ਵੱਡੀ ਆਬਾਦੀ ਲਈ ਖ਼ਤਰਾ ਹੈ ਡੈਲਟਾ ਵੇਰੀਐਂਟ, ਦੁਨੀਆ ’ਚ ਦੇ ਰਿਹੈ ਮੁੜ ਤਾਲਾਬੰਦੀ ਦੇ ਸੰਕੇਤ

07/17/2021 10:58:43 AM

ਨੈਸ਼ਨਲ ਡੈਸਕ– ਕੋਵਿਡ-19 ਤੋਂ ਜਿੱਥੇ ਹੁਣ ਦੁਨੀਆ ਦੇ ਬਹੁਤ ਸਾਰੇ ਦੇਸ਼ ਉਭਰਨ ਦੀ ਸਥਿਤੀ ਵਿਚ ਹਨ, ਉੱਥੇ ਹੀ ਅਜੇ ਵੀ ਡੈਲਟਾ ਪਲੱਸ ਤੇ ਛੋਟੀਆਂ ਕਿਸਮਾਂ ਵੱਡੀ ਆਬਾਦੀ ਲਈ ਖਤਰਾ ਬਣੀਆਂ ਹੋਈਆਂ ਹਨ। ਹੁਣੇ ਜਿਹੇ ਦੇ ਇਕ ਅਧਿਐਨ ਵਿਚ ਦੇਖਿਆ ਗਿਆ ਹੈ ਕਿ ਡੈਲਟਾ ਵੇਰੀਐਂਟ ਤੋਂ ਪ੍ਰਭਾਵਿਤ ਲੋਕਾਂ ਦੇ ਹਸਪਤਾਲ ਵਿਚ ਦਾਖ਼ਲ ਹੋਣ ਦੀ ਸੰਭਾਵਨਾ ਅਲਫਾ ਵੇਰੀਐਂਟ ਨਾਲ ਪ੍ਰਭਾਵਿਤ ਲੋਕਾਂ ਦੀ ਤੁਲਨਾ ’ਚ ਲੱਗਭੱਗ ਦੁੱਗਣੀ ਸੀ।

ਹਾਲਾਂਕਿ ਇਸ ਦੀਆਂ ਛੋਟੀਆਂ ਕਿਸਮਾਂ ਨੂੰ ਜ਼ਿਆਦਾ ਘਾਤਕ ਨਹੀਂ ਦੱਸਿਆ ਜਾ ਰਿਹਾ, ਫਿਰ ਵੀ ਡੈਲਟਾ ਪਲੱਸ ਵੇਰੀਐਂਟ ਪੂਰੀ ਦੁਨੀਆ ਨੂੰ ਲਾਕਡਾਊਨ ਦਾ ਸੁਨੇਹਾ ਦੇ ਰਿਹਾ ਹੈ। ਭਾਰਤੀ ਸਾਰਸ-ਕੋਵ-2 ਜੀਨੋਮਿਕਸ ਕੰਜ਼ੋਰਟੀਅਮ (ਇੰਸਾਕਾਗ) ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਡੈਲਟਾ ਕਿਸਮ ਦੀਆਂ ਛੋਟੀਆਂ ਕਿਸਮਾਂ ਏ. ਵਾਈ.-1, ਏ. ਵਾਈ.-2 ਦੇ ਡੈਲਟਾ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ। ਇੰਸਾਕਾਗ ਨੇ ਹੁਣੇ ਜਿਹੇ ਦੇ ਬੁਲੇਟਿਨ ਵਿਚ ਇਹ ਵੀ ਕਿਹਾ ਕਿ ਏ. ਵਾਈ.-3 ਨੂੰ ਡੈਲਟਾ ਦੀ ਨਵੀਂ ਛੋਟੀ ਕਿਸਮ ਦੇ ਰੂਪ ਵਿਚ ਦੱਸਿਆ ਗਿਆ ਹੈ। ਬੁਲੇਟਿਨ ਵਿਚ ਕਿਹਾ ਗਿਆ ਹੈ ਕਿ ਇਸ ਮਿਊਟੇਸ਼ਨ ਬਾਰੇ ਕੋਈ ਅਹਿਮ ਸਮੱਗਰੀ ਨਹੀਂ ਹੈ ਪਰ ਇੰਸਾਕਾਗ ਇਸ ’ਤੇ ਲਗਾਤਾਰ ਨਜ਼ਰ ਰੱਖੇਗਾ। ਡੈਲਟਾ ਜ਼ਿਆਦਾ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦਾ ਹੈ, ਹਾਲਾਂਕਿ ਜ਼ਿਆਦਾ ਖੋਜ ਦੀ ਲੋੜ ਹੈ।

ਇਹ ਵੀ ਪੜ੍ਹੋ– ਕੋਰੋਨਾ ਦੀ ਤੀਜੀ ਲਹਿਰ ਦਾ ਕਹਿਰ ਸ਼ੁਰੂ, ਪੁੱਡੂਚੇਰੀ ’ਚ 20 ਬੱਚੇ ਕੋਰੋਨਾ ਪਾਜ਼ੇਟਿਵ, ਹਸਪਤਾਲ ’ਚ ਦਾਖ਼ਲ

ਕੀ ਹਨ ਡੈਲਟਾ ਵੇਰੀਐਂਟ ਦੇ ਮਨੁੱਖੀ ਸਰੀਰ ’ਚ ਲੱਛਣ
ਇਹ ਅਜੇ ਸਪਸ਼ਟ ਨਹੀਂ ਹੋਇਆ। ਹਾਲਾਂਕਿ ਬ੍ਰਿਟੇਨ ਵਿਚ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਡੈਲਟਾ ਹੋਰ ਕਿਸਮਾਂ ਦੀ ਤੁਲਨਾ ’ਚ ਵੱਖਰੇ ਲੱਛਣ ਪੈਦਾ ਕਰ ਸਕਦਾ ਹੈ। ਸਿਰਦਰਦ, ਗਲੇ ਵਿਚ ਖਰਾਸ਼ ਅਤੇ ਨੱਕ ਵਗਣਾ ਹੁਣ ਤਕ ਸਭ ਤੋਂ ਜ਼ਿਆਦਾ ਸੂਚਿਤ ਕੀਤੇ ਗਏ ਕਾਰਨਾਂ ਵਿਚੋਂ ਹਨ ਪਰ ਇਕ ਮਾਮੂਲੀ ਲੱਛਣ ਇਸ ਤੱਥ ਦਾ ਨਤੀਜਾ ਹੋ ਸਕਦਾ ਹੈ ਕਿ ਵੇਰੀਐਂਟ ਮੁੱਖ ਤੌਰ ’ਤੇ ਨੌਜਵਾਨਾਂ ’ਤੇ ਅਸਰ ਪਾ ਰਿਹਾ ਹੈ, ਜਿਨ੍ਹਾਂ ਦੇ ਟੀਕਾਕਰਨ ਦੀ ਸੰਭਾਵਨਾ ਘੱਟ ਹੈ।

ਇਹ ਵੀ ਪੜ੍ਹੋ– ਇਕੋ ਪਰਿਵਾਰ ਦੀਆਂ 5 ਧੀਆਂ ਬਣੀਆਂ ਅਫ਼ਸਰ, ਇੰਝ ਰਚਿਆ ਇਤਿਹਾਸ

ਡੈਲਟਾ ਵੇਰੀਐਂਟ ਤੋਂ ਬਚਣ ਲਈ ਕੀ ਕਰੀਏ?
ਡੈਲਟਾ ਵੇਰੀਐਂਟ ਤੋਂ ਬਚਣ ਲਈ ਟੀਕਾ ਲਵਾਉਣਾ ਜ਼ਰੂਰੀ ਹੈ। ਜੇ ਤੁਸੀਂ ਪਹਿਲਾਂ ਹੀ ਟੀਕਾ ਲਵਾ ਚੁੱਕੇ ਹੋ ਤਾਂ ਆਪਣੇ ਪਰਿਵਾਰ, ਦੋਸਤਾਂ ਤੇ ਗੁਆਂਢੀਆਂ ਨੂੰ ਟੀਕਾ ਲਾਉਣ ਲਈ ਉਤਸ਼ਾਹਿਤ ਕਰੋ। ਟੀਕਾਕਰਨ ਨਾਲ ਇਸ ਦੀਆਂ ਸਾਰੀਆਂ ਕਿਸਮਾਂ ਦੇ ਫੈਲਾਅ ਨੂੰ ਘੱਟ ਕੀਤਾ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੇ ਟੀਕਾ ਨਹੀਂ ਲਵਾਇਆ, ਉਨ੍ਹਾਂ ਲਈ ਮਾਸਕ ਪਹਿਨਣਾ ਬੇਹੱਦ ਜ਼ਰੂਰੀ ਹੈ।

ਇਹ ਵੀ ਪੜ੍ਹੋ– ਕਰਨਾਟਕ ਹਾਈ ਕੋਰਟ ਦੀ ਟਿੱਪਣੀ-ਨਾਜਾਇਜ਼ ਮਾਤਾ-ਪਿਤਾ ਹੋ ਸਕਦੇ ਹਨ, ਬੱਚੇ ਨਹੀਂ

ਐਂਟੀ-ਬਾਡੀ ਨੂੰ ਵੀ ਚਕਮਾ ਦੇ ਦਿੰਦਾ ਹੈ ਡੈਲਟਾ ਵੇਰੀਐਂਟ
ਬੇਹੱਦ ਇਨਫੈਕਸ਼ਨ ਵਾਲੇ ਡੈਲਟਾ ਵੇਰੀਐਂਟ ਦਾ ਫੈਲਾਅ ਦੁਨੀਆ ਭਰ ਵਿਚ ਨਵੇਂ ਲਾਕਡਾਊਨ ਵੱਲ ਇਸ਼ਾਰਾ ਕਰ ਰਿਹਾ ਹੈ ਅਤੇ ਜਨਤਕ ਸਿਹਤ ਅਧਿਕਾਰੀਆਂ ਨੂੰ ਨਵੀਂ ਚਿਤਾਵਨੀ ਦੀ ਸੰਭਾਵਨਾ ਬਾਰੇ ਦੱਸ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਡੈਲਟਾ ਹੁਣ ਤਕ ਦਾ ਸਭ ਤੋਂ ਜ਼ਿਆਦਾ ਇਨਫੈਕਸ਼ਨ ਭਰਿਆ ਵੇਰੀਐਂਟ ਹੈ। ਇਹ ਕੋਰੋਨਾ ਵਾਇਰਸ ਇਨਫੈਕਸ਼ਨ ਜਾਂ ਟੀਕਾਕਰਨ ਤੋਂ ਬਾਅਦ ਇਮਿਊਨਿਟੀ ਸਿਸਟਮ ਰਾਹੀਂ ਬਣੇ ਐਂਟੀ-ਬਾਡੀ ਤੋਂ ਅੰਸ਼ਕ ਤੌਰ ’ਤੇ ਬਚਣ ਵਿਚ ਵੀ ਸਮਰੱਥ ਹੋ ਸਕਦਾ ਹੈ।

ਇਹ ਵੀ ਪੜ੍ਹੋ– ਐਪਲ ਦੀ ਧਮਾਕੇਦਾਰ ਪੇਸ਼ਕਸ਼, ਮੁਫ਼ਤ ’ਚ ਦੇ ਰਹੀ ਹੈ AirPods

ਕੀ ਇਸ ਨਾਲ ਅਮਰੀਕਾ ’ਚ ਨਵਾਂ ਉਛਾਲ ਆਏਗਾ?
ਘੱਟ ਟੀਕਾਕਰਨ ਦਰ ਵਾਲੇ ਖੇਤਰਾਂ ਵਿਚ ਪਹਿਲਾਂ ਤੋਂ ਹੀ ਡੈਲਟਾ ਦਾ ਕਹਿਰ ਨਜ਼ਰ ਆਉਣ ਲੱਗਾ ਹੈ ਅਤੇ ਕੋਵਿਡ-19 ਦੇ ਮਾਮਲਿਆਂ ਵਿਚ ਕੌਮੀ ਪੱਧਰ ’ਤੇ ਵਾਧਾ ਹੋਣ ਲੱਗਾ ਹੈ ਪਰ ਅਮਰੀਕਾ ਵਿਚ ਅੱਧਿਓਂ ਵੱਧ ਬਾਲਗਾਂ ਨੂੰ ਪੂਰੀ ਤਰ੍ਹਾਂ ਟੀਕਾ ਲਾਇਆ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਭਰਤੀ ਹੋਣ ਅਤੇ ਮੌਤਾਂ ਦੇ ਪਿਛਲੇ ਸਿਖਰ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ– ਐਪਲ ਨੂੰ ਪਛਾੜ Xiaomi ਬਣੀ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ

ਵਿਸ਼ਵ ਪੱਧਰ ’ਤੇ ਤੇਜ਼ੀ ਨਾਲ ਫੈਲ ਰਿਹੈ ਡੈਲਟਾ ਪਲੱਸ
ਓਧਰ ਇੰਸਾਕਾਗ ਨੇ ਕਿਹਾ ਹੈ ਕਿ ਨਾ ਤਾਂ ਏ. ਵਾਈ.-1 ਦੇ ਅਤੇ ਨਾ ਹੀ ਏ. ਵਾਈ.-2 ਦੇ ਡੈਲਟਾ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਭਾਰਤ ਵਿਚ ਜੂਨ ਤੋਂ ਮੁਹੱਈਆ ਇੰਡੈਕਸ ਵਿਚ ਉਹ ਲਗਾਤਾਰ ਇਕ ਫੀਸਦੀ ਤੋਂ ਵੀ ਘੱਟ ਬਣੇ ਹੋਏ ਹਨ। ਮਹਾਰਾਸ਼ਟਰ ਦੇ ਰਤਨਾਗਿਰੀ ਤੇ ਜਲਗਾਓਂ, ਮੱਧ ਪ੍ਰਦੇਸ਼ ਦੇ ਭੋਪਾਲ ਅਤੇ ਤਾਮਿਲਨਾਡੂ ਦੇ ਚੇਨਈ ਵਿਚ ਇਸ ਦੇ ਤੇਜ਼ੀ ਨਾਲ ਫੈਲਣ ਦੇ ਕੋਈ ਸੰਕੇਤ ਨਹੀਂ ਮਿਲੇ।

ਇੰਸਾਕਾਗ ਨੇ ਕਿਹਾ ਕਿ ਭਾਰਤ ਦੇ ਸਾਰੇ ਹਿੱਸਿਆਂ ਵਿਚ ਹੁਣੇ ਜਿਹੇ ਦੇ ਨਮੂਨਿਆਂ ਵਿਚ ਡੈਲਟਾ ਵੇਰੀਐਂਟ (ਬੀ. 1.617.2) ਦੀ ਮੌਜੂਦਗੀ ਮਿਲੀ ਹੈ ਅਤੇ ਵਿਸ਼ਵ ਪੱਧਰ ’ਤੇ ਵੀ ਇਹ ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤ ਵਿਚ ਇਸ ਸਾਲ ਮਾਰਚ ਤੋਂ ਮਈ ਦਰਮਿਆਨ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਡੈਲਟਾ ਵੇਰੀਐਂਟ ਕਾਰਨ ਇਨਫੈਕਸ਼ਨ ਤੇਜ਼ੀ ਨਾਲ ਫੈਲਿਆ ਸੀ। ਦੁਨੀਆ ਦੇ ਬਾਕੀ ਹਿੱਸਿਆਂ ਵਿਚ ਇਸ ਕਿਸਮ ਕਾਰਨ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ।

ਨੋਟ: ਕੀ ਕੋਰੋਨਾ ਦੀ ਤੀਜੀ ਲਹਿਰ ਕਾਰਨ ਮੁੜ ਲੱਗ ਸਕਦੀ ਹੈ ਤਾਲਾਬੰਦੀ? ਕੁਮੈਂਟ ਬਾਕਸ ’ਚ ਦਿਓ ਜਵਾਬ

 


Rakesh

Content Editor

Related News