ਦਿੱਲੀ ਵਾਲਿਆਂ ਨੂੰ ਕੀ ਪਤਾ ਬਰਫ਼ ’ਚ ਕਿਵੇਂ ਕੱਢਿਆ ਜਾਂਦਾ ਹੈ ਰਸਤਾ : ਜੈਰਾਮ ਠਾਕੁਰ
Monday, Apr 25, 2022 - 09:53 AM (IST)
ਚੰਬਾ/ਸ਼ਿਮਲਾ (ਕਾਕੂ/ਰਾਕਟਾ)- ਦੇਵਭੂਮੀ ਹਿਮਾਚਲ ਦੇ ਲੋਕ ਮਿਹਨਤੀ ਹਨ ਉਹ ਜਿੱਥੇ ਕੜਕਦੀ ਧੁੱਪ ਦਾ ਸਾਹਮਣਾ ਕਰਦੇ ਹਨ, ਉੱਥੇ ਹੀ ਸਰਦੀਆਂ ’ਚ ਬਰਫਬਾਰੀ ’ਚ ਵੀ ਰਸਤਾ ਕੱਢ ਲੈਂਦੇ ਹਨ, ਜੋ ਦਿੱਲੀ ਮਾਡਲ ਦੀ ਗੱਲ ਕਰਦੇ ਹਨ ਉਨ੍ਹਾਂ ਨੂੰ ਜ਼ਰਾ ਹਿਮਾਚਲ ਆਉਣ ਦਾ ਸੱਦਾ ਦੇਣਾ ਤੇ ਖਲ (ਕਣਕ ਥਰੈਸ਼ਿੰਗ) ’ਚ ਪਾਉਣਾ ਤਦ ਪਤਾ ਚੱਲੇਗਾ ਇਹ ਹੈ ਅਸਲੀ ਮਾਡਲ। ਦਿੱਲੀ ਤਾਂ ਏਅਰ ਕੰਡੀਸ਼ਨਰ ’ਚ ਰਹਿੰਦੀ ਹੈ, ਹਿਮਾਚਲ ’ਚ ਉਹ ਮਾਡਲ ਨਹੀਂ ਚੱਲੇਗਾ।
ਇਹ ਵੀ ਪੜ੍ਹੋ : ਦੇਸ਼ 'ਚ ਹਰ ਦਿਨ ਕਰੀਬ 20 ਹਜ਼ਾਰ ਕਰੋੜ ਰੁਪਏ ਦਾ ਹੋ ਰਿਹੈ ਡਿਜੀਟਲ ਲੈਣ-ਦੇਣ : PM ਮੋਦੀ
ਇਹ ਗੱਲ ਸੀ. ਐੱਮ. ਜੈਰਾਮ ਠਾਕੁਰ ਨੇ ਚੁਰਾਹ ਦੇ ਭੰਜਰਾੜੂ ’ਚ ਆਯੋਜਿਤ ਜਨਸਭਾ ਨੂੰ ਸੰਬੋਧਨ ਕਰਦਿਆਂ ਕਹੀ । ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਕੇਜਰੀਵਾਲ ਦੇਵਭੂਮੀ ਦੀਆਂ ਪ੍ਰੰਪਰਾਵਾਂ ਤੇ ਸੰਸਕ੍ਰਿਤੀ ਨਾਲ ਵਾਕਫ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਨੂੰ ਕੀ ਪਤਾ ਬਰਫ਼ ’ਚ ਕਿਵੇਂ ਰਸਤਾ ਕੱਢਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਵਾਸੀਆਂ ਲਈ ਲੁਟੇਰੇ ਸ਼ਬਦ ਦਾ ਪ੍ਰਯੋਗ ਕਰਨਾ ਬਦਕਿਸਮਤੀ ਭਰਿਆ ਹੈ। ਆਮ ਆਦਮੀ ਪਾਰਟੀ ਨੇ ਜਿਸ ਨੂੰ ਹਿਮਾਚਲ ਦਾ ਇੰਚਾਰਜ ਨਿਯੁਕਤ ਕੀਤਾ ਹੈ ਉਸ ਵਿਰੁੱਧ ਤਾਂ ਈ. ਡੀ. ਦਾ ਕੇਸ ਦਰਜ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ