ਦਿੱਲੀ ਦੇ ਪਿੰਡਾਂ ''ਚ ਵਿਕਾਸ ਦੀ ਗਤੀ ਵਧੇਗੀ: ਗੋਪਾਲ ਰਾਏ

Friday, Oct 11, 2024 - 04:40 PM (IST)

ਦਿੱਲੀ ਦੇ ਪਿੰਡਾਂ ''ਚ ਵਿਕਾਸ ਦੀ ਗਤੀ ਵਧੇਗੀ: ਗੋਪਾਲ ਰਾਏ

ਨਵੀਂ ਦਿੱਲੀ- ਦਿੱਲੀ ਦੇ ਪਿੰਡਾਂ 'ਚ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸ਼ੁੱਕਰਵਾਰ ਨੂੰ 93 ਕਰੋੜ ਰੁਪਏ ਦੇ 100 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ। ਦਿੱਲੀ ਦੇ ਵਿਕਾਸ ਮੰਤਰੀ ਗੋਪਾਲ ਰਾਏ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਗ੍ਰਾਮ ਵਿਕਾਸ ਬੋਰਡ ਦੀ ਹੋਈ ਮੀਟਿੰਗ ਵਿਚ ਬੋਰਡ ਨੇ 100 ਸਕੀਮਾਂ ਨੂੰ ਪ੍ਰਵਾਨਗੀ ਦਿੱਤੀ। ਇਸ ਤਹਿਤ ਸੜਕਾਂ, ਨਾਲੀਆਂ, ਜਲਘਰ, ਕਮਿਊਨਿਟੀ ਸੈਂਟਰ, ਪਾਰਕ, ​​ਸ਼ਮਸ਼ਾਨਘਾਟ, ਖੇਡ ਮੈਦਾਨ ਆਦਿ ਨਾਲ ਸਬੰਧਤ ਵਿਕਾਸ ਕਾਰਜ ਕਰਵਾਏ ਜਾਣਗੇ।

ਦਿੱਲੀ ਦੇ ਪੇਂਡੂ ਖੇਤਰਾਂ 'ਚ 93 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ। ਮੀਟਿੰਗ ਦੌਰਾਨ ਸਮੂਹ ਅਧਿਕਾਰੀਆਂ ਨੂੰ ਦਿਹਾਤੀ ਵਿਕਾਸ ਪ੍ਰਾਜੈਕਟਾਂ ਨੂੰ ਤੈਅ ਸਮਾਂ ਸੀਮਾ ਵਿਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਵਿਕਾਸ ਮੰਤਰੀ ਨੇ ਕਿਹਾ ਕਿ ਸਰਕਾਰ ਸ਼ਹਿਰੀ ਖੇਤਰਾਂ 'ਚ ਰਹਿਣ ਵਾਲੇ ਦਿੱਲੀ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਕਰਵਾਏਗੀ। ਪੇਂਡੂ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਬੋਰਡ ਨੇ ਵੱਡੇ ਪਿੰਡਾਂ 'ਚ ਬੈਠਣ ਲਈ 100 ਬੈਂਚ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਛੋਟੇ ਪਿੰਡਾਂ 'ਚ 20 ਬੈਂਚ ਲਗਾਏ ਜਾਣਗੇ। ਵਿਕਾਸ ਵਿਭਾਗ ਨਾਲ ਸਬੰਧਤ ਇਹ ਵਿਕਾਸ ਕਾਰਜ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਅਤੇ ਐਮ.ਸੀ.ਡੀ. ਜ਼ਰੀਏ ਕੀਤਾ ਜਾ ਰਿਹਾ ਹੈ। 


author

Tanu

Content Editor

Related News