ਦਿੱਲੀ ''ਚ ਡੇਂਗੂ ਦੇ ਮਾਮਲੇ ਵੱਧ ਕੇ 243 ਹੋਏ, ਜੁਲਾਈ ''ਚ 121 ਮਾਮਲੇ ਆਏ ਸਾਹਮਣੇ

Monday, Jul 31, 2023 - 03:52 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ 'ਚ ਪਿਛਲੇ ਹਫ਼ਤੇ ਡੇਂਗੂ ਦੇ 56 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਕੁੱਲ ਮਾਮਲਿਆਂ ਦੀ ਗਿਣਤੀ 240 ਤੋਂ ਵੱਧ ਹੋ ਗਈ ਹੈ। ਨਗਰ ਨਿਗਮ ਦੀ  ਇਕ ਰਿਪੋਰਟ 'ਚ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਰਾਸ਼ਟਰੀ ਰਾਜਧਾਨੀ 'ਚ 22 ਜੁਲਾਈ ਤੱਕ ਮੱਛਰ ਨਾਲ ਫੈਲਣ ਵਾਲੀ ਬੀਮਾਰੀ ਦੇ 187 ਮਾਮਲੇ ਦਰਜ ਕੀਤੇ ਗਏ। ਦਿੱਲੀ ਨਗਰ ਨਿਗਮ ਦੀ ਨਵੀਂ ਰਿਪੋਰਟ ਅਨੁਸਾਰ 28 ਜੁਲਾਈ ਤੱਕ ਇਹ ਗਿਣਤੀ 243 ਸੀ।

ਰਿਪੋਰਟ 'ਚ ਕਿਹਾ ਗਿਆ  ਹੈ ਕਿ ਇਕ ਜਨਵਰੀ ਤੋਂ 28 ਜੁਲਾਈ ਦੀ ਮਿਆਦ 'ਚ ਮਲੇਰੀਆ ਦੇ 72 ਮਾਮਲੇ ਦਰਜ ਕੀਤੇ ਗਏ। ਉੱਥੇ ਹੀ ਜੁਲਾਈ 'ਚ ਹੁਣ ਤੱਕ ਡੇਂਗੂ ਦੇ 121 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਜੂਨ 'ਚ 40 ਅਤੇ ਮਈ 'ਚ 23 ਮਾਮਲੇ ਆਏ ਸਨ। ਪਿਛਲੇ ਸਾਲ ਇਸ ਮਿਆਦ (ਇਕ ਜਨਵਰੀ-28 ਜੁਲਾਈ) ਦੌਰਾਨ ਡੇਂਗੂ ਦੇ 169 ਮਾਮਲੇ ਸਨ, ਜਦੋਂ ਕਿ 2021 'ਚ 52, 2020 'ਚ 31, 2019 'ਚ 40 ਅਤੇ 2018 'ਚ 56 ਮਾਮਲੇ ਦਰਜ ਕੀਤੇ ਗਏ ਸਨ। ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਹਾਲ ਹੀ 'ਚ ਕਿਹਾ ਸੀ ਕਿ ਇਸ ਸਾਲ ਕਈ ਇਲਾਕਿਆਂ 'ਚ ਹੜ੍ਹ ਕਾਰਨ ਡੇਂਗੂ ਅਤੇ ਮਲੇਰੀਆ ਦੇ ਮਾਮਲਿਆਂ 'ਚ ਵਾਧੇ ਦਾ ਖ਼ਦਸ਼ਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸੰਬੰਧਤ ਅਧਿਕਾਰੀਆਂ ਨੂੰ ਮੱਛਰਾਂ ਦੀ ਰੋਕਥਾਮ ਅਤੇ ਯਮੁਨਾ 'ਚ ਹੜ੍ਹ ਨਾਲ ਆਏ ਚਿੱਕੜ ਨੂੰ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News