ਵੱਡੀ ਵਾਰਦਾਤ: ਅਣਪਛਾਤੇ ਬਦਮਾਸ਼ਾਂ ਵੱਲੋਂ ਕੀਤੀ ਗੋਲੀਬਾਰੀ ''ਚ ਬੱਚੇ ਸਣੇ ਔਰਤ ਦੀ ਮੌਤ
Wednesday, Sep 25, 2019 - 03:11 PM (IST)

ਸੋਨੀਪਤ—ਹਰਿਆਣਾ 'ਚ ਸੋਨੀਪਤ ਜ਼ਿਲੇ 'ਚ ਅੱਜ ਅਣਪਛਾਤੇ ਬਦਮਾਸ਼ਾਂ ਨੇ ਉਸ ਸਮੇਂ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ ਜਦੋਂ ਉਨ੍ਹਾਂ ਨੇ ਦਿਨ-ਦਿਹਾੜੇ 2 ਔਰਤਾਂ ਸਮੇਤ ਬੱਚੇ ਨੂੰ ਗੋਲੀਆਂ ਮਾਰ ਦਿੱਤੀਆਂ। ਮੌਕੇ 'ਤੇ 1 ਔਰਤ ਅਤੇ ਬੱਚੇ ਦੀ ਮੌਤ ਹੋ ਗਈ ਜਦਕਿ 1 ਔਰਤ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀ ਔਰਤ ਰੇਣੂ ਨੇ ਦੱਸਿਆ ਹੈ ਕਿ ਉਸ ਦਾ ਪਤੀ ਸੁੰਦਰਲਾਲ ਕਰਨਾਲ ਜੇਲ 'ਚ ਬੰਦ ਸੀ, ਜਿਸ ਨਾਲ ਮੁਲਕਾਤ ਕਰਕੇ ਉਹ ਵਾਪਸ ਆ ਰਹੀਆਂ ਸੀ ਕਿ ਅਚਾਨਕ ਦਿੱਲੀ ਨੰਬਰੀ ਕਾਰ 'ਚ ਸਵਾਰ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਮ੍ਰਿਤਕਾ ਦੀ ਪਹਿਚਾਣ ਮੀਨੂ ਨਾਂ ਨਾਲ ਹੋਈ ਹੈ ਅਤੇ ਦੋਵੇਂ ਔਰਤਾਂ ਬਹਾਦੁਰਗੜ੍ਹ ਦੀਆਂ ਰਹਿਣ ਵਾਲੀਆਂ ਸੀ ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਜੁੱਟ ਗਈ ਹੈ।