ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ''ਚ ਧਮਾਕਾ, ਮੌਕੇ ''ਤੇ ਮਿਲਿਆ ਸਫੈਦ ਪਾਊਡਰ

Thursday, Nov 28, 2024 - 02:01 PM (IST)

ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ''ਚ ਧਮਾਕਾ, ਮੌਕੇ ''ਤੇ ਮਿਲਿਆ ਸਫੈਦ ਪਾਊਡਰ

ਨਵੀਂ ਦਿੱਲੀ- ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ 'ਚ ਵੀਰਵਾਰ ਯਾਨੀ ਕਿ ਅੱਜ ਇਕ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਦੀ ਜਾਣਕਾਰੀ ਦਿੱਲੀ ਪੁਲਸ ਨੂੰ ਪੀ. ਸੀ. ਆਰ. ਕਾਲ ਜ਼ਰੀਏ ਦਿੱਤੀ ਗਈ। ਧਮਾਕੇ ਦੀ ਸੂਚਨਾ ਮਿਲਣ ਮਗਰੋਂ ਪੁਲਸ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਅੱਜ ਸਵੇਰੇ 11.48 ਵਜੇ ਪੁਲਸ ਨੂੰ ਪ੍ਰਸ਼ਾਂਤ ਵਿਹਾਰ ਇਲਾਕੇ ਤੋਂ ਧਮਾਕੇ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ।

ਜਾਣਕਾਰੀ ਮੁਤਾਬਕ ਸੁਰੱਖਿਆ ਏਜੰਸੀਆਂ ਨੂੰ ਮੌਕੇ 'ਤੇ ਸਫੈਦ ਪਾਊਡਰ ਮਿਲਿਆ ਹੈ। ਹਾਲਾਂਕਿ ਇਹ ਕੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਅਜਿਹਾ ਹੀ ਪਾਊਡਰ ਬੀਤੇ ਮਹੀਨੇ ਪ੍ਰਸ਼ਾਂਤ ਵਿਹਾਰ ਵਿਚ ਸੀ. ਆਰ. ਪੀ. ਐੱਫ. ਸਕੂਲ ਨੇੜੇ ਧਮਾਕੇ ਮਗਰੋਂ ਬਰਾਮਦ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਿਹੋ ਜਿਹਾ ਧਮਾਕਾ ਸੀ. ਆਰ. ਪੀ. ਐੱਫ. ਨੇੜੇ ਹੋਇਆ ਸੀ, ਇਹ ਉਸ ਤਰ੍ਹਾਂ ਦਾ ਹੀ ਧਮਾਕਾ ਹੈ। ਭਾਰੀ ਪੁਲਸ ਫੋਰਸ ਨਾਲ ਫਾਇਰ ਬ੍ਰਿਗੇਡ ਦੀਆਂ ਵੀ ਚਾਰ ਗੱਡੀਆਂ ਮੌਕੇ 'ਤੇ ਮੌਜੂਦ ਹਨ।


author

Tanu

Content Editor

Related News