ਕਰਤਾਰਪੁਰ ਸਾਹਿਬ ਜਾਣ ਲਈ ਡਾ. ਮਨਮੋਹਨ ਸਿੰਘ ਨੂੰ ਸੌਂਪੀ ਇਹ ਅਹਿਮ ਜ਼ਿੰਮੇਵਾਰੀ

11/07/2019 4:28:27 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਕਾਂਗਰਸ ਪ੍ਰਧਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਗੁਰਦੁਆਰੇ 'ਚ ਚੜ੍ਹਾਉਣ ਲਈ ਸਾਬਕਾ ਪੀ. ਐੱਮ. ਡਾ. ਮਨਮੋਹਨ ਸਿੰਘ ਨੂੰ ਚਾਂਦੀ ਦਾ ਇਕ ਛਤਰ ਅਤੇ ਰੁਮਾਲਾ ਸਾਹਿਬ ਸੌਂਪੇ ਹਨ। ਇੱਥੇ ਦੱਸ ਦੇਈਏ ਕਿ ਮਨਮੋਹਨ ਸਿੰਘ ਪਾਕਿਸਤਾਨ ਦੇ ਇਸ ਗੁਰਦੁਆਰੇ ਵਿਚ ਨਤਮਸਤਕ ਹੋਣ ਲਈ ਜਾਣ ਵਾਲੇ ਪਹਿਲੇ ਜਥੇ ਦਾ ਹਿੱਸਾ ਹੋਣਗੇ। 

ਕਰਤਾਰਪੁਰ ਦਰਸ਼ਨਾਂ ਤੋਂ ਪਹਿਲਾਂ ਦਿੱਲੀ ਕਾਂਗਰਸ ਪ੍ਰਧਾਨ ਸ਼੍ਰੀ ਸੁਭਾਸ਼ ਚੋਪੜਾ ਦੀ ਅਗਵਾਈ ਵਿਚ ਇਕ ਵਫ਼ਦ ਨੇ ਸਾਬਕਾ ਪੀ. ਐੱਮ. ਮਨਮੋਹਨ ਸਿੰਘ ਨੂੰ ਰੁਮਾਲਾ ਸਾਹਿਬ ਤੇ ਛਤਰ ਭੇਟ ਕੀਤਾ। ਉਨ੍ਹਾਂ ਨੇ ਇਹ ਦੋਵੇਂ ਚੀਜ਼ਾਂ ਦੇਸ਼ ਵਿਚ ਸ਼ਾਂਤੀ ਅਤੇ ਦਿੱਲੀ ਵਾਸੀਆਂ ਦੀ ਖੁਸ਼ੀ ਲਈ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਚ ਚੜ੍ਹਾਉਣ ਦੀ ਬੇਨਤੀ ਕੀਤੀ ਗਈ। ਦੱਸਣਯੋਗ ਹੈ ਕਿ 9 ਨਵੰਬਰ ਨੂੰ ਵਫ਼ਦ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ 'ਚ ਸ਼ਾਮਲ ਹੋਵੇਗਾ। ਡਾ. ਮਨਮੋਹਨ ਸਿੰਘ ਨੇ ਉਮੀਦ ਜਤਾਈ ਕਿ ਕਰਤਾਰਪੁਰ ਲਾਂਘਾ ਭਵਿੱਖ ਦੇ ਸੰਘਰਸ਼ਾਂ ਨੂੰ ਸੁਲਝਾਉਣ 'ਚ ਮਦਦਗਾਰ ਹੋ ਸਕਦਾ ਹੈ।


Tanu

Content Editor

Related News