ਦੀਵਾਲੀ ਵਾਲੇ ਦਿਨ ਹਾਦਸਾ : ਸੈਲਫੀ ਲੈਂਦੇ ਹੋਏ ਝੀਲ ''ਚ ਡੁੱਬਿਆ ਨੌਜਵਾਨ

Friday, Nov 01, 2024 - 03:06 PM (IST)

ਦੀਵਾਲੀ ਵਾਲੇ ਦਿਨ ਹਾਦਸਾ : ਸੈਲਫੀ ਲੈਂਦੇ ਹੋਏ ਝੀਲ ''ਚ ਡੁੱਬਿਆ ਨੌਜਵਾਨ

ਗੁਰੂਗ੍ਰਾਮ (ਭਾਸ਼ਾ)- ਦੀਵਾਲੀ ਦੇ ਦਿਨ ਦੋਸਤਾਂ ਨਾਲ ਦਮਦਮਾ ਝੀਲ 'ਚ ਕਿਸ਼ਤੀ ਚਲਾਉਂਦੇ ਸਮੇਂ ਸੈਲਫੀ ਲੈਣ ਦੌਰਾਨ 26 ਸਾਲਾ ਇਕ ਨੌਜਵਾਨ ਦੀ ਝੀਲ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਪੂਰੀ ਘਟਨਾ ਹਰਿਆਣਾ ਦੇ ਗੁਰੂਗ੍ਰਾਮ 'ਚ ਵਾਪਰੀ। ਪੁਲਸ ਨੇ ਦੱਸਿਆ ਕਿ ਉਸ ਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕੇ। ਮ੍ਰਿਤਕ ਦੀ ਪਛਾਣ ਅਭੈਪੁਰ ਪਿੰਡ ਵਾਸੀ ਅਵਿਨਾਸ਼ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਅਵਿਨਾਸ਼ ਵੀਰਵਾਰ ਨੂੰ ਆਪਣੇ ਤਿੰਨ ਦੋਸਤਾਂ ਦੀਪਕ, ਰੋਹਿਤ ਅਤੇ ਮਨੀਸ਼ ਨਾਲ ਦਮਦਮਾ ਝੀਲ ਘੁੰਮਣ ਗਿਆ ਸੀ।

ਇਹ ਵੀ ਪੜ੍ਹੋ : ਘਰ ਦੇ ਬਾਹਰ ਦੀਵਾਲੀ ਮਨਾ ਰਹੇ ਚਾਚੇ-ਭਤੀਜੇ ਨੂੰ ਗੋਲੀਆਂ ਨਾਲ ਭੁੰਨਿਆ, ਪਹਿਲਾਂ ਛੂਹੇ ਪੈਰ

ਪੁਲਸ ਅਨੁਸਾਰ ਸੈਲਫੀ ਲੈਣ ਦੌਰਾਨ ਅਵਿਨਾਸ਼ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਝੀਲ 'ਚ ਡਿੱਗ ਗਿਆ। ਕਰੀਬ ਡੇਢ ਘੰਟੇ ਤੋਂ ਬਾਅਦ ਅਵਿਨਾਸ਼ ਦੀ ਲਾਸ਼ ਝੀਲ 'ਚੋਂ ਬਾਹਰ ਕੱਢੀ ਗਈ। ਸੋਹਨਾ ਥਾਣੇ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ,''ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਅਵਿਨਾਸ਼ ਸੈਲਫੀ ਲੈਂਦੇ ਸਮੇਂ ਝੀਲ 'ਚ ਡਿੱਗ ਗਿਆ, ਜਿਸ ਕਾਰਨ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਉਸ ਦੇ ਦੋਸਤਾਂ ਦੇ ਬਿਆਨ ਅਤੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 194 ਦੇ ਅਧੀਨ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News