12ਵੀਂ ਪਾਸ ਲਈ ਪੁਲਸ 'ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ
Sunday, Aug 02, 2020 - 12:22 PM (IST)
ਨਵੀਂ ਦਿੱਲੀ : ਦਿੱਲੀ ਪੁਲਸ ਨੇ ਕੁੜੀਆਂ ਅਤੇ ਮੁੰਡਿਆਂ ਲਈ 5846 ਅਹੁਤਿਆਂ 'ਤੇ ਭਰਤੀ ਕੱਢੀ ਹੈ। ਐਸ.ਐਸ.ਸੀ. (Staff Selection Commission) ਜ਼ਰੀਏ ਇਸ ਭਰਤੀ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਯੋਗ ਉਮੀਦਵਾਰ ਇਸ ਭਰਤੀ ਲਈ ਨਿਰਧਾਰਤ ਆਖ਼ਰੀ ਤਾਰੀਖ਼ ਤਲੋਂ ਪਹਿਲਾਂ ਮਹਿਕਮੇ ਦੀ ਅਧਿਕਾਰਤ ਵੈਬਸਾਈਟ https://www.delhipolice.nic.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਰਜ਼ੀ ਦੇਣ ਦੀ ਪ੍ਰਕਿਰਿਆ 1 ਅਗਸਤ ਤੋਂ ਸ਼ੁਰੂ ਹੋ ਗਈ ਹੈ।
ਅਹੁਦਿਆਂ ਦਾ ਵੇਰਵਾ
ਮੁੰਡਿਆਂ ਲਈ ਅਹੁਦੇ - 3902
ਕੁੜੀਆਂ ਲਈ ਅਹੁਦੇ - 1944
ਕੁੱਲ ਅਹੁਦੇ - 5846
ਮਹੱਤਵਪੂਰਣ ਤਾਰੀਖਾਂ
- ਆਨਲਾਈਨ ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼ - 01 ਅਗਸਤ 2020
- ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 07 ਸਤੰਬਰ 2020
- ਆਨਲਾਈਨ ਅਰਜ਼ੀ ਫ਼ੀਸ ਜਮ੍ਹਾ ਕਰਣ ਦੀ ਆਖ਼ਰੀ ਤਾਰੀਖ਼ - 09 ਸਤੰਬਰ 2020
- ਚਲਾਣ ਜ਼ਰੀਏ ਅਰਜ਼ੀ ਫ਼ੀਸ ਜਮ੍ਹਾ ਕਰਣ ਦੀ ਆਖ਼ਰੀ ਤਾਰੀਖ਼ - 14 ਸਤੰਬਰ 2020
- ਕੰਪਿਊਟਰ ਆਧਾਰਿਤ ਪ੍ਰੀਖਿਆ ਦੀ ਤਾਰੀਖ਼ - 27 ਨਵੰਬਰ ਤੋਂ 14 ਦਸੰਬਰ 2020 ਦਰਮਿਆਨ
ਉਮਰ ਸੀਮਾ
- ਸਾਧਾਰਨ ਵਰਗ ਅਤੇ ਈ.ਡਬਲਯੂ.ਐਸ. ਵਰਗ ਦੇ ਉਮੀਦਵਾਰਾਂ ਲਈ 18 ਤੋਂ 25 ਸਾਲ
- ਓ.ਬੀ.ਸੀ. ਵਰਗ ਲਈ 18 ਤੋਂ 27 ਸਾਲ
- ਐਸ.ਸੀ./ਐਸ.ਟੀ. ਵਰਗ ਦੇ ਉਮੀਦਵਾਰਾਂ ਲਈ 18 ਤੋਂ 30 ਸਾਲ
ਅਰਜ਼ੀ ਫ਼ੀਸ
ਉਪਰੋਕਤ ਅਹੁਦਿਆਂ 'ਤੇ ਭਰਤੀ ਲਈ Gen/OBC/EWS ਵਰਗ ਦੇ ਉਮੀਦਵਾਰਾਂ ਨੂੰ 100 ਰੁਪਏ ਦੀ ਅਰਜ਼ੀ ਫ਼ੀਸ ਦੇਣੀ ਹੋਵੇਗੀ। ਉਥੇ ਹੀ ,SC/ST/Ex-S ਅਤੇ ਮਹਿਲਾ ਵਰਗ ਦੇ ਉਮੀਦਵਾਰਾਂ ਕੋਈ ਅਰਜ਼ੀ ਫ਼ੀਸ ਨਹੀਂ ਰੱਖੀ ਗਈ ਹੈ ਯਾਨੀ ਕਿ ਨਿਸ਼ੁਲਕ ਹੈ।
ਤਨਖ਼ਾਹ
ਇਸ ਭਰਤੀ ਤਹਿਤ ਚੁਣੇ ਗਏ ਉਮੀਦਵਾਰਾਂ ਨੂੰ ਲੈਵਲ 3 ਦੇ ਤਹਿਤ 21,700 ਰੁਪਏ ਤੋਂ ਲੈ ਕੇ 69,100 ਰੁਪਏ ਪ੍ਰਤੀ ਮਹੀਨਾ ਤੱਕ ਦਾ ਤਨਖ਼ਾਹ ਦਿੱਤੀ ਜਾਵੇਗੀ।
ਯੋਗਤਾ
ਉਮੀਦਵਾਰ ਕੋਲ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਦਾ ਸਰਟੀਫਿਕੇਟ ਦਾ ਹੋਣਾ ਲਾਜ਼ਮੀ ਹੈ। ਇਸ ਭਰਤੀ ਤਹਿਤ ਉਮੀਦਵਾਰਾਂ ਦੀ ਚੋਣ ਆਨਲਾਈਨ ਅਤੇ ਫਿਜ਼ੀਕਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਮਹਿਕਮੇ ਦੀ ਅਧਿਕਾਰਤ ਵੈਬਸਾਈਟ https://www.delhipolice.nic.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।