ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ''ਤੇ ਦਿੱਲੀ ਪੁਲਸ ਦਾ ਬਿਆਨ- ਕਾਨੂੰਨ ਸਾਰਿਆਂ ਲਈ ਬਰਾਬਰ
Tuesday, Feb 16, 2021 - 01:51 PM (IST)
ਨਵੀਂ ਦਿੱਲੀ- ਕਿਸਾਨ ਅੰਦੋਲਨ ਨਾਲ ਸੰਬੰਧਤ ਟੂਲਕਿੱਟ ਮਾਮਲੇ 'ਚ ਜਲਵਾਯੂ ਵਰਕਰ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ 'ਤੇ ਦਿੱਲੀ ਪੁਲਸ ਦਾ ਬਿਆਨ ਆਇਆ ਹੈ। ਦਿੱਲੀ ਪੁਲਸ ਕਮਿਸ਼ਨਰ ਨੇ ਕਿਹਾ ਹੈ ਕਿ 22 ਸਾਲ ਵਾਲੇ ਵਿਅਕਤੀ ਅਤੇ 50 ਸਾਲ ਵਾਲੇ ਵਿਅਕਤੀ ਲਈ ਕਾਨੂੰਨ ਵੱਖ-ਵੱਖ ਨਹੀਂ ਹੋ ਸਕਦਾ। ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਕੋਰਟ ਨੇ ਗ੍ਰਿਫ਼ਤਾਰੀ ਨੂੰ ਸਹੀ ਮੰਨਦੇ ਹੋਏ 5 ਦਿਨਾਂ ਦੀ ਪੁਲਸ ਹਿਰਾਸਤ 'ਚ ਭੇਜਿਆ। ਜੋ ਲੋਕ ਕਹਿੰਦੇ ਹਨ ਕਿ ਗ੍ਰਿਫ਼ਤਾਰੀ ਗਲਤ ਤਰੀਕੇ ਨਾਲ ਹੋਈ ਹੈ, ਇਹ ਬਿਲਕੁੱਲ ਝੂਠ ਹੈ।
ਇਹ ਵੀ ਪੜ੍ਹੋ : ਦੀਪ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ, 7 ਦਿਨਾਂ ਲਈ ਹੋਰ ਵਧਾਇਆ ਗਿਆ ਪੁਲਸ ਰਿਮਾਂਡ
ਦਿੱਲੀ ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਜਲਵਾਯੂ ਵਰਕਰ ਦਿਸ਼ਾ ਰਵੀ ਨਾਲ ਮੁੰਬਈ ਦੀ ਵਕੀਲ ਨਿਕਿਤਾ ਜੈਕਬ ਅਤੇ ਪੁਣੇ ਦੇ ਇੰਜੀਨੀਅਰ ਸ਼ਾਂਤਨੂੰ ਨੇ ਕਿਸਾਨਾਂ ਦੇ ਅੰਦੋਲਨ ਨਾਲ ਸੰਬੰਧਤ 'ਟੂਲਕਿੱਟ' ਬਣਾਈ ਸੀ ਅਤੇ ਭਾਰਤ ਦੀ ਅਕਸ ਖ਼ਰਾਬ ਕਰਨ ਲਈ ਉਸ ਨੂੰ ਹੋਰ ਲੋਕਾਂ ਨਾਲ ਸਾਂਝਾ ਕੀਤਾ ਸੀ। ਪੁਲਸ ਨੇ ਦਾਅਵਾ ਕੀਤਾ ਕਿ ਬੈਂਗਲੁਰੂ ਤੋਂ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤੀ ਗਈ ਦਿਸ਼ਾ ਰਵੀ ਨੇ ਜਲਵਾਯੂ ਵਰਕਰ ਗਰੇਟਾ ਥਨਬਰਗ ਨੂੰ ਟੈਲੀਗ੍ਰਾਮ ਐਪ ਰਾਹੀਂ 'ਟੂਲਕਿੱਟ' ਭੇਜੀ ਸੀ ਅਤੇ ਉਸ 'ਤੇ ਕਾਰਵਾਈ ਕਰਨ ਲਈ ਉਸ ਨੂੰ ਰਾਜ਼ੀ ਕੀਤਾ ਸੀ। ਪੁਲਸ ਨੇ ਦੱਸਿਆ ਕਿ ਡਾਟਾ ਵੀ ਹਟਾ ਦਿੱਤਾ ਗਿਆ ਸੀ। ਦਿਸ਼ਾ ਦੇ ਟੈਲੀਗ੍ਰਾਮ ਖਾਤੇ ਤੋਂ ਪਤਾ ਲੱਗਦਾ ਹੈ ਕਿ 'ਟੂਲਕਿੱਟ' ਨਾਲ ਸੰਬੰਧਤ ਕਈ ਲਿੰਕ ਹਟਾਏ ਗਏ ਸਨ।
ਇਹ ਵੀ ਪੜ੍ਹੋ : ਟੂਲਕਿੱਟ ਮਾਮਲਾ : ਦਿੱਲੀ ਪੁਲਸ ਨੇ 'ਜ਼ੂਮ' ਐਪ ਤੋਂ ਆਨਲਾਈਨ ਬੈਠਕ 'ਚ ਸ਼ਾਮਲ ਲੋਕਾਂ ਦੀ ਜਾਣਕਾਰੀ ਮੰਗੀ