ਸਿੰਘੂ ਬਾਰਡਰ 'ਤੇ ਡਟੇ ਕਿਸਾਨ ਬੋਲੇ- ਕਾਨੂੰਨ ਵਾਪਸੀ ਤੱਕ ਜਾਰੀ ਰਹੇਗਾ ਸਾਡਾ ਅੰਦੋਲਨ

Friday, Dec 18, 2020 - 10:27 AM (IST)

ਨਵੀਂ ਦਿੱਲੀ- ਸਿੰਘੂ ਬਾਰਡਰ 'ਤੇ ਕੇਂਦਰ ਸਰਕਾਰ ਵਲੋਂ ਪਾਸ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ 23ਵੇਂ ਦਿਨ ਵੀ ਜਾਰੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਦਿਆਲ ਸਿੰਘ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ। ਅਸੀਂ ਇਨ੍ਹਾਂ ਕਾਨੂੰਨਾਂ ਵਿਰੁੱਧ ਆਪਣੀ ਲੜਾਈ ਨਹੀਂ ਛੱਡਾਂਗੇ।

ਇਹ ਵੀ ਪੜ੍ਹੋ : ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਲਿਖੀ ਅੱਠ ਪੰਨਿਆਂ ਦੀ ਚਿੱਠੀ, ਦਿੱਤੇ 8 ਭਰੋਸੇ


PunjabKesari
ਦੱਸਣਯੋਗ ਹੈ ਕਿ ਕੱਲ ਯਾਨੀ ਵੀਰਵਾਰ ਨੂੰ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ। ਤੋਮਰ ਨੇ ਬਕਾਇਦਾ ਕਿਸਾਨਾਂ ਦੇ ਨਾਂ ਇਕ ਚਿੱਠੀ ਜਾਰੀ ਕੀਤੀ, ਇਸ 'ਚ ਲਿਖਿਆ ਹੈ ਕਿ ਕਿਸਾਨਾਂ ਦਰਮਿਆਨ ਨਵੇਂ ਕਾਨੂੰਨ 'ਤੇ ਰਾਜਨੀਤੀ ਲਈ ਝੂਠ ਫੈਲਾਇਆ ਜਾ ਰਿਹਾ ਹੈ। ਚਿੱਠੀ 'ਚ ਉਹੀ ਗੱਲਾਂ ਲਿਖੀਆਂ ਹਨ, ਜੋ ਸਰਕਾਰ ਨੇ ਆਪਣੇ ਪ੍ਰਸਤਾਵ 'ਚ ਅੰਦੋਲਨਕਾਰੀ ਕਿਸਾਨਾਂ ਨੂੰ ਦਿੱਤੀਆਂ ਸਨ। ਜਿਵੇਂ ਕਿ ਐੱਮ.ਐੱਸ.ਪੀ.  ਦੀ ਲਿਖਤੀ ਗਾਰੰਟੀ, ਜ਼ਮੀਨ 'ਤੇ ਕਬਜ਼ੇ ਦੇ ਡਰ 'ਤੇ ਸਪੱਸ਼ਟੀਕਰਨ, ਵਿਵਾਦ ਹੋਣ 'ਤੇ ਕਿਸਾਨਾਂ ਨੂੰ ਕੋਰਟ ਜਾਣ ਦੀ ਛੋਟ। ਕਿਸਾਨ ਇਨ੍ਹਾਂ ਪ੍ਰਸਤਾਵਾਂ ਨੂੰ ਪਹਿਲਾਂ ਹੀ ਖਾਰਜ ਕਰ ਚੁਕੇ ਹਨ।

ਇਹ ਵੀ ਪੜ੍ਹੋ : ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੇ ਡੇਰੇ, ਜਾਣੋ ਕਿਉਂ ਸੁਰਖੀਆਂ ’ਚ ਬਣੀ ‘ਸਿੰਘੂ ਸਰਹੱਦ’

ਨੋਟ : ਕਿਸਾਨ ਕਾਨੂੰਨ ਵਾਪਸੀ ਦੀ ਮੰਗ 'ਤੇ ਅੜੇ, ਕੁਮੈਂਟ ਬਾਕਸ 'ਚ ਦਿਓ ਇਸ ਖ਼ਬਰ ਬਾਰੇ ਰਾਏ


DIsha

Content Editor

Related News