ਦਿੱਲੀ ਦੇ ਤੁਗਲਕਾਬਾਦ ਇਲਾਕੇ ''ਚ ਅੱਗ ਲੱਗਣ ਨਾਲ 120 ਝੁੱਗੀਆਂ ਸੜ ਕੇ ਹੋਈਆਂ ਸੁਆਹ

6/3/2020 9:46:00 AM

ਨਵੀਂ ਦਿੱਲੀ- ਦਿੱਲੀ ਦੇ ਦੱਖਣ ਪੂਰਬੀ ਤੁਗਲਕਾਬਾਦ ਇਲਾਕੇ ਦੀ ਝੁੱਗੀ-ਬਸਤੀ 'ਚ ਅੱਗ ਲੱਗ ਗਈ, ਜਿਸ ਨਾਲ ਇਸ ਘਟਨਾ 'ਚ ਘੱਟੋ-ਘੱਟ 120 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਦਮਕਲ ਮਹਿਕਮਾ ਅਨੁਸਾਰ ਵਾਲਮੀਕਿ ਮੁਹੱਲਾ 'ਚ ਅੱਗ ਲੱਗਣ ਦੀ ਸੂਚਨਾ ਉਨ੍ਹਾਂ ਨੂੰ ਮੰਗਲਵਾਰ ਅੱਧੀ ਰਾਤ 1.30 ਵਜੇ ਮਿਲੀ, ਜਿਸ ਤੋਂ ਬਾਅਦ 22 ਦਮਕਲ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ।

PunjabKesariਮਹਿਕਮਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤੜਕੇ 3.30 ਵਜੇ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਹਫਤੇ ਇਹ ਦੂਜਾ ਮੌਕਾ ਹੈ, ਜਦੋਂ ਇਲਾਕੇ 'ਚ ਅੱਗ ਲੱਗਣ ਦੀ ਘਟਨਾ ਹੋਈ ਹੈ। ਤੁਗਲਕਾਬਾਦ ਪਿੰਡ 'ਚ ਇਸ ਤੋਂ ਪਹਿਲਾਂ ਲੱਗੀ ਭਿਆਨਕ ਅੱਗ 'ਚ ਘੱਟੋ-ਘੱਟ 250 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਸਨ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

Content Editor DIsha