ਦਿੱਲੀ ਦੰਗਾ ਮਾਮਲਾ: ਵਿਧਾਨ ਸਭਾ ਦੇ ਨੋਟਿਸ ਖ਼ਿਲਾਫ਼ ਫੇਸਬੁੱਕ ਅਧਿਕਾਰੀ ਪੁੱਜੇ ਸੁਪਰੀਮ ਕੋਰਟ
Tuesday, Sep 22, 2020 - 11:39 PM (IST)
ਨਵੀਂ ਦਿੱਲੀ : ਦਿੱਲੀ ਦੰਗਿਆਂ ਦੇ ਮਾਮਲੇ 'ਚ ਦਿੱਲੀ ਵਿਧਾਨ ਸਭਾ ਦੇ ਪੈਨਲ ਦੇ ਨੋਟਿਸ ਖ਼ਿਲਾਫ਼ ਫੇਸਬੁੱਕ ਇੰਡੀਆ ਦੇ ਉਪ ਰਾਸ਼ਟਰਪਤੀ ਅਜੀਤ ਮੋਹਨ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ। ਬੁੱਧਵਾਰ ਨੂੰ ਸੁਪਰੀਮ ਕੋਰਟ ਪਟੀਸ਼ਨ 'ਤੇ ਸੁਣਵਾਈ ਕਰੇਗਾ। ਜਸਟਿਸ ਸੰਜੇ ਕਿਸ਼ਨ ਕੌਲ, ਜਸਟਿਸ ਅਨਿਰੁੱਧ ਬੋਸ ਅਤੇ ਜਸਟਿਸ ਕ੍ਰਿਸ਼ਣ ਮੁਰਾਰੀ ਦੀ ਬੈਂਚ ਸੁਣਵਾਈ ਕਰੇਗੀ। ਦਰਅਸਲ ਦਿੱਲੀ ਦੇ ਦੰਗਿਆਂ 'ਚ ਸੋਸ਼ਲ ਮੀਡੀਆ ਪਲੇਟਫਾਰਮ ਦੀ ਕਥਿਤ ਭੂਮਿਕਾ ਨਾਲ ਸਬੰਧਿਤ ਕਾਰਵਾਈ 'ਚ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਪੈਨਲ ਵੱਲੋਂ ਫੇਸਬੁੱਕ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਨੇ ਹੁਣ ਫੇਸਬੁੱਕ ਇੰਡੀਆ ਦੇ ਉਪ-ਪ੍ਰਧਾਨ ਅਤੇ ਪ੍ਰਬੰਧਕ ਨਿਰਦੇਸ਼ਕ ਅਜੀਤ ਮੋਹਨ ਨੂੰ 23 ਸਤੰਬਰ ਨੂੰ ਕਮੇਟੀ ਸਾਹਮਣੇ ਪੇਸ਼ ਹੋ ਕੇ ਗਵਾਹੀ ਯਕੀਨੀ ਕਰਨ ਲਈ ਇੱਕ ਨਵਾਂ ਨੋਟਿਸ ਜਾਰੀ ਕੀਤਾ ਹੈ।
ਕਮੇਟੀ ਵੱਲੋਂ ਐਤਵਾਰ ਨੂੰ ਜਾਰੀ ਬਿਆਨ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਨੋਟਿਸ ਨੂੰ ਨਹੀਂ ਮੰਨਣਾ ਕਮੇਟੀ ਨੂੰ ‘ਸੰਵਿਧਾਨਕ ਤੌਰ’ 'ਤੇ ਦਿੱਤੇ ਹੋਏ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਮੰਨਿਆ ਜਾਵੇਗਾ। ਆਪਣੀ ਪਟੀਸ਼ਨ 'ਚ ਅਜੀਤ ਮੋਹਨ ਨੇ ਨੋਟਿਸ ਨੂੰ ਖਾਰਿਜ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਦਿੱਲੀ ਵਿਧਾਨ ਸਭਾ ਪੈਨਲ ਉਸ ਨੂੰ ਪੇਸ਼ ਹੋਣ ਲਈ ਮਜ਼ਬੂਰ ਨਹੀਂ ਕਰ ਸਕਦੀ। ਇਹ ਮੁੱਦਾ ਸੰਸਦ ਸਾਹਮਣੇ ਹੈ। ਮੋਹਨ ਸੰਸਦੀ ਪੈਨਲ ਸਾਹਮਣੇ ਪੇਸ਼ ਹੋਏ ਹਨ।
ਉਨ੍ਹਾਂ ਕਿਹਾ ਕਿ ਦਿੱਲੀ 'ਚ ਪੁਲਸ ਅਤੇ ਪਬਲਿਕ ਆਰਡਰ ਕੇਂਦਰ ਦੇ ਕੋਲ ਹੈ ਆਮ ਆਦਮੀ ਵੱਲੋਂ ਪ੍ਰੈਸ ਕਾਨਫਰੰਸ 'ਚ ਕਿਹਾ ਗਿਆ ਕਿ ਫੇਸਬੁੱਕ ਪਹਿਲੀ ਨਜ਼ਰ 'ਚ ਦੋਸ਼ੀ ਹੈ ਅਤੇ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੀ ਜਾਣੀ ਹੈ। ਤੁਸੀਂ ਇਹ ਕਿਵੇਂ ਕਹਿ ਸਕਦੀ ਹੋ? ਉਹ ਅਦਾਲਤ ਨਹੀਂ ਹੈ।