ਦਿੱਲੀ ਧਮਾਕਾ ਮਾਮਲੇ ''ਚ ਪੁਲਸ ਦੀ ਵੱਡੀ ਕਾਰਵਾਈ ; ਅਲ ਫਲਾਹ ਯੂਨੀਵਰਸਿਟੀ ਦੋ 2 ਡਾਕਟਰਾਂ ਸਣੇ 3 ਗ੍ਰਿਫ਼ਤਾਰ

Saturday, Nov 15, 2025 - 02:35 PM (IST)

ਦਿੱਲੀ ਧਮਾਕਾ ਮਾਮਲੇ ''ਚ ਪੁਲਸ ਦੀ ਵੱਡੀ ਕਾਰਵਾਈ ; ਅਲ ਫਲਾਹ ਯੂਨੀਵਰਸਿਟੀ ਦੋ 2 ਡਾਕਟਰਾਂ ਸਣੇ 3 ਗ੍ਰਿਫ਼ਤਾਰ

ਨੈਸ਼ਨਲ ਡੈਸਕ- ਦਿੱਲੀ ਧਮਾਕਾ ਮਾਮਲੇ 'ਚ ਪੁਲਸ ਤੇਜ਼ੀ ਨਾਲ ਕਾਰਵਾਈ ਕਰਨ 'ਚ ਜੁਟੀ ਹੋਈ ਹੈ। ਇਸੇ ਤਹਿਤ ਇਕ ਹੋਰ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਦਿੱਲੀ ਪੁਲਸ ਨੇ ਹਰਿਆਣਾ ਦੀ ਅਲ ਫਲਾਹ ਯੂਨੀਵਰਸਿਟੀ ਦੇ ਦੋ ਡਾਕਟਰਾਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਹ ਡਾਕਟਰ ਲਾਲ ਕਿਲ੍ਹੇ ਦੇ ਨੇੜੇ ਧਮਾਕੇ ਵਾਲੀ ਕਾਰ ਦੇ ਡਰਾਈਵਰ ਡਾਕਟਰ ਉਮਰ ਨਬੀ ਦੇ ਜਾਣਕਾਰ ਸਨ। ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਅਤੇ ਵੱਖ-ਵੱਖ ਕੇਂਦਰੀ ਏਜੰਸੀਆਂ ਨੇ ਸ਼ੁੱਕਰਵਾਰ ਰਾਤ ਨੂੰ ਹਰਿਆਣਾ ਦੇ ਧੌਜ, ਨੂਹ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਛਾਪੇਮਾਰੀ ਦੌਰਾਨ ਇਹ ਗ੍ਰਿਫ਼ਤਾਰੀਆਂ ਕੀਤੀਆਂ। 

ਇਹ ਵੀ ਪੜ੍ਹੋ- ਰੂਸ ਦਾ ਯੂਕ੍ਰੇਨ 'ਤੇ ਇੱਕ ਹੋਰ ਵੱਡਾ ਹਮਲਾ, ਦਾਗੇ 430 ਡਰੋਨ ਅਤੇ 18 ਮਿਜ਼ਾਈਲਾਂ, 6 ਲੋਕਾਂ ਦੀ ਹੋਈ ਮੌਤ

ਸੂਤਰਾਂ ਨੇ ਦੱਸਿਆ ਕਿ ਵਿਸ਼ੇਸ਼ ਸੈੱਲ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਇੱਕ ਟੀਮ ਦੀ ਸਹਾਇਤਾ ਨਾਲ ਨੂਹ ਵਿੱਚ ਅਲ ਫਲਾਹ ਯੂਨੀਵਰਸਿਟੀ ਦੇ ਦੋ ਡਾਕਟਰਾਂ, ਮੁਹੰਮਦ ਅਤੇ ਮੁਸਤਕੀਮ ਨੂੰ ਹਿਰਾਸਤ ਵਿੱਚ ਲਿਆ। ਉਨ੍ਹਾਂ ਕਿਹਾ ਕਿ ਦੋਵੇਂ ਕਥਿਤ ਤੌਰ 'ਤੇ ਡਾਕਟਰ ਮੁਜ਼ਾਮਿਲ ਗਨਾਈ ਦੇ ਸੰਪਰਕ ਵਿੱਚ ਸਨ, ਜਿਨ੍ਹਾਂ ਨੂੰ "ਵ੍ਹਾਈਟ-ਕਾਲਰ" ਅੱਤਵਾਦੀ ਮਾਡਿਊਲ ਦੀ ਵਿਆਪਕ ਜਾਂਚ ਦੇ ਹਿੱਸੇ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ। 

ਸੂਤਰਾਂ ਨੇ ਕਿਹਾ ਕਿ ਉਹ ਡਾਕਟਰ ਉਮਰ ਨਬੀ ਦੇ ਕਰੀਬੀ ਦੋਸਤ ਵੀ ਸਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਹਿਰਾਸਤ ਵਿੱਚ ਲਏ ਗਏ ਡਾਕਟਰਾਂ ਵਿੱਚੋਂ ਇੱਕ ਧਮਾਕੇ ਵਾਲੇ ਦਿਨ ਦਿੱਲੀ ਵਿੱਚ ਸੀ। ਉਨ੍ਹਾਂ ਕਿਹਾ ਕਿ ਉਹ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਇੰਟਰਵਿਊ ਲਈ ਰਾਸ਼ਟਰੀ ਰਾਜਧਾਨੀ ਆਇਆ ਸੀ। ਉਨ੍ਹਾਂ ਦੱਸਿਆ ਕਿ ਮੁਹੰਮਦ ਅਤੇ ਮੁਸਤਕੀਮ ਤੋਂ ਡਾਕਟਰ ਗਨਾਈ ਨਾਲ ਉਨ੍ਹਾਂ ਦੇ ਸਬੰਧਾਂ ਅਤੇ ਕੀ ਉਨ੍ਹਾਂ ਨੇ ਵੱਡੀ ਸਾਜ਼ਿਸ਼ ਵਿੱਚ ਕੋਈ ਭੂਮਿਕਾ ਨਿਭਾਈ ਹੈ, ਇਹ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ। 


author

Harpreet SIngh

Content Editor

Related News