JJP ਛੱਡਣ ਵਾਲਿਆਂ ਨੂੰ ਲੈ ਕੇ ਦਿਗਵਿਜੇ ਚੌਟਾਲਾ ਬੋਲੇ- 'ਕੋਈ ਧੋਖਾ ਦੇ ਜਾਵੇ ਤਾਂ ਉਹ ਉਸ ਦਾ ਸੁਭਾਅ ਹੈ'

Saturday, Aug 17, 2024 - 05:36 PM (IST)

JJP ਛੱਡਣ ਵਾਲਿਆਂ ਨੂੰ ਲੈ ਕੇ ਦਿਗਵਿਜੇ ਚੌਟਾਲਾ ਬੋਲੇ- 'ਕੋਈ ਧੋਖਾ ਦੇ ਜਾਵੇ ਤਾਂ ਉਹ ਉਸ ਦਾ ਸੁਭਾਅ ਹੈ'

ਸਿਰਸਾ- ਹਰਿਆਣਾ ਵਿਧਾਨ ਸਭਾ ਚੋਣਾਂ ਦੇ ਐਲਾਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਜਨ ਨਾਇਕ ਜਨਤਾ ਪਾਰਟੀ (JJP) ਦੇ ਪ੍ਰਮੁੱਖ ਜਨਰਲ ਸਕੱਤਰ ਦਿਗਵਿਜੇ ਸਿੰਘ ਚੌਟਾਲਾ ਨੇ ਕਿਹਾ ਕਿ ਲੋਕਤੰਤਰੀ ਪ੍ਰਣਾਲੀ 'ਚ ਵਿਸ਼ਵਾਸ ਰੱਖਣ ਵਾਲਿਆਂ ਲਈ ਚੋਣਾਂ ਇਕ ਤਿਉਹਾਰ ਹੈ। ਦਿਗਵਿਜੇ ਚੌਟਾਲਾ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਵੱਡੇ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਹਨ। ਦਿਗਵਿਜੇ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲ ਸੱਤਾ 'ਚ ਆਉਣ 'ਤੇ ਉਨ੍ਹਾਂ ਨੇ ਕੁਝ ਵਾਅਦੇ ਪੂਰੇ ਕੀਤੇ ਪਰ ਭਾਜਪਾ ਵੱਲੋਂ ਪਿੱਠ 'ਚ ਛੁਰਾ ਮਾਰਨ ਕਾਰਨ ਕੁਝ ਵਾਅਦੇ, ਵਾਅਦੇ ਰਹਿ ਗਏ। ਉਨ੍ਹਾਂ ਕਿਹਾ ਕਿ ਭਾਜਪਾ ਦਾ ਚਿਹਰਾ ਹੁਣ ਲੋਕਾਂ ਦੇ ਸਾਹਮਣੇ ਆ ਗਿਆ ਹੈ ਅਤੇ ਹੁਣ ਲੋਕ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨਗੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਗਵਿਜੇ ਚੌਟਾਲਾ ਨੇ ਕਿਹਾ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ 'ਚ ਵੱਖ-ਵੱਖ ਮੁੱਦੇ ਹਨ ਅਤੇ ਹਰਿਆਣਾ 'ਚ ਦੋਵਾਂ ਚੋਣਾਂ 'ਚ ਵੱਖ-ਵੱਖ ਨਤੀਜੇ ਹੁੰਦੇ ਹਨ ਅਤੇ ਇਸ ਵਾਰ ਵੀ ਅਜਿਹਾ ਹੀ ਹੋਵੇਗਾ। ਟਿਕਟਾਂ ਦੇ ਮੁੱਦੇ 'ਤੇ ਦਿਗਵਿਜੇ ਚੌਟਾਲਾ ਨੇ ਕਿਹਾ ਕਿ ਕੁਝ ਬਰਾਬਰ ਵਿਚਾਰਧਾਰਾ ਵਾਲੀਆਂ ਕੁਝ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ, ਉਸ ਤੋਂ ਬਾਅਦ ਹੀ ਟਿਕਟਾਂ ਦੀ ਵੰਡ ਕੀਤੀ ਜਾਵੇਗੀ। ਅਨੂਪ ਧਾਨਕ ਦੇ ਪਾਰਟੀ ਛੱਡਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਆਪਣੇ ਪਿਤਾ ਦੇ ਸਿਆਸੀ ਚੇਲੇ ਹਨ ਅਤੇ ਉਨ੍ਹਾਂ ਦੀ ਉਂਗਲ ਫੜ ਕੇ ਸੰਘਰਸ਼ ਕੀਤਾ ਅਤੇ ਜੇਕਰ ਕੋਈ ਵਿਚ ਰਸਤੇ 'ਚ ਧੋਖਾ ਦੇ ਜਾਵੇ ਤਾਂ ਇਹ ਉਨ੍ਹਾਂ ਦਾ ਆਪਣਾ ਸੁਭਾਅ ਹੈ, ਉਹ ਇਸ ਬਾਰੇ ਕੁਝ ਨਹੀਂ ਕਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਆਵੇ ਅਤੇ ਕੋਈ ਚਲਾ ਜਾਵੇ।


author

Tanu

Content Editor

Related News