ਗੈਰ-ਕਾਨੂੰਨੀ ਹੁੰਦੇ ਹੋਏ ਵੀ ਨਹੀਂ ਰੁਕ ਰਹੇ 'ਤਿੰਨ ਤਲਾਕ', 5 ਸਾਲਾਂ 'ਚ 13 ਲੱਖ ਮਾਮਲੇ ਆਏ ਸਾਹਮਣੇ

Monday, Dec 25, 2023 - 11:33 AM (IST)

ਗੈਰ-ਕਾਨੂੰਨੀ ਹੁੰਦੇ ਹੋਏ ਵੀ ਨਹੀਂ ਰੁਕ ਰਹੇ 'ਤਿੰਨ ਤਲਾਕ', 5 ਸਾਲਾਂ 'ਚ 13 ਲੱਖ ਮਾਮਲੇ ਆਏ ਸਾਹਮਣੇ

ਮੁੰਬਈ- ਦੇਸ਼ 'ਚ ਤਿੰਨ ਤਲਾਕ ਗੈਰ-ਕਾਨੂੰਨੀ ਐਲਾਨ ਹੋਏ ਨੂੰ 5 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਫਿਰ ਵੀ ਇਸ ਦੇ ਮਾਮਲੇ ਰੁਕ ਨਹੀਂ ਰਹੇ। ਕਾਨੂੰਨ ਮੰਤਰਾਲਾ ਅਨੁਸਾਰ ਇਸ ਸਾਲ ਵੀ 1,57,725 ਮੁਸਲਿਮ ਔਰਤਾਂ ਇਸ ਦਾ ਸ਼ਿਕਾਰ ਹੋਈਆਂ। ਜ਼ਿਆਦਾਤਰ ਗਰੀਬ ਪਰਿਵਾਰਾਂ ਦੀਆਂ ਸਨ। 19 ਸਤੰਬਰ 2018 ਨੂੰ ਕਾਨੂੰਨ ਲਾਗੂ ਹੋਣ ਤੋਂ ਬਾਅਦ ਤਿੰਨ ਤਲਾਕ ਦੀਆਂ 13.07 ਲੱਖ ਸ਼ਿਕਾਇਤਾਂ ਦਰਜ ਹੋਈਆਂ ਹਨ। 2019 'ਚ ਤਿੰਨ ਤਲਾਕ ਦੀਆਂ 2.69 ਲੱਖ ਸ਼ਿਕਾਇਤਾਂ ਆਈਆਂ ਸਨ। 2020 'ਚ ਇਹ ਗਿਣਤ ਘੱਟ ਕੇ 95 ਹਜ਼ਾਰ ਰਹਿ ਗਈ ਪਰ 2021 'ਚ 5.41 ਲੱਖ ਪਹੁੰਚ ਗਈ ਅਤੇ 2022 'ਚ ਕੁੱਲ 2.45 ਲੱਖ ਮਾਮਲੇ ਆਏ। ਇਹ ਉਹ ਮਾਮਲੇ ਹਨ, ਜਿਨ੍ਹਾਂ 'ਚ ਔਰਤਾਂ ਕਾਨੂੰਨ ਸੇਵਾ ਅਥਾਰਟੀ ਵਲੋਂ ਕਾਨੂੰਨੀ ਮਦਦ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : Year Ender 2023 : ਜਾਣੋ ਸੁਪਰੀਮ ਕੋਰਟ ਦੇ ਉਹ ਵੱਡੇ ਫ਼ੈਸਲੇ, ਜਿਨ੍ਹਾਂ 'ਤੇ ਰਹੀਆਂ ਪੂਰੇ ਦੇਸ਼ ਦੀਆਂ ਨਜ਼ਰਾਂ

ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਬੀ.ਐੱਸ. ਚੌਹਾਨ ਨੇ ਦੱਸਿਆ ਕਿ ਮੁਸਲਿਮ ਭਾਈਚਾਰੇ ਦੇ ਵੱਡੇ ਨੇਤਾ ਜਾਗਰੂਕਤਾ ਫੈਲਾਉਣ। ਸੈਕਸ਼ਨ 7 ਵਰਗੇ ਸਖ਼ਤ ਪ੍ਰਬੰਧ ਬਾਰੇ ਦੱਸਣ। ਇਸ 'ਚ ਪੀੜਤ ਔਰਤ ਦੀ ਗੱਲ ਸੁਣੇ ਬਿਨਾਂ ਪਤੀ ਦੀ ਪੇਸ਼ਗੀ ਜ਼ਮਾਨਤ 'ਤੇ ਸੁਣਵਾਈ ਨਹੀਂ ਹੋ ਸਕਦੀ। ਇਨ੍ਹਾਂ ਨੂੰ ਦੱਸਿਆ ਜਾਵੇ ਤਾਂ ਲੋਕਾਂ 'ਚ ਡਰ ਹੋਵੇਗਾ ਅਤੇ ਉਹ ਇਸ ਦੀ ਪਾਲਣਾ ਕਰਨਗੇ। ਕੋਰਟ ਵੀ ਅਜਿਹੇ ਮਾਮਲੇ ਸਖ਼ਤੀ ਨਾਲ ਨਿਪਟਾਏ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News