ਦਿੱਲੀ ''ਚ ਠੰਡ ਦਾ ਕਹਿਰ! 6 ਡਿਗਰੀ ਤਕ ਡਿੱਗਾ ਤਾਪਮਾਨ, ਜਾਣੋ ਅਗਲੇ 5 ਦਿਨਾਂ ਤਕ ਕਿਹੋ ਜਿਹਾ ਰਹੇਗਾ ਮੌਸਮ

Thursday, Dec 21, 2023 - 03:12 PM (IST)

ਦਿੱਲੀ ''ਚ ਠੰਡ ਦਾ ਕਹਿਰ! 6 ਡਿਗਰੀ ਤਕ ਡਿੱਗਾ ਤਾਪਮਾਨ, ਜਾਣੋ ਅਗਲੇ 5 ਦਿਨਾਂ ਤਕ ਕਿਹੋ ਜਿਹਾ ਰਹੇਗਾ ਮੌਸਮ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀਰਵਾਰ ਨੂੰ ਵੀ ਠੰਡ ਦਾ ਕਹਿਰ ਜਾਰੀ ਹੈ। ਸਵੇਰ ਦੇ ਸਮੇਂ ਧੁੰਦ ਕਾਰਨ ਵਿਜ਼ੀਬਿਲਟੀ ਵੀ ਘੱਟ ਰਹੀ। ਦਿਨ 'ਚ ਬੱਦਲ ਛਾਏ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਮੁਤਾਬਕ, ਤਾਪਮਾਨ 'ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਦਿੱਲੀ ਸਟੈਂਡਰਡ ਆਬਜ਼ਰਵੇਟਰੀ ਸਫਦਰਜੰਗ ਮੁਤਾਬਕ ਪਹਾੜਾਂ 'ਤੇ ਲਗਾਤਾਰ ਬਰਫਬਾਰੀ ਕਾਰਨ ਰਾਜਧਾਨੀ 'ਚ ਠੰਡ ਵਧ ਰਹੀ ਹੈ। 

ਮੌਸਮ ਵਿਭਾਗ ਮੁਤਾਬਕ, ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ 6 ਡਿਗਰੀ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 23 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। 26 ਦਸੰਬਰ ਤਕ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 26 ਤੋਂ 26 ਡਿਗਰੀ ਤਾਂ ਘੱਟੋ-ਘੱਟੋ ਤਾਪਮਾਨ 5 ਤੋਂ 7 ਡਿਗਰੀ ਸੈਲਸੀਅਸ ਤਕ ਰਹਿਣ ਦਾ ਅਨੁਮਾਨ ਹੈ।

ਦਿੱਲੀ ਦੇ ਲੋਕਾਂ ਲਈ ਬੁੱਧਵਾਰ ਦੀ ਸਵੇਰ ਸਰਦ ਰਹੀ ਜਿੱਥੇ ਘੱਟੋ-ਘੱਟ ਤਾਪਮਾਨ ਇਸ ਮੌਸਮ ਦੇ ਔਸਤ ਤੋਂ 2 ਡਿਗਰੀ ਹੇਠਾਂ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੋ ਆਮ ਨਾਲੋਂ 2 ਡਿਗਰੀ ਘੱਟ ਰਿਹਾ। ਬੁੱਧਵਾਰ ਨੂੰ ਤਾਪਮਾਨ 22.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਮੌਸਮ ਦੇ ਹਿਸਾਬ ਨਾਲ ਆਮ ਤਾਪਮਾਨ ਹੈ। ਉਥੇ ਹੀ ਸਾਪੇਖਿਕ ਨਮੀ 92 ਦਰਜ ਕੀਤੀ ਗਈ।

ਨਾਈਟ ਸ਼ੇਲਟਰ 'ਚ ਵਧੀ ਲੋਕਾਂ ਦੀ ਗਿਣਤੀ

ਉਥੇ ਹੀ ਰਾਸ਼ਟਰੀ ਰਾਜਧਾਨੀ 'ਚ ਰਾਤ ਦੌਰਾਨ ਤਾਪਮਾਨ 'ਚ ਜ਼ਿਆਦਾ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਵਧਦੀ ਠੰਡ ਦੌਰਾਨ ਬੇਘਰ ਲੋਕ ਰੈਨ ਬਸੇਰੇ ਦਾ ਸਹਾਰਾ ਲੈ ਰਹੇ ਹਨ। ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ ਦੇ ਸਾਹਮਣੇ ਬਣੇ ਨਾਈਟ ਸ਼ੈਲਟਰ ਸਣੇ ਦਿੱਲੀ ਦੇ ਹੋਰ ਇਲਾਕਿਆਂ 'ਚ ਸਥਿਤ ਨਾਈਟ ਸ਼ੈਲਟਰਾਂ ਦਾ ਵੀ ਲੋਕ ਠੰਡ ਤੋਂ ਬਚਣ ਲਈ ਸਹਾਰਾ ਲੈਂਦੇ ਦੇਖੇ ਗਏ।


author

Rakesh

Content Editor

Related News