ਦਿੱਲੀ ''ਚ ਪੀਜ਼ਾ ਡਿਲੀਵਰੀ ਬੁਆਏ ਕੋਰੋਨਾ ਪਾਜ਼ੀਟਿਵ, 72 ਲੋਕ ਕੀਤੇ ਗਏ ਹੋਮ ਕੁਆਰੰਟੀਨ

04/16/2020 10:53:37 AM

ਨਵੀਂ ਦਿੱਲੀ- ਦਿੱਲੀ 'ਚ ਇਕ ਪੀਜ਼ਾ ਡਿਲੀਵਰੀ ਕਰਨ ਵਾਲੇ ਸ਼ਖਸ ਦੀ ਲਾਪਰਵਾਹੀ 72 ਲੋਕਾਂ 'ਤੇ ਭਾਰੀ ਪੈ ਗਈ ਹੈ। ਦਰਅਸਲ ਇਹ ਸ਼ਖਸ ਕੋਰੋਨਾ ਪਾਜ਼ੀਟਿਵ ਨਿਕਲਿਆ ਹੈ। ਇਸ ਤੋਂ ਬਾਅਦ ਸਾਊਥ ਦਿੱਲੀ ਦੇ ਹੌਜ ਖਾਸ ਅਤੇ ਮਾਲਵੀਏ ਨਗਰ ਦੇ 72 ਲੋਕਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਹਾਲਾਂਕਿ ਅਧਿਕਾਰੀਆਂ ਨੇ ਡਿਲੀਵਰੀ ਬੁਆਏ ਦੀ ਡਿਟੇਲ ਸ਼ੇਅਰ ਨਹੀਂ ਕੀਤੀ ਹੈ।

72 ਲੋਕਾਂ ਦੀ ਪਛਾਣ ਗੁਪਤ ਰੱਖੀ ਹੈ
ਸਾਊਥ ਦਿੱਲੀ ਜ਼ਿਲੇ ਦੇ ਡੀ.ਐੱਮ. ਬੀ.ਐੱਨ. ਮਿਸ਼ਰਾ ਨੇ ਦੱਸਿਆ ਕਿ ਡਿਲੀਵਰੀ ਬੁਆਏ ਦੇ ਸੰਪਰਕ 'ਚ 72 ਲੋਕ ਆਏ ਸਨ। ਹਾਲੇ ਤੱਕ ਇਨਾਂ ਲੋਕਾਂ ਦਾ ਟੈਸਟ ਨਹੀਂ ਕੀਤਾ ਗਿਆ ਹੈ। ਸਾਰੇ ਲੋਕਾਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ। ਜੇਕਰ ਇਨਾਂ ਲੋਕਾਂ 'ਚ ਕੋਰੋਨਾ ਦੇ ਲੱਛਣ ਮਿਲਦੇ ਹਨ ਤਾਂ ਇਨਾਂ ਦੀ ਜਾਂਚ ਕੀਤੀ ਜਾਵੇਗੀ। ਅਧਿਕਾਰੀਆਂ ਨੇ ਇਨਾਂ ਸਾਰੇ 72 ਲੋਕਾਂ ਦੀ ਪਛਾਣ ਗੁਪਤ ਰੱਖੀ ਹੈ।

ਸਾਰੀਆਂ ਜ਼ਰੂਰੀ ਵਸਤੂਆਂ ਦੀ ਕੀਤੀ ਜਾ ਰਹੀ ਹੈ ਹੋਮ ਡਿਲੀਵਰੀ
ਸੂਤਰਾਂ ਨੇ ਕਿਹਾ ਕਿ ਇਹ ਡਿਲੀਵਰੀ ਬੁਆਏ ਮਾਰਚ ਦੇ ਆਖਰੀ ਹਫ਼ਤੇ ਤੱਕ ਡਿਊਟੀ 'ਤੇ ਸੀ ਅਤੇ ਪਿਛਲੇ ਹਫਤੇ ਹੀ ਇਸ ਦਾ ਕੋਰੋਨਾ ਟੈਸਟ ਰਿਜਲਟ ਪਾਜ਼ੀਟਿਵ ਆਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਪਹਿਲੇ ਡਾਇਲਿਸਿਸ ਲਈ ਇਕ ਹਸਪਤਾਲ ਗਿਆ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਉਹ ਇਨਫੈਕਟਡ ਹੋਇਆ ਹੋਵੇਗਾ। ਬੂਥ ਪੱਧਰ ਦੀਆਂ ਟੀਮਾਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਪੀਜ਼ਾ ਡਿਲੀਵਰੀ ਬੁਆਏ 72 ਲੋਕਾਂ ਤੋਂ ਇਲਾਵਾ ਕਿਸ ਦੇ ਸੰਪਰਕ 'ਚ ਆਇਆ ਸੀ। ਲਾਕਡਾਊਨ ਦੌਰਾਨ ਭੋਜਨ ਅਤੇ ਕਰਿਆਨੇ ਦੇ ਸਾਮਾਨ ਦੀ ਹੋਮ ਡਿਲੀਵਰੀ ਦੀ ਮਨਜ਼ੂਰੀ ਹੈ। ਹਾਟਸਪਾਟ ਵਾਲੇ ਇਲਾਕੇ 'ਚ ਲਾਕਡਾਊਨ ਸਖਤ ਹੈ ਅਤੇ ਕਿਸੇ ਨੂੰ ਵੀ ਆਪਣੇ ਘਰੋਂ ਬਾਹਰ ਨਿਕਲਣ ਦੀ ਮਨਜ਼ੂਰੀ ਨਹੀਂ ਹੈ। ਸਾਰੀਆਂ ਜ਼ਰੂਰੀ ਵਸਤੂਆਂ ਦੀ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ।


DIsha

Content Editor

Related News