ਹੁਣ ਘਰ ਬੈਠੇ ਖਰੀਦੋ 10 ਰੁਪਏ ''ਚ ਸੋਨਾ!

Tuesday, Oct 29, 2024 - 05:36 PM (IST)

ਹੁਣ ਘਰ ਬੈਠੇ ਖਰੀਦੋ 10 ਰੁਪਏ ''ਚ ਸੋਨਾ!

ਨਵੀਂ ਦਿੱਲੀ- ਅੱਜ ਦੇਸ਼ ਭਰ 'ਚ ਧਨਤੇਰਸ (ਧਨਤੇਰਸ 2024) ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿਊਲਰੀ ਮਾਰਕੀਟ 'ਚ ਸਰਗਰਮੀ ਵਧ ਗਈ ਹੈ ਅਤੇ ਸੋਨੇ ਦੀ ਮੰਗ 'ਚ ਤੇਜ਼ੀ ਆਈ ਹੈ। ਹਾਲਾਂਕਿ ਸੋਨੇ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਇਸ ਦੌਰਾਨ ਮੁਕੇਸ਼ ਅੰਬਾਨੀ ਦੀ ਕੰਪਨੀ ਜੀਓ ਫਾਈਨਾਂਸ ਨੇ ਗਾਹਕਾਂ ਲਈ ਘਰ ਬੈਠੇ ਸੋਨਾ ਖਰੀਦਣ ਦਾ ਨਵਾਂ ਵਿਕਲਪ ਪੇਸ਼ ਕੀਤਾ ਹੈ।

ਜੀਓ ਫਾਈਨਾਂਸ ਸਮਾਰਟਗੋਲਡ ਯੋਜਨਾ

Jio Finance ਨੇ 'SmartGold' ਯੋਜਨਾ ਲਾਂਚ ਕੀਤੀ ਹੈ, ਜਿਸ 'ਚ ਗਾਹਕ ਸਿਰਫ਼ 10 ਰੁਪਏ 'ਚ ਡਿਜੀਟਲ ਸੋਨਾ ਖਰੀਦ ਸਕਦੇ ਹਨ। ਇਸ ਯੋਜਨਾ ਦੇ ਤਹਿਤ, ਗਾਹਕ ਆਪਣੇ ਨਿਵੇਸ਼ ਨੂੰ ਨਕਦ, ਸੋਨੇ ਦੇ ਸਿੱਕਿਆਂ ਜਾਂ ਗਹਿਣਿਆਂ 'ਚ ਬਦਲ ਸਕਦੇ ਹਨ। ਇਸ ਯੋਜਨਾ ਦੀ ਖ਼ਾਸ ਗੱਲ ਇਹ ਹੈ ਕਿ ਇਸ 'ਚ ਹਜ਼ਾਰਾਂ ਜਾਂ ਲੱਖਾਂ ਰੁਪਏ ਦੇ ਨਿਵੇਸ਼ ਦੀ ਜ਼ਰੂਰਤ ਨਹੀਂ ਹੈ ਸਗੋਂ 10 ਰੁਪਏ ਤੋਂ ਗੋਲਡ ਇਨਵੈਸਟਮੈਂਟ ਸ਼ੁਰੂ ਕੀਤਾ ਜਾ ਸਕਦਾ ਹੈ। ਇਹ ਯੋਜਨਾ ਧਨਤੇਰਸ ਦੇ ਦਿਨ ਸ਼ੁਰੂ ਕੀਤੀ ਗਈ ਹੈ, ਜੋ ਕਿ ਦੀਵਾਲੀ ਤੋਂ ਪਹਿਲਾਂ ਦਾ ਖਾਸ ਮੌਕਾ ਹੈ।

ਇਹ ਵੀ ਪੜ੍ਹੋ : ਆਧਾਰ ਕਾਰਡ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਆਖ਼ੀ ਇਹ ਗੱਲ

ਸੁਰੱਖਿਅਤ ਅਤੇ ਆਸਾਨ ਖਰੀਦਦਾਰੀ

ਸਮਾਰਟਗੋਲਡ ਸਕੀਮ ਦੇ ਤਹਿਤ, ਗਾਹਕ ਦੇ ਨਿਵੇਸ਼ ਦੇ ਅਨੁਸਾਰ 24 ਕੈਰੇਟ ਸੋਨਾ ਖਰੀਦਿਆ ਜਾਵੇਗਾ ਅਤੇ ਇਕ ਇੰਸ਼ਯੋਰਡ ਵਾਲਟ (ਬੀਮੇ ਵਾਲੇ ਵਾਲਟ) 'ਚ ਰੱਖਿਆ ਜਾਵੇਗਾ। ਇਸ ਨਾਲ ਸੋਨਾ ਗੁਆਚਣ ਜਾਂ ਚੋਰੀ ਹੋਣ ਦਾ ਡਰ ਨਹੀਂ ਰਹੇਗਾ। ਗਾਹਕ ਜੀਓ ਫਾਈਨਾਂਸ ਐਪ ਰਾਹੀਂ ਸੋਨੇ ਦੀਆਂ ਲਾਈਵ ਮਾਰਕੀਟ ਕੀਮਤਾਂ ਦੀ ਜਾਂਚ ਕਰ ਸਕਦੇ ਹਨ ਅਤੇ ਜਦੋਂ ਚਾਹੁਣ ਇਸ ਨੂੰ ਵੇਚ ਸਕਦੇ ਹਨ।

ਨਿਵੇਸ਼ ਵਿਕਲਪ

ਗਾਹਕਾਂ ਨੂੰ ਜੀਓ ਫਾਈਨਾਂਸ ਐਪ 'ਤੇ ਸੋਨੇ 'ਚ ਨਿਵੇਸ਼ ਕਰਨ ਲਈ ਦੋ ਵਿਕਲਪ ਦਿੱਤੇ ਗਏ ਹਨ:

ਨਿਵੇਸ਼ ਦੀ ਕੁੱਲ ਰਕਮ ਦਾ ਪਤਾ ਲਗਾਉਣਾ
ਸੋਨੇ ਦੇ ਭਾਰ (ਗ੍ਰਾਮ) 'ਚ ਨਿਵੇਸ਼ ਕਰਨਾ
ਫਿਜਿਕਲ ਸੋਨੇ ਦੀ ਡਿਲਿਵਰੀ ਸਿਰਫ 0.5 ਗ੍ਰਾਮ ਅਤੇ ਉਸ ਤੋਂ ਵੱਧ ਦੀ ਹੋਲਡਿੰਗ 'ਤੇ ਹੋਵੇਗੀ। ਗਾਹਕ ਜਿਓ ਫਾਈਨਾਂਸ ਐਪ ਰਾਹੀਂ ਸੋਨੇ ਦੇ ਸਿੱਕੇ ਖਰੀਦ ਕੇ ਹੋਮ ਡਿਲੀਵਰੀ ਦਾ ਲਾਭ ਵੀ ਚੁੱਕ ਸਕਦੇ ਹਨ।

ਇਹ ਵੀ ਪੜ੍ਹੋ : ਦੀਵਾਲੀ ਮੌਕੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਧਨਤੇਰਸ 'ਤੇ ਸੋਨਾ ਖਰੀਦਣ ਦਾ ਮਹੱਤਵ

ਧਨਤੇਰਸ 'ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਨੂੰ ਮਾਂ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਦਿਨ ਸੋਨਾ ਖਰੀਦਣ ਨਾਲ ਘਰ 'ਚ ਬਰਕਤ ਮਿਲਦੀ ਹੈ। ਮੌਜੂਦਾ ਸਮੇਂ 'ਚ MCX 'ਤੇ ਸੋਨੇ ਦੀ ਕੀਮਤ 78,536 ਰੁਪਏ ਪ੍ਰਤੀ 10 ਗ੍ਰਾਮ ਅਤੇ ਘਰੇਲੂ ਬਾਜ਼ਾਰ 'ਚ 78,250 ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ਧਨਤੇਰਸ, ਜੀਓ ਫਾਈਨਾਂਸ ਦੀ ਇਹ ਨਵੀਂ ਸਕੀਮ ਸੋਨੇ ਦੀ ਖਰੀਦ ਨੂੰ ਹੋਰ ਵੀ ਆਸਾਨ ਅਤੇ ਸੁਰੱਖਿਅਤ ਬਣਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News