ਦੀਵਾਲੀ ਦੇ ਦਿਨ ਵੀ ਦਿੱਲੀ-NCR ''ਚ ਹਵਾ ਗੁਣਵੱਤਾ ਹੈ ਬੇਹੱਦ ਖਰਾਬ

Saturday, Nov 14, 2020 - 01:58 PM (IST)

ਨਵੀਂ ਦਿੱਲੀ- ਦਿੱਲੀ-ਐੱਨ.ਸੀ.ਆਰ. 'ਚ ਸ਼ਨੀਵਾਰ ਨੂੰ ਦੀਵਾਲੀ ਦੇ ਦਿਨ ਵੀ ਹਵਾ ਗੁਣਵੱਤਾ ਬੇਹੱਦ ਖਰਾਬ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਨੁਸਾਰ ਸ਼ਨੀਵਾਰ ਸਵੇਰੇ 9 ਵਜੇ ਔਸਤ ਹਵਾ ਗੁਣਵੱਤਾ ਇੰਡੈਕਸ 369 ਦਰਜ ਕੀਤਾ ਗਿਆ। ਸੀ.ਪੀ.ਸੀ.ਬੀ. ਅਨੁਸਾਰ ਦਿੱਲੀ ਦੇ ਵੱਖ-ਵੱਖ ਖੇਤਰਾਂ 'ਚ ਸਵੇਰੇ 10 ਵਜੇ ਹਵਾ ਗੁਣਵੱਤਾ ਇੰਡੈਕਸ 400 ਤੋਂ ਵੱਧ ਦਰਜ ਕੀਤਾ ਗਿਆ। ਦਿੱਲੀ ਦੇ ਆਨੰਦ ਵਿਹਾਰ 'ਚ 429, ਆਈ.ਟੀ.ਓ. 'ਚ 406, ਅਲੀਪੁਰ 'ਚ 422, ਮੁੰਡਕਾ 'ਚ 405 ਹਵਾ ਗੁਣਵੱਤਾ ਇੰਡੈਕਸ ਦਰਜ ਕੀਤਾ ਗਿਆ। ਰਾਜਧਾਨੀ ਨਾਲ ਲੱਗਦੇ ਸ਼ਹਿਰਾਂ ਗੁਰੂਗ੍ਰਾਮ, ਗਾਜ਼ੀਆਬਾਦ, ਨੋਇਡਾ ਅਤੇ ਫਰੀਦਾਬਾਦ 'ਚ ਵੀ ਹਵਾ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ 'ਚ ਦਰਜ ਕੀਤੀ ਗਈ।

PunjabKesari

ਇਹ ਵੀ ਪੜ੍ਹੋ : ਇਨ੍ਹਾਂ ਕਸ਼ਮੀਰੀ ਭਰਾਵਾਂ ਨੇ ਬਣਾਇਆ ਟਿਕ-ਟਾਕ ਦਾ ਵਿਕਲਪਿਕ ਐਪ, ਮਿਲਣਗੀਆਂ ਇਹ ਸਹੂਲਤਾਂ

ਸਰਕਾਰੀ ਏਜੰਸੀਆਂ ਨੇ ਰਾਜਧਾਨੀ 'ਚ ਪਟਾਕੇ ਚਲਾਉਣ ਅਤੇ ਇਸ ਦੀ ਵਿਕਰੀ ਵਿਰੁੱਧ ਸ਼ੁੱਕਰਵਾਰ ਨੂੰ ਮੁਹਿੰਮ ਚਲਾਈ। ਇਸ ਦੌਰਾਨ ਏਜੰਸੀਆਂ ਨੇ ਜ਼ੁਰਮਾਨਾ ਵੀ ਲਗਾਇਆ ਅਤੇ ਪਟਾਕੇ ਵੀ ਜ਼ਬਤ ਕੀਤੇ। ਏਜੰਸੀਆਂ ਅੱਜ ਵੀ ਆਪਣੀ ਮੁਹਿੰਮ 'ਤੇ ਰਹਿਣਗੀਆਂ ਅਤੇ ਅਗਲੇ ਆਦੇਸ਼ ਤੱਕ ਪਟਾਕਿਆਂ ਦੀ ਵਰਤੋਂ ਅਤੇ ਵਿਕਰੀ 'ਤੇ ਪਾਬੰਦੀ ਰਹੇਗੀ। ਸੀ.ਪੀ.ਸੀ.ਬੀ. ਦੀਆਂ ਟੀਮਾਂ ਵੀ ਪ੍ਰਦੂਸ਼ਣ 'ਤੇ ਨਜ਼ਰ ਰੱਖੇ ਹੋਏ ਹਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉਪਾਵਾਂ ਦੇ ਅਮਲ ਦੀ ਦਿਸ਼ਾ 'ਚ ਕੰਮ ਕਰ ਰਹੀਆਂ ਹਨ। ਦਿੱਲੀ 'ਚ ਸ਼ਨੀਵਾਰ ਸਵੇਰੇ ਘੱਟੋ-ਘੱਟ ਤਾਪਮਾਨ 9.7 ਡਿਗਰੀ ਸੈਲਸੀਅਸ ਅਤੇ ਉੱਚ ਨਮੀ 93 ਫੀਸਦੀ ਦਰਜ ਕੀਤੀ ਗਈ। ਸਵੇਰ ਦੇ ਸਮੇਂ ਦਿੱਲੀ 'ਚ ਧੁੰਦ ਛਾਈ ਰਹੀ, ਜਿਸ ਨਾਲ ਸਥਿਤੀ ਹੋਰ ਖਰਾਬ ਹੋ ਗਈ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਦਿੱਲੀ 'ਚ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਸ਼ ਦਾ ਅਨੁਮਾਨ ਹੈ, ਜਿਸ ਨਾਲ ਹਵਾ ਦੀ ਗੁਣਵੱਤਾ 'ਚ ਸੁਧਾਰ ਹੋ ਸਕਦਾ ਹੈ। 

ਇਹ ਵੀ ਪੜ੍ਹੋ : ਜੈਸਲਮੇਰ 'ਚ ਜਵਾਨਾਂ ਨੂੰ ਬੋਲੇ PM ਮੋਦੀ- ਤੁਸੀਂ ਹੋ ਤਾਂ ਦੇਸ਼ ਹੈ, ਦੇਸ਼ ਦੇ ਤਿਉਹਾਰ ਹਨ


DIsha

Content Editor

Related News