ਬਲਿਊ ਵ੍ਹੇਲ ਗੇਮ 'ਤੇ ਦਿੱਲੀ ਹਾਈ ਕੋਰਟ ਸਖ਼ਤ, ਕੇਂਦਰ ਸਰਕਾਰ ਅਤੇ ਗੂਗਲ ਤੋਂ ਮੰਗਿਆ ਜਵਾਬ

08/22/2017 5:16:57 PM

ਨਵੀਂ ਦਿੱਲੀ— ਦਿੱਲੀ ਹਾਈਕੋਰਟ ਨੇ ਬਲਿਊ ਵ੍ਹੇਲ ਗੇਮ ਚੈਲੇਂਜ ਦੇ ਲਿੰਕਸ ਹਟਾਉਣ ਵਾਲੀ ਪਟੀਸ਼ਨ 'ਤੇ ਫੇਸਬੁੱਕ, ਗੂਗਲ, ਯਾਹੂ ਤੋਂ ਜਵਾਬ ਮੰਗਿਆ ਹੈ। ਇਸ ਗੇਮ ਨਾਲ ਕਈ ਲੋਕਾਂ ਨੇ ਖੁਦਕੁਸ਼ੀ ਆਤਮਹੱਤਿਆ ਕਰ ਲਈ ਹੈ। ਹਾਈਕੋਰਟ ਨੇ ਆਨਲਾਈਨ ਗੇਮ ਬਲੂ ਵ੍ਹੇਲ ਦੇ ਲਿੰਕਸ ਤੁਰੰਤ ਹਟਾਉਣ ਲਈ ਇੰਟਰਨੈਂਟ ਕੰਪਨੀਆਂ ਨੂੰ ਹੁਕਮ ਦੇਣ ਦੀ ਮੰਗ ਵਾਲੀ ਪਟੀਸ਼ਨ 'ਤੇ ਕੇਂਦਰ ਅਤੇ ਦਿੱਲੀ ਪੁਲਸ ਕੋਲੋ ਜਵਾਬ ਮੰਗਿਆ ਹੈ।

PunjabKesari


ਹਾਲਾਂਕਿ ਸਰਕਾਰ ਨੇ ਪਹਿਲਾਂ ਹੁਕਮ ਜਾਰੀ ਕਰਕੇ ਸਰਚ ਗੂਗਲ ਇੰਡੀਆਂ, ਮਾਈਕ੍ਰੋਸਾਫਟ ਇੰਡੀਆ ਅਤੇ ਯਾਹੂ ਇੰਡੀਆ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮ-ਫੇਸਬੁੱਕ, ਇੰਸਟਾਗਰਾਮ ਅਤੇ ਵੱਟਸਐੈੱਪ ਨੂੰ ਬਲਿਊ ਵ੍ਹੇਲ ਚੈਂਲਜ ਗੇਮ ਨੂੰ ਡਾਊਨਲੋਡ ਕਰਨ ਦੀ ਸੁਵਿਧਾ ਜਾਂ ਇਸ ਨਾਲ ਜੁੜੇ ਕੋਈ ਵੀ ਲਿੰਕ ਆਪਣੇ ਪਲੇਟਫਾਰਮ ਤੋਂ ਤੁਰੰਤ ਹਟਾਉਣ ਨੂੰ ਕਿਹਾ ਹੈ। 

PunjabKesari 
ਕੇਰਲਾ ਦੇ ਮੁੱਖ ਮੰਤਰੀ ਪੀ. ਵਿਜਯਨ ਸਰਕਾਰ ਤੋਂ ਪਹਿਲਾਂ ਹੀ ਇਸ ਗੇਮ ਨੂੰ ਬੈਨ ਕਰਨ ਬਾਰੇ ਕਹਿ ਚੁੱਕੇ ਹਨ। ਵਿਜਯਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ 'ਚ ਖੱਤ ਵੀ ਲਿਖਿਆ ਹੈ। ਬਲਿਊ ਵੇਲ ਗੇਮ ਨੇ ਦੁਨੀਆਭਰ 'ਚ ਤਹਿਲਕਾ ਮਚਾਉਣ 'ਤੇ ਭਾਰਤ 'ਚ ਵੀ ਪੈਰ ਪਸਾਰ ਲਿਆ ਹੈ। ਇਹ ਗੇਮ ਬੱਚਿਆਂ ਨੂੰ ਖੁਦਕੁਸ਼ੀ ਕਰਨ 'ਤੇ ਮਜ਼ਬੂਰ ਕਰ ਰਹੀ ਹੈ। ਇਸ 'ਚ ਖੇਡ 'ਚ ਖੇਡਣ ਵਾਲੇ ਮਾਸੂਮ ਜਿੱਤ ਲਈ ਮੌਤ ਨੂੰ ਗਲ ਨਾਲ ਲਾ ਰਹੇ ਹਨ।


Related News