DM ਦੇ ਆਦੇਸ਼ ''ਤੇ ਕੋਰੋਨਾ ਕਾਰਨ ਦਿੱਲੀ-ਨੋਇਡਾ ਬਾਰਡਰ ਪੂਰੀ ਤਰ੍ਹਾ ਸੀਲ

Wednesday, Apr 22, 2020 - 12:19 AM (IST)

DM ਦੇ ਆਦੇਸ਼ ''ਤੇ ਕੋਰੋਨਾ ਕਾਰਨ ਦਿੱਲੀ-ਨੋਇਡਾ ਬਾਰਡਰ ਪੂਰੀ ਤਰ੍ਹਾ ਸੀਲ

ਨੋਇਡਾ— ਕੋਰੋਨਾ ਵਾਇਰਸ ਦੀ ਬੀਮਾਰੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਮਹਾਮਾਰੀ ਨੂੰ ਦੇਖਦੇ ਹੋਏ ਸਰਕਾਰ ਨੇ ਦੇਸ਼ 'ਚ 25 ਮਾਰਚ ਤੋਂ ਹੀ ਲਾਕਡਾਊਨ ਲਾਗੂ ਕੀਤਾ ਹੈ। ਜੋ 3 ਮਈ ਤਕ ਜਾਰੀ ਰਹੇਗਾ। ਬੱਸ, ਰੇਲ ਤੇ ਹੋਰ ਗੱਡੀਆਂ 'ਤੇ ਪੂਰੀ ਤਰ੍ਹਾਂ ਬ੍ਰੇਕ ਲਗਾਈ ਹੋਈ ਹੈ। ਇਸਦੇ ਬਾਵਜੂਦ ਬੀਮਾਰਾਂ ਦੀ ਸੰਖਿਆਂ ਲਗਾਤਾਰ ਵੱਧਦੀ ਜਾ ਰਹੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਸਟਾ ਨੋਇਡਾ ਉੱਤਰ ਪ੍ਰਦੇਸ਼ 'ਚ ਕੋਰੋਨਾ ਦਾ ਹਾਟਸਪਾਟ ਬਣਿਆ ਹੋਇਆ ਹੈ। ਹੁਣ ਗੌਤਮਬੁੱਧ ਨਗਰ ਦੇ ਜ਼ਿਲ੍ਹਾ ਅਧਿਕਾਰੀ ਸੁਹਾਸ ਐੱਲ ਵਾਈ ਨੇ ਨੋਇਡਾ-ਦਿੱਲੀ ਬਾਰਡਰ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰਨ ਦਾ ਆਦੇਸ਼ ਦਿੱਤਾ ਹੈ।

PunjabKesari
ਜ਼ਿਲ੍ਹਾ ਅਧਿਕਾਰੀ ਦਾ ਇਹ ਆਦੇਸ਼ ਤਤਕਾਲ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ। ਜ਼ਿਲ੍ਹਾ ਅਧਿਕਾਰੀ ਨੇ ਇਹ ਕਦਮ ਸਿਹਤ ਮੰਤਰਾਲੇ ਵਿਭਾਗ ਦੀ ਸਲਾਹ 'ਤੇ ਚੁੱਕਿਆ ਹੈ। ਟਵੀਟ ਕਰ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਜਨਤਾ ਦੇ ਵਿਆਪਕ ਦਿਲਚਸਪੀ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਇਕ ਉਪਾਏ ਦੇ ਤੌਰ 'ਤੇ ਸਿਹਤ ਮੰਤਰਾਲੇ  ਵਿਭਾਗ ਦੀ ਸਲਾਹ ਅਨੁਸਾਰ ਅਸੀਂ ਦਿੱਲੀ-ਨੋਇਡਾ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰਨ ਰਹੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਸਹਿਯੋਗ ਕਰਨ, ਘਰ 'ਚ ਰਹਿਣ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਮੈਜਿਸਟਰੇਟ ਦਫਤਰ ਵਲੋਂ ਇਕ ਆਦੇਸ਼ ਵੀ ਜਾਰੀ ਕੀਤਾ ਗਿਆ ਹੈ।
ਇਸ ਆਦੇਸ਼ 'ਚ ਕਿਹਾ ਗਿਆ ਹੈ ਕਿ ਦਿੱਲੀ ਤੋਂ ਗੌਤਮਬੁੱਧ ਨਗਰ ਆਉਣ-ਜਾਣ ਵਾਲੇ ਵਿਅਕਤੀਆਂ ਦੀ ਸੰਖਿਆਂ ਜ਼ਿਆਦਾ ਹੈ। ਪਿਛਲੇ ਕੁਝ ਦਿਨਾਂ 'ਚ ਕਈ ਅਜਿਹੇ ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜਿਹੜੇ ਸੰਬੰਧ ਕਿਸੇ ਨਾ ਕਿਸੇ ਕਾਰਣ ਦਿੱਲੀ ਤੋਂ ਰਹੇ। ਕੋਰੋਨਾ ਦਾ ਫੈਲਾਅ ਨਾ ਹੋਵੇ ਇਸ ਲਈ ਇਹ ਕਦਮ ਚੁੱਕਿਆ ਹੈ। ਇਸ ਦੌਰਾਨ ਕੁਝ ਸੇਵਾਵਾਂ ਨਾਲ ਜੁੜੇ ਲੋਕਾਂ ਦੇ ਆਵਾਗਮਨ ਨੂੰ ਇਸ ਪ੍ਰਤੀਬੰਧ ਤੋਂ ਮੁਕਤ ਰੱਖਿਆ ਗਿਆ ਹੈ।  


author

Gurdeep Singh

Content Editor

Related News