ਦਿੱਲੀ 'ਚ ਮੀਂਹ ਮਗਰੋਂ ਮੌਸਮ ਹੋਇਆ ਸੁਹਾਵਨਾ, ਠੰਡੀਆਂ ਹਵਾਵਾਂ ਨਾਲ ਗਰਮੀ ਤੋਂ ਮਿਲੀ ਰਾਹਤ
Monday, Sep 11, 2023 - 10:53 AM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਐਤਵਾਰ ਨੂੰ ਮੀਂਹ ਅਤੇ ਠੰਡੀਆਂ ਹਵਾਵਾਂ ਚੱਲਣ ਮਗਰੋਂ ਤਾਪਮਾਨ ਵਿਚ 5 ਡਿਗਰੀ ਦੀ ਗਿਰਾਵਟ ਆਈ ਅਤੇ ਵੱਧ ਤੋਂ ਵੱਧ ਤਾਪਮਾਨ 28.3 ਡਿਗਰੀ ਸੈਲਸੀਅਸ ਰਿਹਾ। ਦਿੱਲੀ 'ਚ ਮੌਸਮ ਸੁਹਾਵਨਾ ਹੋ ਗਿਆ ਹੈ। ਮੀਂਹ ਮਗਰੋਂ ਹਵਾ ਦੀ ਗੁਣਵੱਤਾ ਵੀ ਸੁਧਰੀ। ਪਿਛਲੇ 24 ਘੰਟਿਆਂ ਦਾ ਹਵਾ ਗੁਣਵੱਤਾ ਸੂਚਕਾਂਕ 45 ਰਿਹਾ, ਜੋ ਚੰਗੀ ਸ਼੍ਰੇਣੀ ਵਿਚ ਆਉਂਦਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਘੱਟ ਤੋਂ ਘੱਟ ਤਾਪਮਾਨ 23.5 ਡਿਗਰੀ ਦਰਜ ਕੀਤਾ ਗਿਆ, ਜੋ ਔਸਤ ਤੋਂ 2 ਡਿਗਰੀ ਘੱਟ ਹੈ। ਸਫਦਰਜੰਗ ਆਬਜ਼ਰਵੇਟਰੀ ਨੇ ਸਵੇਰੇ 8.30 ਵਜੇ ਤੋਂ ਸ਼ਾਮ 5.30 ਵਜੇ ਤੱਕ 1.3 ਮਿਲੀਮੀਟਰ ਮੀਂਹ ਦਰਜ ਕੀਤਾ।
ਇਹ ਵੀ ਪੜ੍ਹੋ- PM ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਸੌਂਪੀ G20 ਦੀ ਪ੍ਰਧਾਨਗੀ, ਦਿੱਤੀ ਵਧਾਈ
ਦਿੱਲੀ 'ਚ ਨਮੀ 86 ਤੋਂ 100 ਫ਼ੀਸਦੀ ਦੇ ਵਿਚਕਾਰ ਰਹੀ। ਦਿੱਲੀ ਨਗਰ ਨਿਗਮ ਨੂੰ 5 ਥਾਵਾਂ ਤੋਂ ਪਾਣੀ ਭਰਨ ਅਤੇ 16 ਥਾਵਾਂ ਤੋਂ ਦਰੱਖ਼ਤ ਉੱਖੜ ਦੀਆਂ ਰਿਪੋਰਟਾਂ ਮਿਲੀਆਂ। ਲੋਕ ਨਿਰਮਾਣ ਵਿਭਾਗ ਨੂੰ ਮੁੰਡਕਾ ਅਤੇ ਨਰੇਲਾ ਤੋਂ ਪਾਣੀ ਭਰਨ ਦੀ ਸੂਚਨਾ ਮਿਲੀ ਸੀ। ਨਵੀਂ ਦਿੱਲੀ ਨਗਰ ਕੌਂਸਲ ਦੇ ਆਫ਼ਤ ਪ੍ਰਬੰਧਨ ਕੇਂਦਰ ਨੂੰ ਪਿਛਲੇ ਦੋ ਦਿਨਾਂ 'ਚ 70 ਸ਼ਿਕਾਇਤਾਂ ਮਿਲੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਨਪਥ, ਸਿਕੰਦਰਾ ਰੋਡ, ਸੀ ਹੈਕਸਾਗਨ, ਕੋਪਰਨਿਕਸ ਮਾਰਗ, ਬਾਰਾਖੰਬਾ ਰੋਡ, ਹਰੀਸ਼ਚੰਦਰ ਮਾਥੁਰ ਲੇਨ ਅਤੇ ਕੌਟਲਿਆ ਮਾਰਗ ਸਮੇਤ ਮਹੱਤਵਪੂਰਨ ਥਾਵਾਂ 'ਤੇ ਪਾਣੀ ਭਰਨ ਦੀਆਂ ਘਟਨਾਵਾਂ ਨੂੰ ਜਲਦੀ ਹੱਲ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8