ਬਿਹਾਰ: ਪ੍ਰਕਾਸ਼ ਪੁਰਬ ਮਨਾ ਕੇ ਪੰਜਾਬ ਪਰਤ ਰਹੇ ਸਿੱਖ ਸ਼ਰਧਾਲੂਆਂ ਨਾਲ ਝੜਪ, ਕਈ ਜ਼ਖ਼ਮੀ

01/17/2022 11:57:06 AM

ਆਰਾ– ਬਿਹਾਰ ਦੇ ਆਰਾ ਸਾਸਾਰਾਮ ਸਟੇਟ ਹਾਈਵੇ ’ਤੇ ਜ਼ਿਲ੍ਹੇ ਦੇ ਚਰਪੋਖਰੀ ਥਾਣਾ ਖੇਤਰ ਦੇ ਧਿਆਨੀ ਟੋਲਾ ਪਿੰਡ ਨੇੜੇ ਐਤਵਾਰ ਦੁਪਹਿਰ ਨੂੰ ਚੰਦਾ ਦੇਣ ਦਾ ਵਿਰੋਧ ਕਰਨ ’ਤੇ ਪ੍ਰਕਾਸ਼ ਪੁਰਬ ਮਨਾ ਕੇ ਪਰਤ ਰਹੇ ਸਿੱਖ ਸ਼ਰਧਾਲੂਆਂ ਦੀ ਕੁੱਟ-ਮਾਰ ਕਰ ਦਿੱਤੀ ਗਈ, ਜਿਸ ਵਿਚ ਅੱਧਾ ਦਰਜ ਸ਼ਰਧਾਲੂ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀ ਸ਼ਰਧਾਲੂਆਂ ਦਾ ਇਲਾਜ ਚਰਪੋਖਰੀ ਪੀ.ਐੱਸ.ਸੀ. ’ਚ ਕਰਵਾਇਆ ਗਿਆ।

ਇਹ ਵੀ ਪੜ੍ਹੋ– ਟੀਕਾਕਰਨ ਮੁਹਿੰਮ ਦੀ ਪਹਿਲੀ ਵਰ੍ਹੇਗੰਢ ਮੌਕੇ ਸਿਹਤ ਮੰਤਰੀ ਨੇ ਜਾਰੀ ਕੀਤੀ ਡਾਕ ਟਿਕਟ

 

ਇਹ ਵੀ ਪੜ੍ਹੋ– AAP ਆਜ਼ਾਦ ਭਾਰਤ ਦੀ ਸਭ ਤੋਂ ਇਮਾਨਦਾਰ ਪਾਰਟੀ, ਖ਼ੁਦ PM ਮੋਦੀ ਨੇ ਦਿੱਤਾ ਸਰਟੀਫਿਕੇਟ : ਕੇਜਰੀਵਾਲ

ਜਾਣਕਾਰੀ ਮੁਤਾਬਕ, ਸਾਰੇ ਸ਼ਰਧਾਲੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਚ ਸ਼ਾਮਲ ਹੋਣ ਪਟਨਾ ਗਏ ਸਨ। ਪ੍ਰਕਾਸ਼ ਪੁਰਬ ਮਨਾ ਕੇ ਪਟਨਾ ਤੋਂ ਟਰੱਕ ’ਤੇ 60 ਲੋਕ ਸਵਾਰ ਹੋ ਕੇ ਵਾਪਸ ਪੰਜਾਬ ਪਰਤ ਰਹੇ ਸਨ। ਇਸ ਦਰਮਿਆਨ ਚਰਪੋਖਰੀ ਥਾਣਾ ਦੇ ਧਿਆਨੀ ਟੋਲਾ ਪਿੰਡ ਨੇੜੇ ਹੋ ਰਹੇ ਹਵਨ ਨੂੰ ਲੈ ਕੇ ਕੁਝ ਨੌਜਵਾਨਾਂ ਦੁਆਰਾ ਉਨ੍ਹਾਂ ਦਾ ਟਰੱਕ ਰੋਕ ਦਿੱਤਾ ਗਿਆ ਅਤੇ ਉਨ੍ਹਾਂ ਤੋਂ ਚੰਦਾ ਮੰਗਿਆ ਜਾਣ ਲੱਗਾ। ਜਦੋਂ ਉਨ੍ਹਾਂ ਇਸਦਾ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਦੁਆਰਾ ਟਰੱਕ ’ਤੇ ਇੱਟਾ-ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ’ਚ ਅੱਧਾ ਦਰਜ ਤੋਂ ਜ਼ਿਆਦਾ ਸ਼ਰਧਾਲੂਆਂ ਦੀ ਕੁੱਟ-ਮਾਰ ਕਰ ਦਿੱਤੀ ਗਈ, ਜਿਸ ਨਾਲ ਉਹ ਜ਼ਖ਼ਮੀ ਹੋ ਗਏ। ਜ਼ਖ਼ਮੀ ਤਜਿੰਦਰ ਨੇ ਦੱਸਿਆ ਕਿ ਸਾਡੇ ਕੋਲੋਂ ਕੁਝ ਨੌਜਵਾਨਾਂ ਨੇ ਚੰਦਾ ਮੰਗਿਆ, ਜਦੋਂ ਅਸੀਂ ਕਿਹਾ ਕਿ ਲੇਟ ਹੋ ਰਹੇ ਹਾਂ, ਟਰੱਕ ਨੂੰ ਜਾਣ ਦਿਓ ਤਾਂ ਉਨ੍ਹਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਾਅਦ ਵਿਚ ਇੱਟਾ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਮਨਪ੍ਰੀਤ ਸਿੰਘ, ਬੀਰੇਂਦਰ ਸਿੰਘ, ਹਰਪ੍ਰੀਤ ਸਿੰਘ, ਬਲਬੀਰ ਸਿੰਘ, ਜਸਬੀਰ ਸਿੰਘ, ਹਰਪ੍ਰੀਤ ਅਤੇ ਟਰੱਕ ਚਾਲਕ ਤਜਿੰਦਰ ਸਿੰਘ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀ ਮੋਹਾਲੀ, ਫ਼ਹਿਗੜ੍ਹ ਸਾਹਿਬ ਅਤੇ ਚੰਡੀਗੜ੍ਹ ਦੇ ਨਿਵਾਸੀ ਹਨ। 

ਇਹ ਵੀ ਪੜ੍ਹੋ– ਫੌਜ ਦਿਵਸ ’ਤੇ ਫੌਜੀਆਂ ਲਈ ਨਵੀਂ ਯੂਨੀਫਾਰਮ ਰਿਲੀਜ਼, ਜਾਣੋ ਇਸ ਦੀਆਂ ਖੂਬੀਆਂ​​​​​​​

PunjabKesari


ਉਥੇ ਹੀ ਭੋਜਪੁਰ ਦੇ ਐੱਸ.ਪੀ. ਵਿਨੇ ਤਿਵਾਰੀ ਨੇ ਦੱਸਿਆ ਕਿ ਯੱਗ ਪੂਜਾ ਕਮੇਟੀ ਦੇ ਪ੍ਰਧਾਨ ਸੁਰੇਂਦਰ ਸਿੰਘ, ਗੋਲੂ ਕੁਮਾਰ, ਬਿੱਟੂ ਰਾਮ ਅਤੇ ਲਲਨ ਸਿੰਘ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਰੇ ਧਿਆਨੀ ਟੋਲਾ, ਗਡਹਨੀ ਦੇ ਨਿਵਾਸੀ ਹਨ। ਐੱਸ.ਪੀ. ਨੇ ਦੱਸਿਆ ਕਿ ਚੰਦੇ ਨੂੰ ਲੈ ਕੇ ਵਿਵਾਦ ਹੋਇਆ ਸੀ। ਫਿਲਹਾਲ ਸਾਰੇ ਸ਼ਰਧਾਲੂਆਂ ਨੂੰ ਪੁਲਸ ਸੁਰੱਖਿਆ ਦੇ ਨਾਲ ਪੰਜਾਬ ਰਵਾਨਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ– ਕਾਂਗਰਸ ਵਿਧਾਇਕ ਦੇ ਵਿਗੜੇ ਬੋਲ, ਕਿਹਾ– ਕੰਗਣਾ ਰਨੌਤ ਦੀਆਂ ਗੱਲ੍ਹਾਂ ਤੋਂ ਵੀ ਜ਼ਿਆਦਾ ਚਿਕਨੀਆਂ ਸੜਕਾਂ ਬਣਾਵਾਂਗੇ


Rakesh

Content Editor

Related News