ਹੁਣ DMK ਨੇਤਾ ਏ. ਰਾਜਾ ਨੇ ਦਿੱਤਾ ਵਿਵਾਦਪੂਰਨ ਬਿਆਨ, ''ਰਾਮ ਸਾਡੇ ਦੁਸ਼ਮਣ, ਭਾਰਤ ਕਦੇ ਇਕ ਰਾਸ਼ਟਰ ਨਹੀਂ ਰਿਹਾ''

Tuesday, Mar 05, 2024 - 06:58 PM (IST)

ਹੁਣ DMK ਨੇਤਾ ਏ. ਰਾਜਾ ਨੇ ਦਿੱਤਾ ਵਿਵਾਦਪੂਰਨ ਬਿਆਨ, ''ਰਾਮ ਸਾਡੇ ਦੁਸ਼ਮਣ, ਭਾਰਤ ਕਦੇ ਇਕ ਰਾਸ਼ਟਰ ਨਹੀਂ ਰਿਹਾ''

ਚੇਨਈ, (ਭਾਸ਼ਾ)- ਡੀ. ਐੱਮ. ਕੇ. ਨੇਤਾ ਏ. ਰਾਜਾ ਭਾਰਤ ਅਤੇ ਰਾਮ ਬਾਰੇ ਆਪਣੇ ਬਿਆਨਾਂ ਕਾਰਨ ਵਿਵਾਦਾਂ ’ਚ ਫਸ ਗਏ ਹਨ। ਦਰਅਸਲ, ਉਨ੍ਹਾਂ ਆਪਣੇ ਬਿਆਨ ’ਚ ਕਿਹਾ, ‘‘ਭਾਰਤ ਇਕ ਰਾਸ਼ਟਰ ਹੈ ਹੀ ਨਹੀਂ। ਭਾਰਤ ਕਦੇ ਇਕ ਰਾਸ਼ਟਰ ਸੀ ਹੀ ਨਹੀਂ। ਭਾਰਤ ਇਕ ਰਾਸ਼ਟਰ ਨਹੀਂ, ਸਗੋਂ ਇਕ ਉਪ-ਮਹਾਂਦੀਪ ਹੈ।

ਸਾਬਕਾ ਕੇਂਦਰੀ ਮੰਤਰੀ ਏ. ਰਾਜਾ ਨੇ ਭਾਰਤ ਨੂੰ ਇਕ ਰਾਸ਼ਟਰ ਨਹੀਂ, ਸਗੋਂ ਉਪ-ਮਹਾਂਦੀਪ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਮਾਇਣ ਅਤੇ ਮਹਾਭਾਰਤ ’ਤੇ ਭਰੋਸਾ ਨਹੀਂ ਹੈ। ਰਾਮ ਸਾਡੇ ਦੁਸ਼ਮਣ ਹਨ। ਏ. ਰਾਜਾ ਨੇ ਆਪਣੇ ਵਿਵਾਦਪੂਰਨ ਬਿਆਨ ’ਚ ਕਿਹਾ ਕਿ ਇਕ ਰਾਸ਼ਟਰ ਦਾ ਮਤਲਬ ਇਕ ਭਾਸ਼ਾ, ਇਕ ਪਰੰਪਰਾ ਅਤੇ ਇਕ ਸੱਭਿਆਚਾਰ ਤਾਂ ਹੀ ਇਹ ਇਕ ਰਾਸ਼ਟਰ ਹੁੰਦਾ ਹੈ। ਭਾਰਤ ਇਕ ਰਾਸ਼ਟਰ ਨਹੀਂ, ਸਗੋਂ ਇਕ ਉਪ-ਮਹਾਂਦੀਪ ਹੈ।

ਉਨ੍ਹਾਂ ਅੱਗੇ ਕਿਹਾ, ‘‘ਇਥੇ ਤਾਮਿਲ ਇਕ ਰਾਸ਼ਟਰ ਅਤੇ ਇਕ ਦੇਸ਼ ਹੈ। ਮਲਿਆਲਮ ਇਕ ਭਾਸ਼ਾ, ਇਕ ਰਾਸ਼ਟਰ ਅਤੇ ਇਕ ਦੇਸ਼ ਹੈ। ਉੜੀਆ ਇਕ ਰਾਸ਼ਟਰ, ਇਕ ਭਾਸ਼ਾ ਅਤੇ ਇਕ ਦੇਸ਼ ਹੈ। ਜੇ ਇਹ ਸਾਰੇ ਰਾਸ਼ਟਰ ਮਿਲ ਕੇ ਭਾਰਤ ਬਣਾਉਂਦੇ ਹਨ ਤਾਂ ਭਾਰਤ ਇਕ ਦੇਸ਼ ਨਹੀਂ ਹੈ, ਸਗੋਂ ਇਕ ਉਪ-ਮਹਾਂਦੀਪ ਹੈ।’’

ਬਾਂਦਰ ਨਾਲ ਕੀਤੀ ਹਨੂੰਮਾਨ ਜੀ ਦੀ ਤੁਲਨਾ

ਡੀ. ਐੱਮ. ਕੇ. ਨੇਤਾ ਏ. ਰਾਜਾ ਨੇ ਕਿਹਾ, ‘‘ਜੇ ਤੁਸੀਂ ਕਹਿੰਦੇ ਹੋ ਕਿ ਬਾਂਦਰ ਤੁਹਾਡੇ ਭਗਵਾਨ ਹਨ ਅਤੇ ਭਾਰਤ ਮਾਤਾ ਦੀ ਜੈ, ਤਾਂ ਅਸੀਂ ਉਸ ਭਗਵਾਨ ਅਤੇ ਭਾਰਤ ਮਾਤਾ ਨੂੰ ਕਦੇ ਸਵੀਕਾਰ ਨਹੀਂ ਕਰਾਂਗੇ। ਅਸੀਂ ਸਾਰੇ ਰਾਮ ਦੇ ਦੁਸ਼ਮਣ ਹਾਂ।’’ ਉਨ੍ਹਾਂ ਕਿਹਾ ਕਿ ਉਹ ਰਾਮਾਇਣ ਅਤੇ ਭਗਵਾਨ ਰਾਮ ’ਤੇ ਵਿਸ਼ਵਾਸ਼ ਨਹੀਂ ਰੱਖਦੇ। ਉਨ੍ਹਾਂ ਨੇ ਭਗਵਾਨ ਹਨੂੰਮਾਨ ਦੀ ਤੁਲਨਾ ਬਾਂਦਰ ਨਾਲ ਕਰਦਿਆਂ ‘ਜੈ ਸ਼੍ਰੀ ਰਾਮ’ ਦੇ ਨਾਅਰੇ ਨੂੰ ਨਫ਼ਰਤ ਭਰਿਆ ਦੱਸਿਆ।

ਕਾਂਗਰਸ ਨੇ ਕੀਤੀ ਬਿਆਨ ਦੀ ਨਿੰਦਾ

ਕਾਂਗਰਸ ਨੇ ਆਪਣੇ ਸਹਿਯੋਗੀ ਡੀ. ਐੱਮ. ਕੇ. ਨੇਤਾ ਏ. ਰਾਜਾ ਦੀ ਵਿਵਾਦਤ ਟਿੱਪਣੀ ਦੀ ਨਿੰਦਾ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਨਾਲ 100 ਫੀਸਦੀ ਅਸਹਿਮਤ ਹਨ। ਪਾਰਟੀ ਦੇ ਸੋਸ਼ਲ ਮੀਡੀਆ ਵਿਭਾਗ ਦੀ ਮੁਖੀ ਸੁਪ੍ਰੀਆ ਸ਼੍ਰਨੀਤ ਨੇ ਇਹ ਵੀ ਕਿਹਾ ਕਿ ਨੇਤਾਵਾਂ ਨੂੰ ਸੰਯਮ ਨਾਲ ਬੋਲਣਾ ਚਾਹੀਦਾ ਹੈ। ‘ਮੇਰਾ ਮੰਨਣਾ ਹੈ ਕਿ ਰਾਮ ਸਭ ਦੇ ਹਨ, ਰਾਮ ਸਾਡੇ ਸਾਰਿਆਂ ਵਿਚ ਹਨ। ਜਿਸ ਰਾਮ ਨੂੰ ਇਮਾਮ-ਏ-ਹਿੰਦ ਕਿਹਾ ਗਿਆ ਹੈ, ਉਹ ਸੰਪਰਦਾਵਾਂ, ਧਰਮ ਅਤੇ ਜਾਤ ਤੋਂ ਉੱਪਰ ਹਨ। ਰਾਮ ਜੀਵਨ ਜੀਣ ਦਾ ਆਦਰਸ਼ ਹਨ, ਰਾਮ ਹੀ ਮਰਿਆਦਾ ਹਨ, ਰਾਮ ਨੈਤਿਕਤਾ ਹਨ, ਰਾਮ ਪਿਆਰ ਹਨ।’


author

Rakesh

Content Editor

Related News