'ਡਬਲ ਇੰਜਣ ਸਰਕਾਰ ਨੇ ਮਣੀਪੁਰ ਹਿੰਸਾ ਨੂੰ ਘੱਟ ਕਰਨ ਲਈ ਕੁਝ ਨਹੀਂ ਕੀਤਾ', ਖੜਗੇ ਦਾ PM ਮੋਦੀ ਦਾ ਤਿੱਖਾ ਹਮਲਾ
Wednesday, Sep 04, 2024 - 07:11 PM (IST)
ਨੈਸ਼ਨਲ ਡੈਸਕ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਣੀਪੁਰ 'ਚ ਜਾਰੀ ਹਿੰਸਾ ਨੂੰ ਲੈ ਕੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਵਾਲ ਚੁੱਕੇ ਹਨ। ਕਾਂਗਰਸ ਪ੍ਰਧਾਨ ਨੇ ਐਕਸ 'ਤੇ ਇਕ ਪੋਸਟ 'ਚ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਪਿਛਲੇ 16 ਮਹੀਨਿਆਂ ਤੋਂ ਸੂਬੇ 'ਚ ਹਿੰਸਾ ਨੂੰ ਘੱਟ ਕਰਨ ਲਈ ਕੁਝ ਨਹੀਂ ਕੀਤਾ।
.@narendramodi ji
— Mallikarjun Kharge (@kharge) September 4, 2024
It has been 16 months since Manipur has been engulfed in violence, but your 'double engine' government has done NOTHING to mitigate it.
No measure has been taken which instils confidence among the people of all the communities to ensure peace and normalcy.…
ਮੁੱਖ ਮੰਤਰੀ ਬਿਰੇਨ ਸਿੰਘ ਨੂੰ ਕਿਉਂ ਨਹੀਂ ਹਟਾਇਆ- ਖੜਗੇ
ਖੜਗੇ ਨੇ ਐਕਸ 'ਤੇ ਲਿਖਿਆ, 'ਨਰਿੰਦਰ ਮੋਦੀ ਜੀ, ਮਣੀਪੁਰ 'ਚ ਹਿੰਸਾ ਨੂੰ 16 ਮਹੀਨੇ ਹੋ ਚੁੱਕੇ ਹਨ ਪਰ ਤੁਹਾਡੀ 'ਡਬਲ ਇੰਜਣ' ਸਰਕਾਰ ਨੇ ਇਸ ਨੂੰ ਘੱਟ ਕਰਨ ਲਈ ਕੁਝ ਨਹੀਂ ਕੀਤਾ। ਅਜਿਹਾ ਕੋਈ ਉਪਾਅ ਨਹੀਂ ਕੀਤਾ ਜਿਸ ਨਾਲ ਸਾਰੇ ਭਾਈਚਾਰਿਆਂ ਦੇਲੋਕਾਂ 'ਚ ਸ਼ਾਂਤੀ ਅਤੇ ਆਮ ਸਥਿਤੀ ਯਕੀਨੀ ਕਰਨ ਦਾ ਵਿਸ਼ਵਾਸ ਪੈਦਾ ਹੋਵੇ।' ਕਾਂਗਰਸ ਪ੍ਰਧਾਨ ਨੇ ਇਹ ਵੀ ਪੁੱਛਿਆ ਕਿ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਐੱਨ. ਬਿਰੇਨ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਕਿਉਂ ਨਹੀਂ ਹਟਾਇਆ। ਉਨ੍ਹਾਂ ਕਿਹਾ ਕਿ ਮਣੀਪੁਰ ਦੇ ਮੁੱਖ ਮੰਤਰੀ ਨੇ ਬੇਸ਼ਰਮੀ ਨਾਲ ਅਜਿਹਾ ਕਿਉਂ ਕੀਤਾ ਅਤੇ ਉਨ੍ਹਾਂ ਨੇ ਆਪਣਾ ਅਹੁਦਾ ਕਿਉਂ ਨਹੀਂ ਛੱਡਿਆ। ਕੀ ਉਹ ਸਰਕਾਰੀ ਮਸ਼ੀਨਰੀ ਨੂੰ ਲਗਭਗ ਅਧਰੰਗ ਕਰਨ ਅਤੇ ਨਫ਼ਰਤ ਭਰੇ ਬਿਆਨ ਦੇਣ ਦੇ ਦੋਸ਼ੀ ਨਹੀਂ ਹਨ, ਜੋ ਹੁਣ ਜਨਤਕ ਖੇਤਰ ਵਿੱਚ ਦਰਜ ਹਨ? ਉਸ ਗੋਲੀ ਨਾਲ ਬੇਸ਼ਰਮੀ ਤੋਂ ਬਚਣ ਲਈ ਅਸਤੀਫੇ ਦਾ ਨਾਟਕ ਕੀਤਾ ਗਿਆ।"