ਕੁੱਤੇ ਦੀ ਮੌਤ ਤੋਂ ਦੁਖੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖਿਆ- ਮੈਨੂੰ ਬਾਬੂ ਨਾਲ ਦਫਨਾਇਆ ਜਾਵੇ

Friday, Nov 20, 2020 - 10:02 AM (IST)

ਕੁੱਤੇ ਦੀ ਮੌਤ ਤੋਂ ਦੁਖੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖਿਆ- ਮੈਨੂੰ ਬਾਬੂ ਨਾਲ ਦਫਨਾਇਆ ਜਾਵੇ

ਰਾਏਪੁਰ– ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਕੁਝ ਦੂਰ ਗੋਰਖਾ ਪਿੰਡ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 23 ਸਾਲਾ ਕੁੜੀ ਨੂੰ ਆਪਣੇ ਕੁੱਤੇ ਨਾਲ ਬਹੁਤ ਪਿਆਰ ਸੀ ਅਤੇ ਹਾਲ ਹੀ ’ਚ ਉਸ ਦੀ ਮੌਤ ਤੋਂ ਬਾਅਦ ਉਹ ਬਹੁਤ ਦੁਖੀ ਸੀ। ਇਸ ਕਾਰਨ ਹੀ ਉਸ ਨੇ ਖ਼ੁਦਕੁਸ਼ੀ ਕਰ ਲਈ। ਕੁੜੀ ਕੁੱਤੇ ਨੂੰ ਪਿਆਰ ਨਾਲ ਬਾਬੂ ਕਹਿ ਕੇ ਬੁਲਾਉਂਦੀ ਸੀ। ਲਾਸ਼ ਨਾਲ ਮਿਲੇ ਸੁਸਾਈਡ ਨੋਟ ’ਚ ਕੁੜੀ ਨੇ ਆਪਣੇ ਮਾਤਾ-ਪਿਤਾ ਨੂੰ ਆਖਰੀ ਇੱਛਾ ਦੱਸਦੇ ਹੋਏ ਲਿਖਿਆ,‘‘ਮੇਰੀ ਆਖਰੀ ਇੱਛਾ ਹੈ ਕਿ ਮੈਨੂੰ ਸਾੜਿਆ ਨਾ ਜਾਵੇ ਅਤੇ ਮੇਰੇ ਬਾਬੂ ਦੇ ਨਾਲ ਮੈਨੂੰ ਦਫਨਾਇਆ ਜਾਵੇ। ਮੰਮੀ-ਪਾਪਾ ਆਪਣਾ ਧਿਆਨ ਰੱਖਣਾ।’’

ਇਹ ਵੀ ਪੜ੍ਹੋ : 76 ਲਾਪਤਾ ਬੱਚਿਆਂ ਨੂੰ ਲੱਭਣ ਵਾਲੀ ਦਿੱਲੀ ਪੁਲਸ ਦੀ ਹੈੱਡ ਕਾਂਸਟੇਬਲ ਨੂੰ ਸਮੇਂ ਤੋਂ ਪਹਿਲਾਂ ਮਿਲੀ ਤਰੱਕੀ

ਸਬ ਇੰਸਪੈਕਟਰ ਦੀਪਕ ਭਾਰਦਵਾਜ ਅਨੁਸਾਰ, 17 ਨਵੰਬਰ ਦੀ ਰਾਤ ਕਰੀਬ 9 ਵਜੇ 5 ਸਾਲਾ ਕੁੱਤੇ ਦੀ ਮੌਤ ਹੋ ਗਈ। ਉਹ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਸੀ। ਇਸ ਦੇ ਬਾਅਦ ਤੋਂ ਹੀ ਪਰਿਵਾਰ ਕਾਫ਼ੀ ਦੁਖੀ ਸੀ। ਰਾਤ ਇਕ ਵਜੇ ਕੁੜੀ ਆਪਣੀ ਭੈਣ ਨਾਲ ਸੌਂਣ ਚੱਲੀ ਗਈ ਪਰ ਸਵੇਰੇ ਜਦੋਂ ਘਰ ਵਾਲਿਆਂ ਨੇ ਦੇਖਿਆ ਤਾਂ ਉਸ ਨੇ ਪਹਿਲੀ ਮੰਜ਼ਲ ’ਤੇ ਖ਼ੁਦਕੁਸ਼ੀ ਕਰ ਲਈ ਸੀ। ਕੁੜੀ ਦੀ ਮੌਤ ਤੋਂ ਬਾਅਦ ਜਿੱਥੇ ਘਰ ਵਾਲੇ ਕਾਫ਼ੀ ਦੁਖੀ ਅਤੇ ਪਰੇਸ਼ਾਨ ਹਨ। ਉੱਥੇ ਹੀ ਪਿੰਡ ’ਚ ਕਾਫ਼ੀ ਤਣਾਅ ਹੈ। ਕੁੜੀ ਐੱਮ. ਕਾਮ ਦੀ ਪੜਾਈ ਕਰ ਰਹੀ ਸੀ ਅਤੇ ਖਾਲੀ ਸਮੇਂ ’ਚ ਪਿੰਡ ਦੇ ਬੱਚਿਆਂ ਨੂੰ ਵੀ ਪੜਾਇਆ ਕਰਦੀ ਸੀ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ: ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, 3 ਸਕੇ ਭਰਾਵਾਂ ਦੀ ਮੌਤ


author

DIsha

Content Editor

Related News