ਦਿੱਲੀ ਸਰਕਾਰ ਨੇ ਲਗਾਇਆ ਦੇਸ਼ ਦਾ ਸਭ ਤੋਂ ਵੱਡਾ ਕਾਂਵੜ ਕੈਂਪ (ਦੇਖੋ ਤਸਵੀਰਾਂ)

Wednesday, Jul 24, 2024 - 07:57 PM (IST)

ਨਵੀਂ ਦਿੱਲੀ- ਸਾਵਣ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਭਰ 'ਚ ਸ਼ਿਵ ਭਗਤ ਕਾਂਵੜੀਆਂ ਲਈ ਖ਼ਾਸ ਇੰਤਜ਼ਾਮ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸਾਰੀਆਂ ਸੂਬਾ ਸਰਕਾਰਾਂ ਕਾਂਵੜੀਆਂ ਦੀ ਭਗਤੀ ਯਾਤਰਾ ਨੂੰ ਸੁਚਾਰੂ ਬਣਾਉਣ ਲਈ ਕਈ ਵਿਸ਼ੇਸ਼ ਪ੍ਰਬੰਧ ਕਰਨ ਵਿਚ ਰੁੱਝੀਆਂ ਹੋਈਆਂ ਹਨ। ਇਸੇ ਕੜੀ ਵਿਚ ਦਿੱਲੀ ਸਰਕਾਰ ਕਸ਼ਮੀਰੀ ਗੇਟ ਨੇੜੇ ਸਥਿਤ ਅਗਰਸੇਨ ਪਾਰਕ ਵਿਚ ਕਾਂਵੜ ਕੈਂਪ ਲਗਾਉਣ ਦੀ ਤਿਆਰੀ ਕਰ ਰਹੀ ਹੈ। ਇਹ ਕੈਂਪ ਦੇਸ਼ ਦੇ ਸਭ ਤੋਂ ਵੱਡੇ ਕਾਂਵੜ ਕੈਂਪਰਾਂ ਵਿੱਚੋਂ ਇਕ ਹੈ। 

PunjabKesari

ਦਿੱਲੀ ਸਰਕਾਰ ਰਾਜਧਾਨੀ ਵਿਚ ਸਥਿਤ ਇਸ ਕੈਂਪ ਵਿਚ ਇਕ ਸਮੇਂ ਵਿਚ ਕਰੀਬ 20,000 ਕਾਂਵੜੀਆਂ ਨੂੰ ਠਹਿਰਾਉਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਗੱਲ ਨੂੰ ਵੀ ਯਕੀਨੀ ਬਣਾਉਣ ਵਿਚ ਲੱਗੀ ਹੋਈ ਹੈ ਕਿ ਅਗਰਸੇਨ ਪਾਰਕ ਵਿਚ ਲੱਗੇ ਇਸ ਕੈਂਪ ਵਿਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲੱਬਧ ਹੋਣ। ਜਿਸ ਵਿਚ ਵਾਟਰਪਰੂਫ ਟੈਂਟ, ਸਾਫ਼ ਪਖਾਨੇ, ਪੀਣ ਵਾਲਾ ਸ਼ੁੱਧ ਪਾਣੀ ਅਤੇ ਮੈਡੀਕਲ ਸਹੂਲਤਾਂ ਸ਼ਾਮਲ ਹਨ। 

PunjabKesari

ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਨੇ ਬੁੱਧਵਾਰ ਨੂੰ ਕਸ਼ਮੀਰੀ ਗੇਟ ਨੇੜੇ ਅਗਰਸੇਨ ਪਾਰਕ ਵਿਚ ਬਣਾਏ ਜਾ ਰਹੇ ਕੈਂਪ ਦਾ ਨਿਰੀਖਣ ਕੀਤਾ। ਇਸ ਦੇ ਨਾਲ ਹੀ ਨਿਰੀਖਣ ਦੌਰਾਨ ਆਤਿਸ਼ ਨੇ ਇਹ ਯਕੀਨੀ ਬਣਾਇਆ ਕਿ ਇਸ ਕੈਂਪ ਵਿਚ ਕਾਂਵੜੀਆਂ ਦੇ ਠਹਿਰਨ ਸਬੰਧੀ ਸਾਰੀਆਂ ਤਿਆਰੀਆਂ ਅਸਲ ਵਿਚ ਮੁਕੰਮਲ ਹਨ। ਦਿੱਲੀ ਸਰਕਾਰ ਰਾਜਧਾਨੀ ਵਿਚ ਅਜਿਹੇ 185 ਕੈਂਪ ਬਣਾ ਰਹੀ ਹੈ।

ਅਗਰਸੇਨ ਪਾਰਕ ਵਿਚ ਕਾਂਵੜੀਆਂ ਲਈ ਲਗਾਏ ਗਏ ਇਸ ਕੈਂਪ ਵਿਚ ਦਿੱਲੀ ਸਰਕਾਰ ਵੱਲੋਂ ਭਗਤਾਂ ਲਈ ਵਾਟਰਪਰੂਫ ਟੈਂਟਾਂ ਤੋਂ ਇਲਾਵਾ ਪੀਣ ਵਾਲਾ ਸਾਫ਼ ਪਾਣੀ, ਸਾਫ਼ ਵਾਸ਼ਰੂਮ ਅਤੇ ਉਨ੍ਹਾਂ ਦੀ ਸਿਹਤ ਦੀ ਜਾਂਚ ਲਈ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, 'ਦਿੱਲੀ 'ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਕਾਂਵੜ ਕੈਂਪਾਂ 'ਚੋਂ ਇਕ ਕੈਂਪ ਲਗਾਇਆ ਹੈ। ਇਥੇ ਇਕ ਸਮੇਂ 'ਚ ਕਰੀਬ 20,000 ਕਾਂਵੜੀਆਂ ਦੇ ਰੁਕਣ ਦਾ ਪ੍ਰਬੰਧ ਕੀਤਾ ਗਿਆ ਹੈ।


Rakesh

Content Editor

Related News