ਦਿੱਲੀ ’ਚ ਨਹੀਂ ਰੁੱਕ ਰਿਹਾ ਗੈਂਗਵਾਰ, ਘਰ ਦੇ ਬਾਹਰ ਖੜ੍ਹੇ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ

Saturday, Jan 29, 2022 - 11:58 AM (IST)

ਦਿੱਲੀ ’ਚ ਨਹੀਂ ਰੁੱਕ ਰਿਹਾ ਗੈਂਗਵਾਰ, ਘਰ ਦੇ ਬਾਹਰ ਖੜ੍ਹੇ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ

ਨਵੀਂ ਦਿੱਲੀ— ਕੋਰੋਨਾ ਅਤੇ ਠੰਡ ਵਿਚਾਲੇ ਦਿੱਲੀ ’ਚ ਕ੍ਰਾਇਮ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਾਲ ਹੀ ’ਚ ਇਕ ਮਹਿਲਾ ਦਾ ਗੈਂਗਰੇਪ ਕਰਕੇ ਉਸ ਨੂੰ ਗੰਜਾ ਕਰ ਸ਼ਰੇਆਮ ਗਲੀਆਂ ’ਚ ਘੁਮਾਇਆ ਗਿਆ, ਉਥੇ ਹੀ ਹੁਣ ਦਿੱਲੀ ਦੇ ਅਲੀਪੁਰ ਇਲਾਕੇ ’ਚ ਗੈਂਗਵਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 20-25 ਰਾਊਂਡ ਹੋਈ ਇਸ ਫਾਇਰਿੰਗ ’ਚ ਪ੍ਰਮੋਦ ਬਜਾੜ ਨਾਮ ਦੇ ਵਿਅਕਤੀ ਨੂੰ ਕਈ ਗੋਲੀਆਂ ਲੱਗੀਆਂ, ਜਿਸ ਨਾਲ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਰਿਪੋਰਟ ਦੇ ਮੁਤਾਬਕ ਪ੍ਰਮੋਦ ਬਜਾੜ ਦੇ ਘਰ ਦੇ ਕੋਲ ਹੀ ਤਿੰਨ ਵਿਅਕਤੀ ਬਾਈਕ ’ਤੇ ਸਵਾਰ ਸਨ ਅਤੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਜਿਸ ਤਰ੍ਹਾਂ ਹੀ ਉਹ ਆਪਣੇ ਪਲਾਟ ਤੋਂ ਘਰ ਵੱਲ ਪੁੱਜੇ ਤਾਂ ਉਨ੍ਹਾਂ ’ਤੇ ਲਗਾਤਾਰ ਫਾਇਰਿੰਗ ਕਰ ਦਿੱਤੀ ਗਈ, ਪ੍ਰਮੋਦ ਨੂੰ ਕਰੀਬ 10 ਗੋਲੀਆਂ ਲੱਗੀਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ। ਤਿੰਨੋਂ ਵਿਅਕਤੀ ਮੌਕੇ ’ਤੇ ਫਰਾਰ ਹੋ ਗਏ। ਪੁਲਸ ਨੇ ਗੈਂਗਵਾਰ ਦੀ ਗੱਲ ਨਹੀਂ ਕੀਤੀ ਹੈ ਪਰ ਪ੍ਰਮੋਦ ’ਤੇ ਪਹਿਲਾਂ ਤੋਂ ਹੀ ਕਈ ਮੁਕੱਦਮੇ ਦਰਜ ਸਨ ਅਤੇ ਇਹ ਮੁਕੱਦਮੇ ਗੈਂਗਸਟਰਾਂ ਨਾਲ ਜੁੜੇ ਸਨ। ਕਿਤੇ ਨਾ ਕਿਤੇ ਇਹ ਮਾਮਲਾ ਗੈਂਗਵਾਰ ਦਾ ਹੀ ਨਜ਼ਰ ਆ ਰਿਹਾ ਹੈ। 

ਡੀ.ਸੀ.ਪੀ. ਨੇ ਦੱਸਿਆ ਕਿ ਫਾਇਰਿੰਗ ਤੋਂ ਬਾਅਦ ਪ੍ਰਮੋਦ ਨੂੰ ਤੁਰੰਤ ਮੈਕਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Rakesh

Content Editor

Related News