ਦਿੱਲੀ ''ਚ ਰਿਟਾਇਰਡ ASI ਦੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ

Friday, Jul 03, 2020 - 03:04 PM (IST)

ਦਿੱਲੀ ''ਚ ਰਿਟਾਇਰਡ ASI ਦੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ

ਨਵੀਂ ਦਿੱਲੀ- ਦਿੱਲੀ ਪੁਲਸ ਦੇ ਇਕ ਰਿਟਾਇਰਡ ਸਹਾਇਕ ਸਬ ਇੰਸਪੈਕਟਰ ਦੇ ਬੇਟੇ ਦੀ ਅਣਪਛਾਤੇ ਹਮਲਾਵਰਾਂ ਨੇ ਰੋਹਿਣੀ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਨਿਤਿਨ ਦਲਾਲ ਦਾ ਕਤਲ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਹੋਇਆ। 

ਪੁਲਸ ਡਿਪਟੀ ਕਮਿਸ਼ਨਰ (ਰੋਹਿਣੀ) ਪੀ.ਕੇ. ਮਿਸ਼ਰਾ ਨੇ ਕਿਹਾ,''ਨਿਤਿਨ ਆਪਣੇ ਭਰਾ ਦੀ ਕਾਰ ਚੱਲਾ ਰਿਹਾ ਸੀ, ਉਸੇ ਦੌਰਾਨ ਸੈਂਟਰੋ ਕਾਰ 'ਚ ਸਵਾਰ ਦੋਸ਼ੀ ਨੇ ਉਸ 'ਤੇ ਹਮਲਾ ਕਰ ਦਿੱਤਾ।'' ਪੁਲਸ ਨੇ ਦੱਸਿਆ ਕਿ ਨਿਤਿਨ ਦਾ ਭਰਾ ਨਰੀਜ ਜਾਇਦਾਦ ਦੇ ਕਾਰੋਬਾਰ 'ਚ ਹੈ। ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਪੀੜਤ ਦੇ ਪਿਤਾ ਦਿੱਲੀ ਪੁਲਸ ਤੋਂ ਸਹਾਇਕ ਸਬ ਇੰਸਪੈਕਟਰ ਦੇ ਅਹੁਦੇ ਤੋਂ ਰਿਟਾਇਰਡ ਹੋ ਚੁਕੇ ਹਨ।


author

DIsha

Content Editor

Related News