ਅਸਹਿਮਤੀ ਅਤੇ ਵਿਵਾਦ ਨੂੰ ਗੱਲਬਾਤ ਨਾ ਹੀ ਕੀਤਾ ਜਾ ਸਕਦੈ ਹੱਲ : ਰਾਜਨਾਥ ਸਿੰਘ

Friday, Nov 25, 2022 - 04:35 PM (IST)

ਨਵੀਂ ਦਿੱਲੀ (ਵਾਰਤਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਮਨੁੱਖਤਾ ਇਸ ਸਮੇਂ ਜਲਵਾਯੂ ਪਰਿਵਰਤਨ, ਕੋਰੋਨਾ ਅਤੇ ਹੋਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਅਜਿਹੀ ਸਥਿਤੀ ਵਿਚ ਸਾਰਿਆਂ ਨੂੰ ਜੰਗਾਂ ਦੀ ਤਬਾਹੀ ਤੋਂ ਦੂਰ ਰਹਿੰਦੇ ਹੋਏ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕਿਹਾ ਕਿ ਵਿਵਾਦਾਂ ਅਤੇ ਅਸਹਿਮਤੀਆਂ ਨੂੰ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਸ਼ੁੱਕਰਵਾਰ ਨੂੰ ਇੱਥੇ ਹਿੰਦ-ਪ੍ਰਸ਼ਾਂਤ ਖੇਤਰੀ ਗੱਲਬਾਤ 'ਚ ਆਪਣੇ ਸੰਬੋਧਨ 'ਚ ਸ਼੍ਰੀ ਸਿੰਘ ਨੇ ਕਿਹਾ,"ਭਾਰਤ ਇਕ ਆਜ਼ਾਦ, ਖੁੱਲੇ ਅਤੇ ਨਿਯਮਾਂ-ਅਧਾਰਿਤ ਹਿੰਦ-ਪ੍ਰਸ਼ਾਂਤ ਦਾ ਸਮਰਥਨ ਕਰਦਾ ਹੈ ਕਿਉਂਕਿ ਇਹ ਨਾ ਸਿਰਫ਼ ਖੇਤਰ ਦੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਹੈ, ਸਗੋਂ ਵਿਆਪਕ ਵਿਕਾਸ ਲਈ ਵੀ ਜ਼ਰੂਰੀ ਹੈ। ਰੱਖਿਆ ਮੰਤਰੀ ਨੇ ਸਾਲ 2018 'ਚ ਸਿੰਗਾਪੁਰ 'ਚ ਸ਼ਾਂਗਰੀ-ਲਾ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ,“ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤ ਇਕ ਆਜ਼ਾਦ, ਖੁੱਲ੍ਹਾ ਅਤੇ ਸਮਾਵੇਸ਼ੀ ਹਿੰਸ-ਪ੍ਰਸ਼ਾਂਤ ਖੇਤਰ ਦਾ ਸਮਰਥਨ ਕਰਦਾ ਹੈ, ਜੋ ਤਰੱਕੀ ਅਤੇ ਖੁਸ਼ਹਾਲੀ ਦੀ ਸਾਂਝੀ ਕੋਸ਼ਿਸ਼ 'ਚ ਸਾਨੂੰ ਸਾਰਿਆਂ ਨੂੰ ਇਕੱਠੇ ਰੱਖਦਾ ਹੈ।''

ਸ਼੍ਰੀ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਵਿਵਾਦਾਂ ਅਤੇ ਅਸਹਿਮਤੀ ਨੂੰ ਸੁਲਝਾਉਣ ਅਤੇ ਖੇਤਰੀ ਜਾਂ ਵਿਸ਼ਵ ਵਿਵਸਥਾ ਬਣਾਉਣ ਲਈ ਗੱਲਬਾਤ ਹੀ ਸਭਿਅਕ ਤਰੀਕਾ ਹੈ। ਉਨ੍ਹਾਂ ਨੇ ਹਾਲ ਹੀ 'ਚ ਬਾਲੀ 'ਚ ਹੋਏ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਸਖ਼ਤ ਸੰਦੇਸ਼ ਦਾ ਹਵਾਲਾ ਦਿੱਤਾ ਕਿ ‘ਯੁੱਧ ਦਾ ਦੌਰ ਖ਼ਤਮ ਹੋ ਗਿਆ ਹੈ’। ਉਨ੍ਹਾਂ ਕਿਹਾ,“ਅਜਿਹੇ ਸਮੇਂ 'ਚ ਜਦੋਂ ਮਨੁੱਖਤਾ ਨੂੰ ਜਲਵਾਯੂ ਤਬਦੀਲੀ, ਕੋਰੋਨਾ ਅਤੇ ਵਿਆਪਕ ਕਮੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਜ਼ਰੂਰੀ ਹੈ ਕਿ ਅਸੀਂ ਸਾਰੇ ਇਨ੍ਹਾਂ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਆਪਣਾ ਬਣਦਾ ਯੋਗਦਾਨ ਪਾਈਏ। ਰੱਖਿਆ ਮੰਤਰੀ ਨੇ ਦੁਹਰਾਇਆ ਕਿ ਭਾਰਤ-ਪ੍ਰਸ਼ਾਂਤ ਖੇਤਰ 'ਚ ਉਸਾਰੂ ਸਬੰਧਾਂ 'ਚ ਆਪਣੇ ਭਾਈਵਾਲਾਂ ਨਾਲ ਕੰਮ ਕਰਨ ਦੀ ਭਾਰਤ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ। ਉਨ੍ਹਾਂ ਨੇ ਨਵੰਬਰ 2019 'ਚ ਬੈਂਕਾਕ, ਥਾਈਲੈਂਡ 'ਚ ਆਯੋਜਿਤ ਪੂਰਬੀ ਏਸ਼ੀਆ ਸੰਮੇਲਨ ਦੌਰਾਨ ਸ਼ੁਰੂ ਕੀਤੀ ‘ਇੰਡੋ-ਪੈਸੀਫਿਕ ਓਸ਼ਨ ਇਨੀਸ਼ੀਏਟਿਵ’ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਖੇਤਰੀ ਸਹਿਯੋਗ ਅਤੇ ਭਾਈਵਾਲੀ ਇਸ ਪਹਿਲਕਦਮੀ ਦੇ ਮਹੱਤਵਪੂਰਨ ਥੰਮ੍ਹ ਹਨ।


DIsha

Content Editor

Related News