ਮਜ਼ਦੂਰੀ ਕਰ ਰਹੀ ਮਾਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 7 ਮਹੀਨੇ ਦੇ ਬੱਚੇ ਨੂੰ ਨੋਚ-ਨੋਚ ਖਾ ਗਏ ਕੁੱਤੇ
Saturday, Jan 13, 2024 - 03:31 PM (IST)
ਭੋਪਾਲ- ਮੱਧ ਪ੍ਰਦੇਸ਼ 'ਚ ਭੋਪਾਲ ਦੇ ਅਯੁੱਧਿਆ ਨਗਰ ਖੇਤਰ ਵਿਚ ਮਜ਼ਦੂਰੀ ਕਰਨ ਆਏ ਪਰਿਵਾਰ ਦੇ 7 ਮਹੀਨੇ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਘਟਨਾ ਦੇ ਸਮੇਂ ਮਾਂ ਬੱਚੇ ਨੂੰ ਜ਼ਮੀਨ 'ਤੇ ਲਿਟਾ ਕੇ ਨੇੜੇ ਹੀ ਮਜ਼ਦੂਰੀ ਕਰ ਰਹੀ ਸੀ। ਅਯੁੱਧਿਆ ਨਗਰ ਪੁਲਸ ਥਾਣੇ ਦੇ ਇੰਚਾਰਜ ਇੰਸਪੈਕਟਰ ਮਹੇਸ਼ ਨਿਲਹਾਰੇ ਨੇ ਦੱਸਿਆ ਕਿ ਘਟਨਾ ਬੁੱਧਵਾਰ ਦੁਪਹਿਰ ਦੀ ਹੈ। ਗੁਣਾ ਜ਼ਿਲ੍ਹੇ ਤੋਂ ਭੋਪਾਲ ਵਿਚ ਮਜ਼ਦੂਰੀ ਕਰਨ ਆਏ ਪਰਿਵਾਰ ਦੇ 7 ਮਹੀਨੇ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ।
ਇਹ ਵੀ ਪੜ੍ਹੋ- 14 ਸਾਲ ਦੀ ਵਿਦਿਆਰਥਣ ਨੇ ਬੱਚੇ ਨੂੰ ਦਿੱਤਾ ਜਨਮ, ਪ੍ਰੈਗਨੈਂਸੀ ਤੋਂ ਸੀ ਬੇਖ਼ਬਰ
ਇੰਸਪੈਕਟਰ ਮੁਤਾਬਕ ਘਟਨਾ ਦੇ ਸਮੇਂ ਮਾਂ ਬੱਚੇ ਨੂੰ ਜ਼ਮੀਨ 'ਤੇ ਲਿਟਾ ਕੇ ਨੇੜੇ ਬੀ ਮਜ਼ਦੂਰੀ ਕਰ ਰਹੀ ਸੀ। ਇਸ ਦਰਮਿਆਨ ਕੁੱਤੇ ਬੱਚੇ ਨੂੰ ਘਸੀੜ ਕੇ ਲੈ ਗਏ। ਉਨ੍ਹਾਂ ਨੇ ਦੱਸਿਆ ਕਿ ਬਾਅਦ ਵਿਚ ਲੋਕਾਂ ਨੇ ਰੌਲਾ ਪਾਇਆ ਤਾਂ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਾ। ਬੱਚੇ ਦੀ ਲਾਸ਼ ਖਰਾਬ ਹਾਲਤ ਵਿਚ ਮਿਲੀ। ਕੁੱਤਿਆਂ ਨੇ ਬੱਚੇ ਦੇ ਸਰੀਰ ਤੋਂ ਉਸ ਦਾ ਇਕ ਹੱਥ ਵੀ ਵੱਖ ਕਰ ਦਿੱਤਾ ਸੀ।
ਇਹ ਵੀ ਪੜ੍ਹੋ- 40 ਸਾਲ ਬਾਅਦ ਇਸ ਦਿਨ ਟੁੱਟੇਗਾ 'ਮੌਨੀ ਬਾਬਾ' ਦਾ ਮੌਨ ਵਰਤ, ਪਹਿਲਾਂ ਸ਼ਬਦ ਬੋਲਣਗੇ 'ਜੈ ਸ਼੍ਰੀਰਾਮ'
ਇਸ ਤੋਂ ਬਾਅਦ ਪਰਿਵਾਰ ਨੇ ਬੱਚੇ ਦੀ ਲਾਸ਼ ਬਿਲਖਰੀਆ ਖੇਤਰ ਦੇ ਇਕ ਪਿੰਡ ਕੋਲ ਦਫਨਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਬੱਚੇ ਦੀ ਲਾਸ਼ ਜ਼ਮੀਨ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜੀ ਹੈ। ਇਸ ਦਰਮਿਆਨ ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਬੱਚੇ ਦੇ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਮਦਦ ਤੁਰੰਤ ਪਹੁੰਚਾਈ ਗਈ ਹੈ। ਘਟਨਾ ਮਗਰੋਂ ਨਗਰ ਨਿਗਮ ਨੇ ਇਲਾਕੇ ਤੋਂ 8 ਤੋਂ ਵੱਧ ਆਵਾਰਾ ਕੁੱਤਿਆਂ ਨੂੰ ਫੜਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8