ਕੀ ਤੁਸੀਂ ਵੀ ਲੈਂਦੇ ਹੋ ਡਿਪ੍ਰੈਸ਼ਨ ਘਟਾਉਣ ਵਾਲੀਆਂ ਦਵਾਈਆਂ, ਤਾਂ ਪੜ੍ਹੋ ਇਹ ਖਬਰ

Tuesday, Apr 01, 2025 - 10:39 AM (IST)

ਕੀ ਤੁਸੀਂ ਵੀ ਲੈਂਦੇ ਹੋ ਡਿਪ੍ਰੈਸ਼ਨ ਘਟਾਉਣ ਵਾਲੀਆਂ ਦਵਾਈਆਂ, ਤਾਂ ਪੜ੍ਹੋ ਇਹ ਖਬਰ

ਨਵੀਂ ਦਿੱਲੀ (ਅਨਸ)- ਡਿਪ੍ਰੈਸ਼ਨ ਘਟਾਉਣ ਦੀਆਂ ਦਵਾਈਆਂ ਦੀ ਲੰਬੇ ਸਮੇਂ ਤਕ ਵਰਤੋਂ ਕਰਨ ਵਾਲੇ ਲੋਕਾਂ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵਧ ਸਕਦਾ ਹੈ। ਇਕ ਅਧਿਐਨ ’ਚ ਨੋਟ ਕੀਤਾ ਗਿਆ ਹੈ ਕਿ ਇਹ ਖਤਰਾ ਉਮਰ ਤੇ ਦਵਾਈ ਲੈਣ ਦੀ ਮਿਆਦ ’ਤੇ ਨਿਰਭਰ ਕਰਦਾ ਹੈ। ਅਚਾਨਕ ਦਿਲ ਦਾ ਦੌਰਾ ਪੈਣ ਦਾ ਮਤਲਬ ਕਿਸੇ ਵਿਅਕਤੀ ਦੀ ਮੌਤ ਤੋਂ ਹੈ। ਜੇ ਕਿਸੇ ਨਾਲ ਅਜਿਹਾ ਹੁੰਦਾ ਹੈ ਤਾਂ ਲੱਛਣ ਵਿਖਾਈ ਦੇਣ ਤੋਂ ਇਕ ਘੰਟੇ ਦੇ ਅੰਦਰ ਹੀ ਉਸ ਦੀ ਮੌਤ ਹੋ ਸਕਦੀ ਹੈ।

ਇਹ ਵੀ ਪੜ੍ਹੋ: ਨਸ਼ੇ ਨੇ ਇਸ ਮਸ਼ਹੂਰ ਗਾਇਕ ਨੂੰ ਕੀਤਾ ਬਰਬਾਦ, ਗਵਾਈ ਅੱਖਾਂ ਦੀ ਰੌਸ਼ਨੀ

ਡੈਨਮਾਰਕ ਦੇ 43 ਲੱਖ ਲੋਕਾਂ ’ਤੇ ਕੀਤੇ ਗਏ ਇਸ ਅਧਿਐਨ ਨੇ ਵਿਖਾਇਆ ਕਿ ਜਿਨ੍ਹਾਂ ਲੋਕਾਂ ਨੇ 1 ਤੋਂ 5 ਸਾਲਾਂ ਤੱਕ ਡਿਪ੍ਰੈਸ਼ਨ ਘਟਾਉਣ ਵਾਲੀ ਦਵਾਈ ਲਈ, ਉਨ੍ਹਾਂ ’ਚ ਅਚਾਨਕ ਦਿਲ ਦਾ ਦੌਰਾ ਪੈਣ ਦਾ ਖ਼ਤਰਾ 56 ਫੀਸਦੀ ਵੱਧ ਸੀ। ਇਸ ਦੇ ਨਾਲ ਹੀ ਜਿਹੜੇ ਲੋਕ ਇਨ੍ਹਾਂ ਦਵਾਈਆਂ ਦੀ ਵਰਤੋਂ 6 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਕਰਦੇ ਹਨ, ਲਈ ਇਹ ਖਤਰਾ 2.2 ਗੁਣਾ ਵੱਧ ਹੁੰਦਾ ਹੈ। 30 ਤੋਂ 39 ਸਾਲ ਦੀ ਉਮਰ ਦੇ ਲੋਕ ਜਿਨ੍ਹਾਂ ਨੇ ਇਕ ਤੋਂ 5 ਸਾਲ ਤੱਕ ਡਿਪ੍ਰੈਸ਼ਨ ਘਟਾਉਣ ਵਾਲੀ ਦਵਾਈ ਲਈ, ’ਚ ਅਚਾਨਕ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਉਨ੍ਹਾਂ ਲੋਕਾਂ ਨਾਲੋਂ ਲਗਭਗ ਤਿੰਨ ਗੁਣਾ ਵੱਧ ਸੀ, ਜਿਨ੍ਹਾਂ ਨੇ ਇਹ ਦਵਾਈ ਨਹੀਂ ਲਈ। ਇਹ ਖਤਰਾ ਉਨ੍ਹਾਂ ਲੋਕਾਂ ’ਚ 5 ਗੁਣਾ ਵੱਧ ਜਾਂਦਾ ਹੈ ਜੋ 6 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਦਵਾਈ ਲੈਂਦੇ ਹਨ। 50 ਤੋਂ 59 ਸਾਲ ਦੀ ਉਮਰ ਦੇ ਲੋਕਾਂ ’ਚੋਂ ਜਿਨ੍ਹਾਂ ਨੇ ਇਕ ਤੋਂ 5 ਸਾਲ ਤੱਕ ਇਹ ਦਵਾਈ ਲਈ, ਉਨ੍ਹਾਂ ’ਚ ਅਚਾਨਕ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਦੁੱਗਣਾ ਹੋ ਗਿਆ।

ਇਹ ਵੀ ਪੜ੍ਹੋ: ਜਾਣੋ ਭੁੱਜੇ ਛੋਲੇ ਖਾਣ ਦੇ ਫਾਇਦੇ, ਅੱਜ ਹੀ ਕਰੋ ਡਾਈਟ 'ਚ ਸ਼ਾਮਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News