ਵ੍ਹੀਲਚੇਅਰ ਨਾ ਹੋਣ ਕਾਰਨ ਹੋਈ ਬਜ਼ੁਰਗ ਦੀ ਮੌਤ ਤੋਂ ਬਾਅਦ DGCA ਦੀ ਵੱਡੀ ਕਾਰਵਾਈ, Air India ਨੂੰ ਭੇਜਿਆ ਨੋਟਿਸ

Friday, Feb 16, 2024 - 09:17 PM (IST)

ਨੈਸ਼ਨਲ ਡੈਸਕ- ਏਅਰ ਇੰਡੀਆ ਦੀ ਫਲਾਈਟ 'ਚ ਇਕ 80 ਸਾਲਾ ਬਜ਼ੁਰਗ ਦੀ ਵ੍ਹੀਲਚੇਅਰ ਨਾ ਹੋਣ ਕਾਰਨ ਹੋਈ ਮੌਤ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ਼ ਸਿਵਿਲ ਏਵੀਏਸ਼ਨ ਨੇ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਹਵਾਈ ਕੰਪਨੀ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। 

ਡੀ.ਜੀ.ਸੀ.ਏ. ਵੱਲੋਂ ਇਹ ਨੋਟਿਸ ਏਅਰਕ੍ਰਾਫਟ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਭੇਜਿਆ ਗਿਆ ਹੈ, ਜਿਸ 'ਚ ਕੰਪਨੀ ਨੂੰ 7 ਦਿਨਾਂ 'ਚ ਜਵਾਬ ਦੇਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ 12 ਫਰਵਰੀ ਨੂੰ ਏਅਰ ਇੰਡੀਆ 'ਚ ਸਫਰ ਕਰ ਕੇ ਮੁੰਬਈ ਏਅਰਪੋਰਟ ਉਤਰੇ ਇਕ 80 ਸਾਲਾ ਬਜ਼ੁਰਗ ਨੂੰ ਵ੍ਹੀਲਚੇਅਰ ਨਾ ਹੋਣ ਕਾਰਨ ਉਸ ਨੂੰ ਕਰੀਬ ਡੇਢ ਕਿਲੋਮੀਟਰ ਪੈਦਲ ਚੱਲਣਾ ਪਿਆ ਸੀ, ਜਿਸ ਕਾਰਨ ਇਮੀਗ੍ਰੇਸ਼ਨ ਡੈਸਕ ਤੱਕ ਪਹੁੰਚਦਿਆਂ ਉਸ ਦੀ ਮੌਤ ਹੋ ਗਈ।

ਇਸ ਬਾਰੇ ਕੰਪਨੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, ''ਇਹ ਯਾਤਰੀ 12 ਫਰਵਰੀ ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਤੋਂ ਉਡਾਣ ਭਰ ਕੇ ਮੁੰਬਈ ਉਤਰੇ ਸਨ। ਇਸ ਦੌਰਾਨ ਵ੍ਹੀਲਚੇਅਰ ਦੀ ਕਮੀ ਕਾਰਨ ਅਸੀਂ ਉਨ੍ਹਾਂ ਨੂੰ ਇਤਜ਼ਾਰ ਕਰਨ ਲਈ ਕਿਹਾ। ਇਸ ਦੌਰਾਨ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਸੀ, ਜੋ ਕਿ ਵ੍ਹੀਲਚੇਅਰ 'ਤੇ ਸੀ। ਇਸ ਦੌਰਾਨ ਇੰਤਜ਼ਾਰ ਕਰਨ ਉਪਰੰਤ ਅਸੀਂ ਉਨ੍ਹਾਂ ਨੂੰ ਵ੍ਹੀਲਚੇਅਰ ਉਪਲੱਬਧ ਵੀ ਕਰਵਾਈ, ਪਰ ਉਨ੍ਹਾਂ ਨੇ ਪੈਦਲ ਜਾਣ ਦਾ ਫੈਸਲਾ ਕੀਤਾ, ਜਿਸ ਕਾਰਨ ਇਮੀਗ੍ਰੇਸ਼ਨ ਡੈਸਕ ਤੱਕ ਪਹੁੰਚਦਿਆਂ ਹੀ ਉਨ੍ਹਾਂ ਦੀ ਮੌਤ ਹੋ ਗਈ।''

An octogenarian #AirIndia passenger, who had requested for a wheelchair at the #MumbaiAirport but decided to walk as he was asked to wait due to heavy demand for wheelchair, died after collapsing at the time of #immigration process.#AviationSector #Airlines pic.twitter.com/f2VHD2dGpc

— Business Standard (@bsindia) February 16, 2024

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


Harpreet SIngh

Content Editor

Related News