ਦਿੱਲੀ ਗੈਂਗਰੇਪ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਹੁਣ ਤੱਕ 16 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Thursday, Feb 03, 2022 - 11:39 AM (IST)

ਦਿੱਲੀ ਗੈਂਗਰੇਪ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਹੁਣ ਤੱਕ 16 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਪੂਰਬੀ ਦਿੱਲੀ ਦੇ ਕਸੂਤਰਬਾ ਨਗਰ ਇਲਾਕੇ 'ਚ ਇਕ ਕੁੜੀ ਨੂੰ ਅਗਵਾ ਕੀਤੇ ਜਾਣ ਅਤੇ ਉਸ ਨਾਲ ਸਮੂਹਕ ਜਬਰ ਜ਼ਿਨਾਹ ਦੇ ਮਾਮਲੇ 'ਚ 4 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਕੋਮਲ (25), ਰੇਖਾ (36), ਗੁੜੀਆ (21) ਅਤੇ ਰੀਨਾ (32) ਦੇ ਰੂਪ 'ਚ ਹੋਈ ਹੈ। ਸਾਰੀਆਂ ਕਸਤੂਰਬਾ ਨਗਰ ਦੀਆਂ ਰਹਿਣ ਵਾਲੀਆਂ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਹੁਣ ਤੱਕ ਤਿੰਨ ਨਾਬਾਲਗਾਂ ਸਮੇਤ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 300 ਕਰੋੜ ਦੀ ਕ੍ਰਿਪਟੋਕਰੰਸੀ ਲਈ ਕਾਰੋਬਾਰੀ ਅਗਵਾ, ਪੁਲਸ ਕਰਮੀ ਨਿਕਲਿਆ ਸਾਜ਼ਿਸ਼ ਦਾ ਮਾਸਟਰਮਾਈਂਡ

ਦੱਸਣਯੋਗ ਹੈ ਕਿ 20 ਸਾਲਾ ਕੁੜੀ ਨੂੰ ਅਗਵਾ ਕਰ ਕੇ ਉਸ ਨਾਲ ਸਮੂਹਕ ਜਬਰ ਜ਼ਿਨਾਹ ਕੀਤਾ ਗਿਆ ਅਤੇ ਉਸ ਤੋਂ ਬਾਅਦ ਵਾਲ ਕੱਟ ਕੇ, ਚਿਹਰੇ 'ਤੇ ਕਾਲਿਖ਼ ਲਗਾ ਕੇ ਅਤੇ ਗਲ਼ੇ 'ਚ ਜੁੱਤੀਆਂ ਦੀ ਮਾਲਾ ਪਾ ਕੇ ਦੋਸ਼ੀਆਂ ਨੇ 26 ਜਨਵਰੀ ਨੂੰ ਉਸ ਨੂੰ ਕਸੂਤਰਬਾ ਨਗਰ ਇਲਾਕੇ 'ਚ ਘੁਮਾਇਆ ਸੀ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੁੜੀ ਅਤੇ ਦੋਸ਼ੀ ਦੇ ਪਰਿਵਾਰ ਦੇ ਇਕ ਮੁੰਡੇ 'ਚ ਦੋਸਤੀ ਸੀ। ਸੀਨੀਅਰ ਅਧਿਕਾਰੀ ਨੇ ਦੱਸਿਆ,''ਮੁੰਡੇ ਨੇ ਪਿਛਲੇ ਸਾਲ ਦਸੰਬਰ 'ਚ ਖ਼ੁਦਕੁਸ਼ੀ ਕਰ ਲਈ। ਉਸ ਦੇ ਪਰਿਵਾਰ ਨੇ ਉਸ ਲਈ ਕੁੜੀ (ਪੀੜਤਾ) ਨੂੰ ਦੋਸ਼ੀ ਠਹਿਰਾਇਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਕੁੜੀ ਕਾਰਨ ਹੀ ਉਨ੍ਹਾਂ ਦੇ ਮੁੰਡੇ ਨੇ ਖ਼ੁਦਕੁਸ਼ੀ ਕੀਤੀ ਹੈ। ਬਦਲਾ ਲੈਣ ਲਈ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਕੁੜਈ ਨੂੰ ਅਗਵਾ ਕੀਤਾ। ਉਹ ਉਸ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ।'' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਮੁਕੱਦਮੇ ਦੀ ਸੁਣਵਾਈ ਫਾਸਟ ਟਰੈਕ ਕੋਰਟ 'ਚ ਕਰਵਾਉਣ ਲਈ ਸਰਕਾਰ ਵਕੀਲ ਨਿਯੁਕਤ ਕਰੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News