ਦਿੱਲੀ: ਗਾਂਧੀ ਨਗਰ ਇਲਾਕੇ ਵਿਚ ਇਮਾਰਤ ਢਹਿ-ਢੇਰੀ, ਦੋ ਲੋਕ ਜ਼ਖਮੀ

Sunday, Jan 05, 2020 - 07:07 PM (IST)

ਦਿੱਲੀ: ਗਾਂਧੀ ਨਗਰ ਇਲਾਕੇ ਵਿਚ ਇਮਾਰਤ ਢਹਿ-ਢੇਰੀ, ਦੋ ਲੋਕ ਜ਼ਖਮੀ

ਨਵੀਂ ਦਿੱਲੀ (ਏਜੰਸੀ)- ਦਿੱਲੀ ਦੇ ਗਾਂਧੀ ਨਗਰ ਇਲਾਕੇ ਵਿਚ ਐਤਵਾਰ ਸ਼ਾਮ ਇਕ ਖਸਤਾਹਾਲ ਤਿੰਨ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ। ਤਕਰੀਬਨ 25 ਸਾਲ ਪੁਰਾਣੀ ਇਹ ਇਮਾਰਤ ਕਈ ਸਾਲਾਂ ਤੋਂ ਬੰਦ ਸੀ। ਪਿਛਲੇ ਕੁਝ ਦਿਨਾਂ ਤੋਂ ਮਕਾਨ ਮਾਲਕ ਇਥੇ ਮੁਰੰਮਤ ਦਾ ਕੰਮ ਕਰਵਾ ਰਿਹਾ ਸੀ। ਹਾਦਸੇ ਵੇਲੇ ਉਥੇ ਕੰਮ ਕਰ ਰਹੇ ਦੋ ਮਜ਼ਦੂਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਇਕ ਮਜ਼ਦੂਰ ਨੂੰ ਸ਼ੁਰੂਆਤੀ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਦੂਜੇ ਦਾ ਹਸਪਤਾਲ ਵਿਚ ਇਲਾਜ ਜਾਰੀ ਹੈ। ਗਲੀ ਵਿਚ ਡਿੱਗੇ ਮਲਬੇ ਵਿਚ ਉਥੇ ਖੜੇ ਦੋ ਪਹੀਆ ਵਾਹਨ ਦਬ ਗਏ। ਦੇਰ ਰਾਤ ਨੂੰ ਪੁਲਸ, ਫਾਇਰ ਬ੍ਰਿਗੇਡ ਵਿਭਾਗ ਅਤੇ ਐੱਮ.ਸੀ.ਡੀ. ਦੀ ਟੀਮ ਮਲਬਾ ਚੁੱਕਣ 'ਚ ਲੱਗੇ ਸਨ। ਪੁਲਸ ਮਾਮਲਾ ਦਰਜ ਕਰ ਜਾਂਚ 'ਚ ਜੁੱਟ ਗਈ ਹੈ।

ਪੁਲਸ ਮੁਤਾਬਕ ਗਲੀ ਨੰਬਰ-3, ਸਰਸਵਤੀ ਭੰਡਾਰ, ਗਾਂਧੀ ਨਗਰ 'ਚ ਸ਼ਾਮ ਕਰੀਬ 4.45 ਵਜੇ ਹਾਸਦਾ ਹੋਇਆ। ਇਥੇ ਕਰੀਬ 25 ਗੱਜ ਦੀ ਤਿੰਨ ਮੰਜ਼ਲੀ ਇੰਮਾਰਤ ਬਣੀ ਹੋਈ ਸੀ। ਪਿਛਲੇ ਕਰੀਬ 6 ਸਾਲਾਂ ਤੋਂ ਮਕਾਨ ਖਸਤਾ ਹਾਲਤ ਹੋਣ ਕਾਰਨ ਬੰਦ ਸੀ। ਪਿਛਲੇ ਕੁਝ ਦਿਨਾਂ ਤੋਂ ਮਕਾਨ ਮਾਲਕ ਉੱਤੇ ਵਾਲੀਆਂ ਮੰਜ਼ਿਲਾਂ ਦਾ ਕੰਮ ਕਰਵਾ ਰਿਹਾ ਸੀ। ਇਸ ਲਈ ਉਸ ਨੇ ਦੋ ਮਜ਼ਦੂਰਾਂ ਨੂੰ ਮਕਾਨ 'ਚ ਕੰਮ 'ਤੇ ਲਾਇਆ ਹੋਇਆ ਸੀ। ਐਤਵਾਰ ਸ਼ਾਮ ਨੂੰ ਅਚਾਨਕ ਮਕਾਨ ਡਿੱਗਣ ਲੱਗਿਆ। ਇਕ ਮਜ਼ਦੂਰ ਨੇ ਉੱਤੋ ਹੀ ਛਾਲ ਮਾਰ ਦਿੱਤੀ ਜਦਕਿ ਦੂਜਾ ਮਲਬੇ ਹੇਠਾਂ ਆ ਗਿਆ। ਮਕਾਨ ਦਾ ਸਾਰਾ ਮਲਬਾ ਗਲੀ 'ਚ ਡਿੱਗਿਆ। ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਵੇਲੇ ਗਲੀ 'ਚੋਂ ਕੋਈ ਲੰਘ ਨਹੀਂ ਰਿਹਾ ਸੀ। ਮਕਾਨ ਡਿੱਗਦੇ ਹੀ ਹਫੜਾ-ਤਫੜੀ ਮਚ ਗਈ। ਮਾਮਲੇ ਦੀ ਸੂਚਨਾ ਪੁਲਸ ਤੋਂ ਇਲਾਵਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।


author

Sunny Mehra

Content Editor

Related News