ਕੀ ਪੰਜਾਬ ਪੁਲਸ ਨੂੰ ਮਿਲੇਗੀ ਲਾਰੈਂਸ ਦੀ ਕਸਟਡੀ? ਵਕੀਲ ਨੇ ਕਿਹਾ- ਹੋ ਸਕਦੈ ਫੇਕ ਐਨਕਾਊਂਟਰ
Tuesday, Jun 14, 2022 - 04:23 PM (IST)
ਨਵੀਂ ਦਿੱਲੀ- ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਯਾਨੀ ਮੰਗਲਵਾਰ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ। ਦੱਸਣਯੋਗ ਹੈ ਕਿ ਐਡਵੋਕੇਟ ਜਨਰਲ ਨੇ ਲਾਰੈਂਸ ਬਿਸ਼ਨੋਈ ਦੀ ਟਰਾਂਜਿਟ ਰਿਮਾਂਡ ਲਈ ਅਰਜ਼ੀ ਦਾਖ਼ਲ ਕੀਤੀ। ਉੱਥੇ ਹੀ ਦਿੱਲੀ ਪੁਲਸ ਨੇ ਵੀ ਲਾਰੈਂਸ ਦੀ ਕਸਟਡੀ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਕੋਰਟ ਨੂੰ ਦੱਸਿਆ ਕਿ ਆਰਮਜ਼ ਐਕਟ ਮਾਮਲੇ 'ਚ ਪੁੱਛ-ਗਿੱਛ ਕਰ ਰਹੇ ਹਾਂ। ਜਿਸ 'ਚ ਹਾਲੇ ਤੱਕ ਕੁਝ ਖ਼ਾਸ ਪਤਾ ਨਹੀਂ ਲੱਗ ਸਕਿਆ ਹੈ। ਇਸ ਲਈ ਇਸ ਦੀ ਕਸਟਡੀ ਵਧਾਈ ਜਾਵੇ।
ਦੂਜੇ ਪਾਸੇ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਪੰਜਾਬ ਪੁਲਸ ਦੀ ਟਰਾਂਜਿਟ ਰਿਮਾਂਡ ਦੀ ਮੰਗ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਬਿਸ਼ਨੋਈ ਨੂੰ ਪੰਜਾਬ 'ਚ ਜਾਨ ਦ ਖ਼ਤਰਾ ਹੈ। ਜੇਕਰ ਲਾਰੈਂਸ ਨੂੰ ਪੰਜਾਬ ਲਿਆਂਦਾ ਗਿਆ ਤਾਂ ਉਸ ਦਾ ਫੇਕ ਐਨਕਾਊਂਟਰ ਵੀ ਹੋ ਸਕਦਾ ਹੈ। ਵਿਸ਼ਾਲ ਚੋਪੜਾ ਨੇ ਕੋਰਟ ਨੂੰ ਦੱਸਿਆ ਕਿ ਦਿੱਲੀ ਦੀ ਮਕੋਕਾ ਕੋਰਟ 'ਚ ਵੀ ਟ੍ਰਾਇਲ ਪੈਂਡਿੰਗ ਹੈ। ਨਾਲ ਹੀ ਸੁਪਰੀਮ ਕੋਰਟ ਵਲੋਂ ਬਿਸ਼ਨੋਈ ਨੂੰ ਪੰਜਾਬ ਲਿਜਾਉਣ 'ਤੇ ਲਗਾਏ ਗਏ ਸਟੇਅ ਦਾ ਹਵਾਲਾ ਵੀ ਕੋਰਟ ਨੂੰ ਦਿੰਦੇ ਹੋਏ ਟਰਾਂਜਿਟ ਰਿਮਾਂਡ ਦਾ ਵਿਰੋਧ ਕੀਤਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ