ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਜਿਵੇਂ ਹੀ ਖੋਲ੍ਹਿਆ ਬੈਂਕ, ਬੁਲਾਉਣੀ ਪੈ ਗਈ ਪੁਲਸ
Monday, Nov 04, 2024 - 06:13 PM (IST)
ਬਾਰਾਬੰਕੀ- ਦੀਵਾਲੀ ਤਿਉਹਾਰ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਸਵੇਰੇ ਜਦੋਂ ਪੰਜਾਬ ਨੈਸ਼ਨਲ ਬੈਂਕ ਦੇ ਕਰਮਚਾਰੀ ਬੈਂਕ ਪਹੁੰਚੇ ਤਾਂ ਬੈਂਕ ਦੇ ਤਾਲੇ ਟੁੱਟੇ ਮਿਲੇ। ਬੈਂਕ ਦੇ ਤਾਲੇ ਟੁੱਟੇ ਦੇਖ ਕਰਮਚਾਰੀਆਂ ਵਿਚਾਲੇ ਭੱਜ-ਦੌੜ ਪੈ ਗਈ ਅਤੇ ਜਲਦੀ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਕਈ ਥਾਣਿਆਂ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਅੰਦਰ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਚੋਰ ਲਾਕਰ ਤੱਕ ਪਹੁੰਚ ਗਏ ਪਰ ਉਸ ਨੂੰ ਤੋੜ ਨਹੀਂ ਸਕੇ। ਪੁਲਸ ਫੋਰਸ ਕ੍ਰਾਈਮ ਬਰਾਂਚ ਜਾਂਚ 'ਚ ਲਗਾਈ ਗਈ ਹੈ। ਇਹ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਸਾਹਮਣੇ ਆਇਆ।
ਪੁਲਸ ਸੂਤਰਾਂ ਅਨੁਸਾਰ ਥਾਣਾ ਕੋਤਵਾਲੀ ਨਗਰ ਅਧੀਨ ਸ਼ਹਿਰ ਦੇ ਛਾਇਆ ਚੌਰਾਹੇ 'ਤੇ ਇੰਦਰਾ ਮਾਰਕੀਟ 'ਚ 2 ਮੰਜ਼ਿਲਾ ਇਮਾਰਤ ਦੇ ਉੱਪਰ ਪੰਜਾਬ ਨੈਸ਼ਨਲ ਬੈਂਕ ਹੈ। ਬੈਂਕ ਦੇ ਚਾਰੇ ਪਾਸੇ ਦੁਕਾਨਾਂ ਹਨ। ਇੱਥੇ ਦੇਰ ਰਾਤ ਤੱਕ ਚਹਿਲ-ਪਹਿਲ ਰਹਿੰਦੀ ਹੈ।
ਇਹ ਵੀ ਪੜ੍ਹੋ : ਖੇਡਦੇ-ਖੇਡਦੇ ਕਾਰ 'ਚ ਬੰਦ ਹੋ ਗਏ ਮਾਸੂਮ, ਮਾਪੇ ਘਰ ਆਏ ਤਾਂ ਮੰਜ਼ਰ ਦੇਖ ਉਡੇ ਹੋਸ਼
ਦੀਵਾਲੀ ਕਾਰਨ ਪਿਛਲੇ ਚਾਰ ਦਿਨਾਂ ਤੋਂ ਬੈਂਕ ਬੰਦ ਸੀ। ਅੱਜ ਯਾਨੀ ਸਵੇਰੇ ਜਦੋਂ ਬੈਂਕ ਦੇ ਕਰਮਚਾਰੀ ਪਹੁੰਚੇ ਤਾਂ ਦੇਖਿਆ ਕਿ ਮੁੱਖ ਦੁਆਰ ਦ ਨਾਲ ਹੀ ਸਥਿਤ ਦਰਵਾਜ਼ਾ ਟੁੱਟਿਆ ਪਿਆ ਹੈ। ਦਰਵਾਜ਼ੇ ਦੇ ਨਾਲ ਦਾ ਸੀਮੈਂਟ ਅਤੇ ਪਲਾਸਟਰ ਵੀ ਉਖੜ ਗਿਆ ਸੀ। ਇਹ ਦੇਖ ਕੇ ਬੈਂਕ ਕਰਮਚਾਰੀ ਹੈਰਾਨ ਰਹਿ ਗਏ। ਬੈਂਕ ਕਰਮਚਾਰੀਆਂ ਦੀ ਸੂਚਨਾ ਪੁਲਸ ਨੂੰ ਸੂਚਨਾ ਪਾ ਕੇ ਮੌਕੇ 'ਤੇ ਭਾਰੀ ਪੁਲਸ ਫ਼ੋਰਸ ਪਹੁੰਚ ਗਈ। ਖੇਤਰ ਅਧਿਕਾਰੀ ਸਿਟੀ ਸੁਮਿਤ ਤ੍ਰਿਪਾਠੀ ਅਤੇ ਖੇਤਰ ਅਧਿਕਾਰ ਸਦਰ ਹਰਸ਼ਿਤ ਚੌਹਾਨ ਨੇ ਪੁਲਸ ਫ਼ੋਰਸ ਨਾਲ ਨੇੜੇ-ਤੇੜੇ ਦੀਆਂ ਦੁਕਾਨਾਂ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੇਖਣੀ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਚੋਰ ਬੈਂਕ ਦੇ ਲਾਕਰ ਤੱਕ ਪਹੁੰਚ ਗਏ ਸਨ ਪਰ ਤੋੜ ਨਹੀਂ ਸਕੇ। ਫਿੰਗਰਪ੍ਰਿੰਟ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਬੈਂਕ 'ਚ ਜਾਂਚ ਕਰ ਰਹੀ ਹੈ। ਖੁਲਾਸੇ ਲਈ ਕ੍ਰਾਈਮ ਬ੍ਰਾਂਚ ਦੀ ਸਵਾਟ ਅਤੇ ਸਰਵਿਲਾਂਸ ਟੀਮ ਨੂੰ ਵੀ ਲਗਾਇਆ ਗਿਆ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8