ਪਟਨਾ ''ਚ ਅਦਾਲਤ ਕੰਪਲੈਕਸ ''ਚ ਦੇਸੀ ਬੰਬ ਫਟਿਆ, ਇਕ ਪੁਲਸ ਅਧਿਕਾਰੀ ਜ਼ਖ਼ਮੀ

07/01/2022 5:51:53 PM

ਪਟਨਾ (ਭਾਸ਼ਾ)- ਪਟਨਾ 'ਚ ਭੀੜ ਵਾਲੇ ਦੀਵਾਨੀ ਅਦਾਲਤ ਕੰਪਲੈਕਸ 'ਚ ਸ਼ੁੱਕਰਵਾਰ ਨੂੰ ਇਕ ਦੇਸੀ ਬੰਬ 'ਚ ਵਿਸਫ਼ੋਟ ਹੋਇਆ। ਵਿਸਫ਼ੋਟ 'ਚ ਇਕ ਪੁਲਸ ਅਧਿਕਾਰੀ ਜ਼ਖ਼ਮੀ ਹੋ ਗਿਆ। ਇਹ ਅਧਿਕਾਰੀ ਜਾਂਚ ਦੇ ਉਦੇਸ਼ ਨਾਲ ਵਿਸਫ਼ੋਟਕ ਨੂੰ ਅਦਾਲਤ ਲੈ ਕੇ ਆਇਆ ਸੀ। ਪੀਰਬਹੋਰ ਥਾਣੇ ਦੇ ਇੰਚਾਰਜ (ਐੱਸ.ਐੱਚ.ਓ.) ਸਬੀ ਉਲ ਹਕ ਨੇ ਦੱਸਿਆ ਕਿ ਸਬ ਇੰਸਪੈਕਟਰ ਦੀ ਬਾਂਹ 'ਤੇ ਸੱਟ ਲੱਗੀ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ। ਹਾਦਸੇ ਵਾਲੀ ਜਗ੍ਹਾ ਇਸੇ ਥਾਣਾ ਖੇਤਰ 'ਚ ਆਉਂਦੀ ਹੈ।

ਥਾਣੇਦਾਰ ਨੇ ਦੱਸਿਆ,''ਜ਼ਖਮੀ ਸਬ ਇੰਸਪੈਕਟਰ ਉਮਾਕਾਂਤ ਰਾਏ ਕਦਮ ਕੁਆਂ ਥਾਣੇ 'ਚ ਤਾਇਨਾਤ ਹੈ। ਉਨ੍ਹਾਂ ਦੇ ਖੇਤਰ 'ਚ ਹਾਲ 'ਚ ਕੁਝ ਦੇਸੀ ਬੰਬ ਜ਼ਬਤ ਕੀਤੇ ਗਏ ਸਨ ਅਤੇ ਉਹ ਉਨ੍ਹਾਂ ਨੂੰ ਆਮ ਜਾਂਚ ਪ੍ਰਕਿਰਿਆ ਦੇ ਅਧੀਨ ਅਦਾਲਤ ਲੈ ਕੇ ਆਏ ਸਨ।'' ਰਾਏ ਨੇ ਇਕ ਡੱਬੇ 'ਚ ਬੰਬ ਰੱਖੇ ਹੋਏ ਸਨ, ਜੋ ਉਨ੍ਹਾਂ ਨੇ ਸਹਾਇਕ ਇਸਤਗਾਸਾ ਅਧਿਕਾਰੀ ਦੇ ਸਾਹਮਣੇ ਰੱਖੇ, ਉਦੋਂ ਉਸ 'ਚ ਵਿਸਫ਼ੋਟ ਹੋ ਗਿਆ। ਰਾਹਗੀਰਾਂ ਨੇ ਕਿਹਾ ਕਿ ਸ਼ੁਰੂਆਤ 'ਚ ਲਗਾ ਕਿ ਵਿਸਫ਼ੋਟ ਟਾਇਰ ਫਟਣ ਕਾਰਨ ਹੋਇਆ ਹੈ, ਜੋ ਇਲਾਕੇ 'ਚ ਆਮ ਗੱਲ ਹੈ ਪਰ ਉਨ੍ਹਾਂ ਨੇ ਜਦੋਂ ਰਾਏ ਨੂੰ ਜ਼ਖ਼ਮੀ ਹਾਲਤ 'ਚ ਦੇਖਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੀ ਹੋਇਆ ਹੈ। ਪੀਰਬਹੋਰ ਥਾਣੇ ਦੇ ਇੰਚਾਰਜ ਹਕ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਬੰਬ ਨੂੰ ਅਦਾਲਤ ਲਿਆਉਣ ਤੋਂ ਪਹਿਲਾਂ ਠੀਕ ਤਰ੍ਹਾਂ ਨਾਲ ਨਕਾਰਾ ਕੀਤਾ ਗਿਆ ਸੀ ਜਾਂ ਨਹੀਂ।


DIsha

Content Editor

Related News