ਦਿੱਲੀ NCR : ਇਕ ਵਾਰ ਫਿਰ ਵਧੀਆਂ CNG ਦੀਆਂ ਕੀਮਤਾਂ, ਜਾਣੋ ਨਵੇਂ ਭਾਅ
Saturday, Dec 17, 2022 - 03:11 AM (IST)

ਨੈਸ਼ਨਲ ਡੈਸਕ—ਦਿੱਲੀ ’ਚ ਗੱਡੀ ਚਲਾਉਣ ਹੁਣ ਹੋਰ ਵੀ ਮੁਸ਼ਕਿਲ ਹੋ ਗਿਆ ਹੈ। ਸੀ.ਐੱਨ.ਜੀ. ਦੀ ਕੀਮਤ 79.56 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਹ ਨਵੀਆਂ ਕੀਮਤਾਂ 17 ਦਸੰਬਰ 2022 ਨੂੰ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਇਸ ਵਾਰ ਸੀ.ਐੱਨ.ਜੀ. ਦੀ ਕੀਮਤ ’ਚ 95 ਪੈਸੇ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : PM ਮੋਦੀ ਨੇ ਪੁਤਿਨ ਨੂੰ ਕੀਤਾ ਫੋਨ, ਕਿਹਾ-ਗੱਲਬਾਤ ਤੇ ਕੂਟਨੀਤੀ ਨਾਲ ਹੋਵੇ ਯੂਕ੍ਰੇਨ-ਰੂਸ ਜੰਗ ਦਾ ਹੱਲ
ਪਿਛਲੀ ਵਾਰ 8 ਅਕਤੂਬਰ ਨੂੰ ਦਿੱਲੀ ’ਚ ਸੀ.ਐੱਨ.ਜੀ. ਦੀਆਂ ਕੀਮਤਾਂ ’ਚ 3 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਸੀ। ਇਸ ਕਾਰਨ ਦਿੱਲੀ ’ਚ ਸੀ.ਐੱਨ.ਜੀ. ਦੀ ਕੀਮਤ 78.61 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਸੀ। ਇਸੇ ਤਰ੍ਹਾਂ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ’ਚ ਸੀ.ਐੱਨ.ਜੀ. ਦੀਆਂ ਕੀਮਤਾਂ ਵਧਾ ਕੇ 81.17 ਰੁਪਏ ਪ੍ਰਤੀ ਕਿਲੋ, ਗੁਰੂਗ੍ਰਾਮ ’ਚ 86.94 ਰੁਪਏ ਪ੍ਰਤੀ ਕਿਲੋ, ਰੇਵਾੜੀ ’ਚ 89.07 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ।