ਦਿੱਲੀ ’ਚ 1960 ਦੇ ਬਾਅਦ ਇਸ ਸਾਲ ਅਕਤੂਬਰ ’ਚ ਸਭ ਤੋਂ ਵੱਧ ਪਿਆ ਮੀਂਹ

Monday, Oct 18, 2021 - 04:40 PM (IST)

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ’ਚ ਇਸ ਸਾਲ ਅਕਤੂਬਰ ਦਾ ਮਹੀਨਾ 1960 ’ਚ ਪਏ 93.4 ਮਿਲੀਮੀਟਰ ਮੀਂਹ ਦੇ ਬਾਅਦ ਤੋਂ ਸਭ ਤੋਂ ਵੱਧ ਮੀਂਹ ਵਾਲਾ ਰਿਹਾ। ਇਸ ਸਾਲ ਸ਼ਹਿਰ ’ਚ ਅਕਤੂਬਰ ਮਹੀਨੇ ’ਚ ਹੁਣ ਤੱਕ 94.5 ਮਿਲੀਮੀਟਰ ਮੀਂਹ ਦਰਜ ਕੀਤਾ ਜਾ ਚੁਕਿਆ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਦਿੱਲੀ ’ਚ ਅਕਤੂਬਰ ਮਹੀਨੇ 1910 ’ਚ 185.9 ਮਿਲੀਮੀਟਰ ਮੀਂਹ, 1954 ’ਚ 238.2 ਮਿਲੀਮੀਟਰ ਮੀਂਹ, 1956 ’ਚ 236.2 ਮਿਲੀਮੀਟਰ ਮੀਂਹ ਅਤੇ 1960 ’ਚ 93.4 ਮਿਲੀਮੀਟਰ ਮੀਂਹ ਪਿਆ। ਇੱਥੇ 2004 ’ਚ ਅਕਤੂਬਰ ’ਚ 89 ਮਿਲੀਮੀਟਰ ਮੀਂਹ ਪਿਆ ਸੀ। 

ਇਹ ਵੀ ਪੜ੍ਹੋ : ਹਰਿਦੁਆਰ ਪਹੁੰਚੇ ਸ਼ਰਧਾਲੂ ਸੁੱਕੀ ਗੰਗਾ ਦੇਖ ਹੋਏ ਨਿਰਾਸ਼, ਇਹ ਹੈ ਵਜ੍ਹਾ

ਅੰਕੜਿਆਂ ਅਨੁਸਾਰ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ 87.9 ਮਿਲੀਮੀਟਰ ਮੀਂਹ ਪਿਆ, ਜੋ ਕਿ ਇਕ ਦਿਨ ’ਚ ਪਏ ਮੀਂਹ ਦੇ ਮਾਮਲੇ ’ਚ ਚੌਥਾ ਰਿਕਾਰਡ ਹੈ। ਦਿੱਲੀ ’ਚ ਅਕਤੂਬਰ ’ਚ ਸਿਰਫ਼ ਇਕ ਦਿਨ ’ਚ 1910 ’ਚ 152.4 ਮਿਲੀਮੀਟਰ, 1954 ’ਚ 172.7 ਮਿਲੀਮੀਟਰ, 1956 ’ਚ 111 ਮਿਲੀਮੀਟਰ ਮੀਂਹ ਪਿਆ। ਸੋਮਵਾਰ ਨੂੰ ਮੋਹਲੇਧਾਰ ਮੀਂਹ ਕਾਰਨ ਕਈ ਇਲਾਕਿਆਂ ’ਚ ਪਾਣੀ ਭਰਨ ਅਤੇ ਆਵਾਜਾਈ ਦੀ ਸਮੱਸਿਆ ਪੈਦਾ ਹੋ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News