ਡਾ. ਅਬਦੁੱਲ ਕਲਾਮ ਦੀ ਬਰਸੀ; ਜਾਣੋ ''ਮਿਜ਼ਾਈਲਮੈਨ'' ਦੇ 10 ਪ੍ਰੇਰਣਾਦਾਇਕ ਵਿਚਾਰ
Wednesday, Jul 27, 2022 - 02:14 PM (IST)
ਨਵੀਂ ਦਿੱਲੀ- ਇਕ ਮਹਾਨ ਵਿਚਾਰਕ, ਲੇਖਕ ਅਤੇ ਵਿਗਿਆਨੀ ਦੇ ਨਾਲ ਹੀ ਭਾਰਤ ਦੇ 11ਵੇਂ ਰਾਸ਼ਟਰਪਤੀ ਰਹੇ ਡਾ. ਏ.ਪੀ.ਜੇ. ਅਬਦੁੱਲ ਕਲਾਮ ਦੀ ਅੱਜ ਯਾਨੀ ਬੁੱਧਵਾਰ ਨੂੰ 7ਵੀਂ ਬਰਸੀ ਹੈ। ਅਬਦੁੱਲ ਕਲਾਮ ਨੇ 2002 ਤੋਂ 2007 ਤੱਕ ਭਾਰਤ ਦੇ 11ਵੇਂ ਰਾਸ਼ਟਰਪਤੀ ਵਜੋਂ ਭੂਮਿਕਾ ਨਿਭਾਈ। ਅਬਦੁੱਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਰਾਮੇਸ਼ਵਰਮ 'ਚ ਹੋਇਆ ਸੀ। 83 ਸਾਲ ਦੀ ਉਮਰ 'ਚ ਆਈ.ਆਈ.ਐੱਮ. ਸ਼ਿਲਾਂਗ 'ਚ ਲੈਕਚਰ ਦੇਣ ਦੌਰਾਨ ਦਿਲ ਦਾ ਦੌਰਾ ਪੈਣ ਨਾਲ 27 ਜੁਲਾਈ 2015 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਪੂਰਾ ਨਾਮ ਡਾਕਟਰ ਅਬੁਲ ਪਾਕਿਰ ਜੈਨੁਲਾਬਦੀਨ ਅਬਦੁੱਲ ਕਲਾਮ ਸੀ। ਭਾਰਤ 'ਚ ਹਰ ਕੋਈ ਉਨ੍ਹਾਂ ਨੂੰ ਮਿਜ਼ਾਈਲਮੈਨ ਦੇ ਨਾਮ ਨਾਲ ਵੀ ਜਾਣਦਾ ਹੈ। ਆਓ ਜਾਣਦੇ ਤਾਂ ਅਬਦੁੱਲ ਕਲਾਮ ਦੀ 7ਵੀਂ ਬਰਸੀ 'ਤੇ ਉਨ੍ਹਾਂ ਦੇ ਕੁਝ ਪ੍ਰੇਰਕ ਵਿਚਾਰਾਂ ਬਾਰੇ।
ਆਓ ਜਾਣਦੇ ਹਾਂ ਅਬਦੁੱਲ ਕਲਾਮ ਦੇ 10 ਪ੍ਰੇਰਕ ਵਿਚਾਰ:-
1- ਸੁਫ਼ਨੇ ਉਹ ਨਹੀਂ ਹੁੰਦੇ, ਜੋ ਤੁਸੀਂ ਸੌਂਣ ਤੋਂ ਬਾਅਦ ਦੇਖਦੇ ਹੋ, ਸੁਫ਼ਨੇ ਉਹ ਹੁੰਦੇ ਹਨ, ਜੋ ਤੁਹਾਨੂੰ ਸੌਂਣ ਨਹੀਂ ਦਿੰਦੇ।
2- ਚੱਲੋ ਆਪਣਾ ਅੱਜ ਕੁਰਬਾਨ ਕਰੋ ਤਾਂ ਕਿ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਬਿਹਤਰ ਕੱਲ ਮਿਲ ਸਕੇ।
3- ਵਿਦਿਆਰਥੀਆਂ ਨੂੰ ਪ੍ਰਸ਼ਨ ਜ਼ਰੂਰ ਪੁੱਛਣਾ ਚਾਹੀਦਾ, ਇਹ ਵਿਦਿਆਰਥੀ ਦਾ ਸਰਵਉੱਤਮ ਗੁਣ ਹੈ।
4- ਦੇਸ਼ ਦਾ ਸਭ ਤੋਂ ਚੰਗਾ ਦਿਮਾਗ਼ ਕਲਾਸ ਰੂਮ ਦੇ ਆਖਰੀ ਬੈਂਚਾਂ 'ਤੇ ਮਿਲ ਸਕਦਾ ਹੈ।
5- ਇੰਤਜ਼ਾਰ ਕਰਨ ਵਾਲਿਆਂ ਨੂੰ ਸਿਰਫ਼ ਓਨਾ ਹੀ ਮਿਲਦਾ ਹੈ, ਜਿੰਨਾ ਕੋਸ਼ਿਸ਼ ਕਰਨ ਵਾਲੇ ਛੱਡ ਦਿੰਦੇ ਹਨ।
6- ਜੀਵਨ 'ਚ ਸੁੱਖ ਦਾ ਅਨੁਭਵ ਉਦੋਂ ਪ੍ਰਾਪਤ ਹੁੰਦਾ ਹੈ, ਜਦੋਂ ਇਨ੍ਹਾਂ ਸੁੱਖਾਂ ਨੂੰ ਕਠਿਨਾਈਆਂ ਨਾਲ ਪ੍ਰਾਪਤ ਕੀਤਾ ਜਾਂਦਾ ਹੈ।
7- ਸਿਖਰ ਤੱਕ ਪਹੁੰਚਣ ਲਈ ਤਾਕਤ ਚਾਹੀਦੀ ਹੁੰਦੀ ਹੈ, ਭਾਵੇਂ ਇਹ ਮਾਊਂਟ ਐਵਰੈਸਟ ਦਾ ਸਿਖਰ ਹੋਵੇ ਜਾਂ ਕੋਈ ਦੂਜਾ ਟੀਚਾ।
8- ਸਾਰਿਆਂ ਦੇ ਜੀਵਨ 'ਚ ਦੁੱਖ ਆਉਂਦੇ ਹਨ, ਬਸ ਇਨ੍ਹਾਂ ਦੁੱਖਾਂ 'ਚ ਸਾਰਿਆਂ ਦੇ ਸਬਰ ਦੀ ਪ੍ਰੀਖਿਆ ਲਈ ਜਾਂਦੀ ਹੈ।
9- ਸੁਫ਼ਨੇ ਉਦੋਂ ਸੱਚ ਹੁੰਦੇ ਹਨ, ਜਦੋਂ ਅਸੀਂ ਸੁਫ਼ਨੇ ਦੇਖਣਾ ਸ਼ੁਰੂ ਕਰਦੇ ਹਾਂ।
10- ਮੁਸ਼ਕਲਾਂ ਤੋਂ ਬਾਅਦ ਹਾਸਲ ਕੀਤੀ ਗਈ ਸਫ਼ਲਤਾ ਹੀ ਅਸਲੀ ਆਨੰਦ ਦਿੰਦੀ ਹੈ।