ਦਿੱਲੀ ਪੁਲਸ ਦੇ ਸਪੈਸ਼ਲ ਸੈਲ ਨੂੰ ਮਿਲਿਆ ਗ੍ਰਹਿ ਮੰਤਰਾਲਾ ਦਾ ਸਪੈਸ਼ਲ ਆਪਰੇਸ਼ਨ ਮੈਡਲ
Thursday, Oct 31, 2019 - 06:49 PM (IST)

ਨਲੀਂ ਦਿੱਲੀ — ਦਿੱਲੀ ਪੁਲਸ ਦੇ ਸਪੈਸ਼ਲ ਸੈਲ ਦੀ ਟੀਮ ਨੂੰ 2019 ਦਾ ਕੇਂਦਰੀ ਗ੍ਰਹਿ ਮੰਤਰੀ ਦਾ ਸਪੈਸ਼ਲ ਆਪਰੇਸ਼ ਮੈਡਲ ਮਿਲਿਆ ਹੈ। ਇਹ ਮੈਡਲ ਸਪੈਸ਼ਲ ਸੈਲ ਵੱਲੋਂ ਜੰਮੂ ਕਸ਼ਮੀਰ ਦੇ ਦੋ ਅੱਤਵਾਦੀਆਂ ਅਬਦੁਲ ਲਤੀਫ ਅਤੇ ਹਿਲਾਲ ਅਹਿਮਦ ਨੂੰ ਗ੍ਰਿਫਤਾਰ ਕਰਨ ਲਈ ਦਿੱਤੇ ਗਏ ਹਨ। ਦਿੱਲੀ ਪੁਲਸ ਦੀ ਸਪੈਸ਼ਲ ਸੈਲ 'ਚ ਡੀ.ਸੀ.ਪੀ. ਪ੍ਰਮੋਦ ਕੁਸ਼ਵਾਹਾ ਦੀ ਟੀਮ ਨੂੰ ਇਸ ਮੈਡਲ ਨਾਲ ਨਿਵਾਜਿਆ ਗਿਆ ਹੈ। ਜਿਸ 'ਚ ਏ.ਸੀ.ਪੀ. ਅਤਰ ਸਿੰਘ, ਇੰਸਪੈਕਟਰ ਸ਼ਿਵ ਕੁਮਾਰ, ਏ.ਐੱਸ.ਆਈ. ਰਾਜੇਸ਼ ਸ਼ਰਮਾ ਅਤੇ ਹੈਡ ਕਾਨਸਟੇਬਲ ਆਦੇਸ਼ ਕੁਮਾਰ ਦਾ ਨਾਂ ਸ਼ਾਮਲ ਹੈ।