ਮਾਣਹਾਨੀ ਮਾਮਲੇ ’ਚ ਅਭਿਜੀਤ ਅਈਅਰ ਮਿੱਤਰਾ ਨੂੰ ਸੰਮਨ ਜਾਰੀ
Tuesday, May 27, 2025 - 10:41 PM (IST)

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਮਾਣਹਾਨੀ ਦੇ ਕਥਿਤ ਮਾਮਲੇ ਵਿਚ 9 ਮਹਿਲਾ ਪੱਤਰਕਾਰਾਂ ਵੱਲੋਂ ਦਾਇਰ ਕੀਤੇ ਗਏ ਇਕ ਮਾਮਲੇ ਨੂੰ ਲੈ ਕੇ ਟਿੱਪਣੀਕਾਰ ਅਭਿਜੀਤ ਅਈਅਰ ਮਿੱਤਰਾ ਨੂੰ ਸੰਮਨ ਜਾਰੀ ਕੀਤਾ ਅਤੇ ਉਨ੍ਹਾਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ‘ਲਕਸ਼ਮਣ ਰੇਖਾ’ ਨੂੰ ਧਿਆਨ ਵਿਚ ਰੱਖਣ ਲਈ ਕਿਹਾ ਹੈ।
ਜਸਟਿਸ ਪੁਰਸ਼ੇਂਦਰ ਕੁਮਾਰ ਕੌਰਵ ਨੇ ਮਿੱਤਰਾ ਨੂੰ ਮੀਡੀਆ ਹਾਊਸ ‘ਨਿਊਜ਼ਲਾਂਡਰੀ’ ਦੇ ਪੱਤਰਕਾਰਾਂ ਵੱਲੋਂ ਦਾਇਰ ਕੀਤੇ ਗਏ ਮਾਮਲੇ ਵਿਚ ਆਪਣੀਆਂ ਲਿਖਤੀ ਦਲੀਲਾਂ ਰੱਖਣ ਨੂੰ ਕਿਹਾ ਹੈ ਅਤੇ ਉਨ੍ਹਾਂ ਤੋਂ ‘ਐਕਸ’ ’ਤੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਉਨ੍ਹਾਂ ਦੇ ਸਟੈਂਡ ਬਾਰੇ ਵੀ ਪੁੱਛਿਆ। ਪਟੀਸ਼ਨਰਾਂ ਨੇ ਦੋਸ਼ ਲਗਾਇਆ ਕਿ ਮਿੱਤਰਾ ਨੇ ‘ਐਕਸ’ ਵਿਰੁੱਧ ‘ਅਪਮਾਨਜਨਕ, ਝੂਠੇ, ਦੁਰਭਾਵਨਾਪੂਰਨ ਅਤੇ ਬੇਬੁਨਿਆਦ ਦੋਸ਼’ ਲਗਾਉਂਦੇ ਹੋਏ ‘ਅਪਮਾਨਜਨਕ ਸ਼ਬਦਾਂ ਅਤੇ ਗਾਲ੍ਹਾਂ’ ਦੀ ਵਰਤੋਂ ਕੀਤੀ ਹੈ।