ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੀ ਤਿਆਰੀ 'ਚ ਦਿੱਲੀ ਸਰਕਾਰ, 24 ਘੰਟੇ ਕੰਮ ਕਰੇਗਾ 'ਗਰੀਨ ਵਾਰ ਰੂਮ'
Tuesday, Oct 03, 2023 - 10:14 AM (IST)
ਨੈਸ਼ਨਲ ਡੈਸਕ: ਰਾਸ਼ਟਰੀ ਰਾਜਧਾਨੀ 'ਚ ਹਵਾ ਪ੍ਰਦੂਸ਼ਣ 'ਤੇ ਨਜ਼ਰ ਰੱਖਣ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਦਿੱਲੀ ਸਰਕਾਰ ਦੇ ਕੰਟਰੋਲ ਕੇਂਦਰ ਵਜੋਂ ਕੰਮ ਕਰਨ ਵਾਲਾ 'ਗਰੀਨ ਵਾਰ ਰੂਮ' 3 ਅਕਤੂਬਰ ਤੋਂ 24 ਘੰਟੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 'ਗਰੀਨ ਵਾਰ ਰੂਮ' ਨੂੰ 2020 ਵਿੱਚ ਚਾਲੂ ਕੀਤਾ ਗਿਆ ਸੀ ਅਤੇ ਇਹ ਅਤਿ-ਆਧੁਨਿਕ ਹਵਾ ਗੁਣਵੱਤਾ ਨਿਗਰਾਨੀ ਉਪਕਰਣਾਂ ਨਾਲ ਲੈਸ ਹੈ। ਵਿਗਿਆਨੀਆਂ ਅਤੇ ਡੇਟਾ ਵਿਸ਼ਲੇਸ਼ਕਾਂ ਸਮੇਤ ਮਾਹਿਰਾਂ ਦੀ ਇੱਕ ਟੀਮ ਇਸ ਵਿੱਚ ਕੰਮ ਕਰਦੀ ਹੈ। ਇਕ ਅਧਿਕਾਰੀ ਨੇ ਕਿਹਾ, ''ਗਰੀਨ ਵਾਰ ਰੂਮ ਪੂਰਾ ਸਾਲ ਕੰਮ ਕਰਦਾ ਹੈ, ਪਰ ਮੰਗਲਵਾਰ ਤੋਂ ਇਹ 24 ਘੰਟੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ।''
ਦਿੱਲੀ ਸਰਕਾਰ ਨੇ ਆਉਣ ਵਾਲੇ ਸਰਦੀਆਂ ਦੇ ਮੌਸਮ ਦੌਰਾਨ ਦਿੱਲੀ 'ਚ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ 15-ਨੁਕਾਤੀ ਕਾਰਵਾਈ ਕੀਤੀ ਹੈ। ਯੋਜਨਾ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਸੀ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਅਨੁਸਾਰ ਇਸ ਵਾਰ ਸਰਦੀਆਂ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ ਦੇ ਵਾਸੀਆਂ ਨੂੰ ਹਵਾ ਪ੍ਰਦੂਸ਼ਣ ਦੀ ਮਾਰ ਝੱਲਣੀ ਪੈ ਸਕਦੀ ਹੈ। ਦਰਅਸਲ ਮਾਹਿਰਾਂ ਅਨੁਸਾਰ ਐਲ ਨੀਨੋ ਦੌਰਾਨ ਹਵਾਵਾਂ ਬਹੁਤ ਕਮਜ਼ੋਰ ਰਹਿੰਦੀਆਂ ਹਨ। ਖਾਸ ਕਰਕੇ ਸਰਦੀਆਂ ਵਿੱਚ ਇਨ੍ਹਾਂ ਦੀ ਰਫ਼ਤਾਰ ਤਿੰਨ ਤੋਂ ਪੰਜ ਕਿਲੋਮੀਟਰ ਪ੍ਰਤੀ ਘੰਟਾ ਘੱਟ ਹੋਣ ਲੱਗਦੀ ਹੈ। ਇਸੇ ਲਈ ਹਵਾ ਪ੍ਰਦੂਸ਼ਣ ਤੋਂ ਬਚਣ ਲਈ ਇਸ ਵਾਰ ਐਨਸੀਆਰ ਵਿੱਚ ਲੋਕਾਂ ਨੂੰ ਪਹਿਲਾਂ ਨਾਲੋਂ ਵੱਧ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਪੜ੍ਹਨ ਦੇ ਚਾਹਵਾਨ ਪੰਜਾਬੀਆਂ ਲਈ ਚੰਗੀ ਖ਼ਬਰ, ਸਰਕਾਰ ਨੇ ਕੀਤਾ ਇਹ ਐਲਾਨ
ਇਸ ਤੋਂ ਇਲਾਵਾ ਇਸ ਵਾਰ ਦੀਵਾਲੀ ਵੀ ਨਵੰਬਰ ਦੇ ਅੱਧ ਵਿਚ ਪੈ ਰਹੀ ਹੈ, ਇਸ ਦੌਰਾਨ ਪਰਾਲੀ ਸਾੜਨ ਦਾ ਸੀਜ਼ਨ ਵੀ ਆਪਣੇ ਸਿਖਰ 'ਤੇ ਹੋਵੇਗਾ। ਦੂਜਾ ਪਟਾਕਿਆਂ 'ਤੇ ਪਾਬੰਦੀ ਦੇ ਬਾਵਜੂਦ ਪ੍ਰਦੂਸ਼ਣ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਵੇਗਾ। ਸਕਾਈਮੇਟ ਵੈਦਰ ਦੇ ਉਪ ਪ੍ਰਧਾਨ (ਮੌਸਮ ਵਿਗਿਆਨ ਅਤੇ ਜਲਵਾਯੂ ਪਰਿਵਰਤਨ) ਮਹੇਸ਼ ਪਲਾਵਤ ਅਨੁਸਾਰ ਅਲ ਨੀਨੋ ਦੌਰਾਨ ਸਰਦੀਆਂ ਦੇ ਮੌਸਮ ਵਿੱਚ ਹਵਾਵਾਂ ਕਾਫ਼ੀ ਕਮਜ਼ੋਰ ਰਹਿ ਸਕਦੀਆਂ ਹਨ। ਇਸ ਦਾ ਅਸਰ ਅੱਧ ਅਕਤੂਬਰ ਤੋਂ ਹੀ ਦਿਖਾਈ ਦੇਣ ਲੱਗਦਾ ਹੈ। ਇਸ ਲਈ ਇਸ ਵਾਰ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਖ਼ਤ ਪ੍ਰਬੰਧ ਕਰਨੇ ਪੈਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।