ਅੰਡਰਗਾਰਮੈਂਟ 'ਤੇ ਛਾਪ ਦਿੱਤਾ 'ਖੰਡਾ ਸਾਹਿਬ', ਸਿੱਖ ਭਾਈਚਾਰੇ 'ਚ ਰੋਹ (ਵੇਖੋ ਵੀਡੀਓ)
Thursday, Nov 30, 2023 - 05:54 PM (IST)
ਨਵੀਂ ਦਿੱਲੀ- ਰਾਜਧਾਨੀ ਦਿੱਲੀ ਦੇ ਏਸ਼ੀਆ ਦੀ ਸਭ ਤੋਂ ਵੱਡੀ ਹੋਲਸੇਲ ਮਾਰਕੀਟ ਗਾਂਧੀਨਗਰ ਦੇ ਇਕ ਦੁਕਾਨਦਾਰ ਨੇ ਔਰਤਾਂ ਦੇ ਅੰਡਰਗਾਰਮੈਂਟ 'ਤੇ ਸਿੱਖ ਭਾਈਚਾਰੇ ਦੇ ਧਾਰਮਿਕ ਚਿੰਨ੍ਹ ਖੰਡਾ ਸਾਹਿਬ ਨੂੰ ਛਾਪ ਦਿੱਤਾ। ਅਜਿਹਾ ਕਰ ਕੇ ਸਿੱਖ ਭਾਈਚਾਰੇ ਦੀ ਆਸਥਾ ਨਾਲ ਖਿਲਵਾੜ ਕੀਤਾ ਗਿਆ ਹੈ, ਜਦੋਂ ਇਸ ਗੱਲ ਦਾ ਸਿੱਖਾਂ ਨੂੰ ਪਤਾ ਲੱਗਾ ਤਾਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਉਸ ਦੁਕਾਨਦਾਰ ਨੂੰ ਸਮਝਾਇਆ ਕਿ ਉਹ ਅੰਡਰਗਾਰਮੈਂਟ ਦੀ ਸੇਲ ਨਾ ਕਰੇ। ਅਜਿਹਾ ਉਨ੍ਹਾਂ ਦੇ ਧਾਰਮਿਕ ਚਿੰਨ੍ਹ ਅਤੇ ਆਸਥਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, 12 ਜ਼ਿਲ੍ਹਿਆਂ 'ਚ ਅਗਲੇ 3 ਘੰਟਿਆਂ ਤੱਕ ਮੋਹਲੇਧਾਰ ਮੀਂਹ
ਦਰਅਸਲ ਔਰਤਾਂ ਨੇ ਅੰਡਰਗਾਰਮੈਂਟ 'ਤੇ ਖੰਡਾ ਸਾਹਿਬ ਦਾ ਚਿੰਨ੍ਹ ਛਾਪਿਆ ਹੋਇਆ ਸੀ, ਜਦੋਂ ਇਕ ਸਿੱਖ ਨੂੰ ਪਤਾ ਲੱਗਾ ਕਿ ਦੁਕਾਨ 'ਤੇ ਅਜਿਹੀਆਂ ਚੀਜ਼ ਵਿਕ ਰਹੀਆਂ ਹਨ ਤਾਂ ਉਦੋਂ ਦੁਕਾਨਦਾਰ ਕੋਲ ਪਹੁੰਚੇ ਤਾਂ ਦੁਕਾਨਦਾਰ ਨੇ ਉਸ ਨਾਲ ਵੀ ਬਦਤਮੀਜ਼ੀ ਕੀਤੀ, ਜਿਸ ਤੋਂ ਬਾਅਦ ਪੀ. ਸੀ. ਆਰ. ਕਾਲ ਕੀਤੀ ਗਈ। ਲੋਕਾਂ ਨੇ ਅਪੀਲ ਕੀਤੀ ਹੈ ਕਿ ਉਸ ਸ਼ਖ਼ਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਅਜਿਹੀ ਧਾਰਾ ਲਾਈ ਜਾਵੇ। ਲੋਕਾਂ ਦਾ ਕਹਿਣਾ ਸੀ ਕਿ ਜਿੱਥੇ ਵੀ ਇਹ ਮਾਲ ਬਣ ਰਿਹਾ ਹੈ ਦੁਕਾਨਦਾਰ ਦੇ ਨਾਲ-ਨਾਲ ਉਸ ਫੈਕਟਰੀ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਚੀਨ 'ਚ ਬੱਚਿਆਂ 'ਚ ਨਿਮੋਨੀਆ Outbreak, ਦੇਸ਼ ਦੇ ਕਈ ਸੂਬਿਆਂ 'ਚ ਅਲਰਟ, ਸਿਹਤ ਵਿਭਾਗ ਹੋਇਆ ਚੌਕੰਨਾ
ਫ਼ਿਲਹਾਲ ਇਸ ਮਾਮਲੇ 'ਤੇ ਦੁਕਾਨਦਾਰ ਤੋਂ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ ਮਗਰੋਂ ਗਾਂਧੀ ਨਗਰ ਥਾਣਾ ਪੁਲਸ ਨੇ ਦੁਕਾਨਦਾਰ ਨੂੰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਫੈਕਟਰੀ ਮਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਦਿੱਲੀ ਦੀ ਕੜਕੜਡੂਮਾ ਅਦਾਲਤ 'ਚ ਮੁਲਜ਼ਮ ਨੂੰ ਪੇਸ਼ ਕੀਤਾ ਗਿਆ। ਦਿੱਲੀ ਪੁਲਸ ਵੱਲੋਂ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੁਲਜ਼ਮ ਦੁਕਾਨਦਾਰ ਨੂੰ 2 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ। ਪੁਲਸ ਉਸ ਤੋਂ ਪੁੱਛਗਿੱਛ ਕਰੇਗੀ।
ਇਹ ਵੀ ਪੜ੍ਹੋ- ਤੇਲੰਗਾਨਾ ਦੀਆਂ 119 ਸੀਟਾਂ 'ਤੇ ਵੋਟਿੰਗ ਜਾਰੀ, ਕਈ ਦਿੱਗਜ਼ ਨੇਤਾਵਾਂ ਨੇ ਪਾਈ ਵੋਟ