ਰਾਹੁਲ ਦਾ BJP 'ਤੇ ਨਿਸ਼ਾਨਾ- 'ਡਬਲ ਇੰਜਣ ਵਾਲੀ ਸਰਕਾਰ ਦਾ ਮਤਲਬ ਬੇਰੁਜ਼ਗਾਰਾਂ ਨੂੰ 'ਦੋਹਰੀ ਮਾਰ'
Sunday, Feb 18, 2024 - 02:24 PM (IST)
ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ 'ਚ ਬੇਰੁਜ਼ਗਾਰੀ ਦੇ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ 'ਡਬਲ ਇੰਜਣ' ਵਾਲੀ ਸਰਕਾਰ ਦਾ ਮਤਲਬ ਬੇਰੁਜ਼ਗਾਰਾਂ 'ਤੇ 'ਦੋਹਰੀ ਮਾਰ' ਹੈ। ਰਾਹੁਲ ਨੇ 'ਐਕਸ' 'ਤੇ ਇਕ ਪੋਸਟ 'ਚ ਦਾਅਵਾ ਕੀਤਾ ਕਿ ਅੱਜ ਉੱਤਰ ਪ੍ਰਦੇਸ਼ ਦਾ ਹਰ ਤੀਜਾ ਨੌਜਵਾਨ ਬੇਰੁਜ਼ਗਾਰੀ ਦੀ ਬੀਮਾਰੀ ਤੋਂ ਪੀੜਤ ਹੈ। ਰਾਹੁਲ ਨੇ ਕਿਹਾ ਕਿ ਜਿੱਥੇ 1.5 ਲੱਖ ਤੋਂ ਵੱਧ ਸਰਕਾਰੀ ਅਸਾਮੀਆਂ ਖਾਲੀ ਹਨ, ਉੱਥੇ ਹੀ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ PhD ਹੋਲਡਰ ਘੱਟੋ-ਘੱਟ ਯੋਗਤਾ ਵਾਲੀਆਂ ਪੋਸਟਾਂ ਲਈ ਵੀ ਲਾਈਨ ਵਿਚ ਖੜ੍ਹੇ ਹਨ।
ਇਹ ਵੀ ਪੜ੍ਹੋ- ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਡੱਲੇਵਾਲ ਬੋਲੇ, ਸਰਕਾਰ ਟਾਲ-ਮਟੋਲ ਦੀ ਨੀਤੀ ਛੱਡੇ, ਅਸੀਂ ਪਿੱਛੇ ਮੁੜਨ ਵਾਲੇ ਨਹੀਂ
ਰਾਹੁਲ ਨੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਦਾ ਮਤਲਬ ਬੇਰੁਜ਼ਗਾਰਾਂ 'ਤੇ 'ਦੂਹਰੀ ਮਾਰ' ਹੈ। ਸਭ ਤੋਂ ਪਹਿਲਾਂ ਭਰਤੀ ਇਕ ਸੁਫ਼ਨਾ ਹੈ, ਜੇਕਰ ਭਰਤੀ ਨਿਕਲਦੀ ਹੈ ਤਾਂ ਪੇਪਰ ਲੀਕ ਹੋ ਜਾਂਦੇ ਹਨ, ਜੇਕਰ ਪੇਪਰ ਦਿੰਦੇ ਹਨ ਤਾਂ ਨਤੀਜਾ ਪਤਾ ਨਹੀਂ ਹੁੰਦਾ ਅਤੇ ਲੰਮਾ ਸਮਾਂ ਇੰਤਜ਼ਾਰ ਕਰੋ। ਨਤੀਜੇ ਐਲਾਨੇ ਜਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਭਰਤੀ ਲਈ ਅਕਸਰ ਅਦਾਲਤਾਂ 'ਚ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਫੌਜ ਤੋਂ ਲੈ ਕੇ ਰੇਲਵੇ ਅਤੇ ਸਿੱਖਿਆ ਤੋਂ ਲੈ ਕੇ ਪੁਲਸ ਤੱਕ ਭਰਤੀ ਲਈ ਸਾਲਾਂਬੱਧੀ ਉਡੀਕ ਕਰਨ ਤੋਂ ਬਾਅਦ ਲੱਖਾਂ ਵਿਦਿਆਰਥੀ ‘ਓਵਰਏਜ’ ਹੋ ਗਏ ਹਨ। ਰਾਹੁਲ ਨੇ ਕਿਹਾ ਕਿ ਨਿਰਾਸ਼ਾ ਦੇ ਇਸ ਚੱਕਰਵਿਊ 'ਚ ਫਸਿਆ ਵਿਦਿਆਰਥੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਟੁੱਟ ਰਿਹਾ ਹੈ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਡਟੇ ਕਿਸਾਨ, 6 ਕਿਲੋਮੀਟਰ ਏਰੀਏ ’ਚ ਬਣਾਏ ਅਸਥਾਈ ਰੈਣ ਬਸੇਰੇ
ਰਾਹੁਲ ਨੇ ਦਾਅਵਾ ਕੀਤਾ ਕਿ ਇਸ ਸਭ ਤੋਂ ਦੁਖੀ ਹੋ ਕੇ ਨੌਜਵਾਨ ਜਦੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਨਿਕਲਦਾ ਹੈ, ਤਾਂ ਉਸ ਨੂੰ ਪੁਲਸ ਦੇ ਡੰਡਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਹੁਲ ਨੇ ਕਿਹਾ ਕਿ ਇਕ ਵਿਦਿਆਰਥੀ ਲਈ ਨੌਕਰੀ ਸਿਰਫ ਆਮਦਨੀ ਦਾ ਸਾਧਨ ਨਹੀਂ ਹੈ, ਸਗੋਂ ਜੀਵਨ ਵੀ ਹੈ। ਉਸ ਦੇ ਪਰਿਵਾਰ ਵਿਚ ਬਦਲਾਅ ਦਾ ਸੁਫ਼ਨਾ ਹੈ ਅਤੇ ਇਸ ਸੁਫ਼ਨੇ ਦੇ ਟੁੱਟਣ ਨਾਲ ਪੂਰੇ ਪਰਿਵਾਰ ਦੀਆਂ ਉਮੀਦਾਂ ਟੁੱਟ ਜਾਂਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਨੌਜਵਾਨਾਂ ਦੇ ਸੁਫ਼ਨਿਆਂ ਨਾਲ ਇਨਸਾਫ਼ ਕਰਨਗੀਆਂ, ਅਸੀਂ ਉਨ੍ਹਾਂ ਦੀ ਤਪੱਸਿਆ ਨੂੰ ਵਿਅਰਥ ਨਹੀਂ ਜਾਣ ਦੇਵਾਂਗੇ।
ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਦਾ ਸਰਕਾਰ ਨੂੰ ਸਖ਼ਤ ਸੁਨੇਹਾ, ਦਿੱਲੀ ਤੱਕ ਕੱਢਿਆ ਜਾਵੇਗਾ ਟਰੈਕਟਰ ਮਾਰਚ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e