ਲੋਕ ਸਭਾ ''ਚ ਫਿਰ ਭਖਿਆ ਸੰਸਦ ਮੈਂਬਰਾਂ ਨੂੰ ਸਸਪੈਂਡ ਕਰਨ ਦਾ ਮਾਮਲਾ, ਰੁਕੀ ਕਾਰਵਾਈ
Wednesday, Mar 11, 2020 - 01:34 PM (IST)
ਨਵੀਂ ਦਿੱਲੀ—ਲੋਕ ਸਭਾ 'ਚ ਅੱਜ ਭਾਵ ਬੁੱਧਵਾਰ ਨੂੰ ਕਾਂਗਰਸ ਅਤੇ ਡੀ.ਐੱਮ.ਕੇ ਦੇ ਮੈਂਬਰਾਂ ਨੇ ਹੰਗਾਮਾ ਕੀਤਾ, ਜਿਸ ਤੋਂ ਬਾਅਦ ਕਾਰਵਾਈ ਸ਼ੁਰੂ ਹੋਣ ਤੋਂ ਲਗਭਗ 10 ਮਿੰਟਾਂ ਬਾਅਦ ਦੁਪਹਿਰ 12.30 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਦੱਸ ਦੇਈਏ ਕਿ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ ਅਤੇ ਸਸਪੈਂਡ ਵਾਪਸ ਲੈ ਦੀ ਮੰਗ ਕੀਤੀ। ਸਦਨ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਅਤੇ ਡੀ.ਐੱਮ.ਕੇ ਦੇ ਨੇਤਾ ਟੀ.ਆਰ. ਬਾਲੂ ਆਪਣੇ ਸਥਾਨ 'ਤੇ ਖੜ੍ਹੇ ਹੋ ਕੇ ਕੁਝ ਕਹਿਣ ਦੀ ਕੋਸ਼ਿਸ਼ ਕਰਦੇ ਹੋਏ ਦੇਖੇ ਗਏ, ਹਾਲਾਂਕਿ ਬੈਚ ਪ੍ਰਧਾਨ ਕਿਰੀਟ ਸੋਲੰਕੀ ਨੇ ਪ੍ਰਸ਼ਨਕਾਲ ਨੂੰ ਅੱਗੇ ਵਧਾਇਆ। ਕਾਂਗਰਸ ਅਤੇ ਡੀ.ਐੱਮ.ਕੇ ਮੈਂਬਰਾਂ ਨੇ 'ਸਸਪੈਂਡ ਵਾਪਸ ਲੋ' , 'ਗ੍ਰਹਿ ਮੰਤਰੀ ਸਦਨ 'ਚ ਆਓ' ਅਤੇ 'ਗ੍ਰਹਿ ਮੰਤਰੀ ਅਸਤੀਫਾ ਦਿਓ' ਦੇ ਨਾਅਰੇ ਲਗਾਏ। ਸਦਨ 'ਚ ਨਾਅਰੇਬਾਜ਼ੀ ਜਾਰੀ ਰਹਿਣ ਤੋਂ ਬਾਅਦ ਸੋਲੰਕੀ ਨੇ ਲਗਭਗ 11.10 ਵਜੇ ਕਾਰਵਾਈ ਦੁਪਹਿਰ 12.30 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਕਾਂਗਰਸ ਦੇ 7 ਲੋਕ ਸਭਾ ਮੈਂਬਰ ਗੌਰਵ ਗੰਗੋਈ, ਟੀ.ਐੱਨ.ਪ੍ਰਥਪਨ, ਡੀਨ ਕੁਰੀਕੋਸ, ਆਰ.ਓਨੀਥਨ, ਮਨਿਕਮ ਟੈਗੋਰ, ਬੇਨੀ ਬੇਹਨ ਅਤੇ ਗੁਰਜੀਤ ਔਜਲਾ ਨੂੰ ਬੀਤੇ ਵੀਰਵਾਰ ਨੂੰ ਸਦਨ ਦਾ ਅਨਾਦਰ ਕਰਨ ਦੇ ਮਾਮਲੇ 'ਚ ਬਾਕੀ ਸਮੇਂ ਲਈ ਸਸਪੈਂਡ ਕਰ ਦਿੱਤਾ ਗਿਆ।