ਦਿੱਲੀ ''ਚ ਸੰਘਣੀ ਧੁੰਦ ਕਾਰਨ ਕਈ ਫਲਾਈਟਾਂ ਤੇ ਟਰੇਨਾਂ ਲੇਟ

01/22/2020 8:40:00 AM

ਨਵੀਂ ਦਿੱਲੀ— ਪਹਾੜਾਂ 'ਚ ਬਰਫਬਾਰੀ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ਦੇ ਤਾਪਮਾਨ 'ਚ ਇਕ ਵਾਰ ਫਿਰ ਗਿਰਾਵਟ ਆਈ ਹੈ। ਇਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਦਿੱਲੀ 'ਚ ਠੰਡ ਪੈ ਰਹੀ ਹੈ ਅਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਅੱਜ ਸਵੇਰੇ ਦਿੱਲੀ ਦਾ ਤਾਪਮਾਨ 8 ਡਿਗਰੀ ਰਿਕਾਰਡ ਕੀਤਾ ਗਿਆ।

ਦਿੱਲੀ-ਐੱਨ. ਸੀ. ਆਰ. 'ਚ ਇਕ ਵਾਰ ਫਿਰ ਤੋਂ ਠੰਡ ਵਧ ਗਈ ਹੈ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੈ। ਇਸ ਕਾਰਨ ਕਈ ਟਰੇਨਾਂ ਅਤੇ ਫਲਾਈਟਾਂ ਦੇਰੀ ਨਾਲ ਜਾਣਗੀਆਂ।
ਧੁੰਦ ਕਾਰਨ ਆਵਾਜਾਈ 'ਤੇ ਵੀ ਕਾਫੀ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕਾਂ 'ਤੇ ਗੱਡੀਆਂ ਚਲਾਉਣ 'ਚ ਵੀ ਲੋਕਾਂ ਨੂੰ ਕਾਫੀ ਸਾਵਧਾਨੀ ਵਰਤਣੀ ਪੈ ਰਹੀ ਹੈ। ਇਸ ਕਾਰਨ ਦਿੱਲੀ ਤੋਂ ਕਈ ਟਰੇਨਾਂ ਲੇਟ ਹਨ। ਦਿੱਲੀ ਆਉਣ ਵਾਲੀਆਂ 22 ਟਰੇਨਾਂ ਫਿਲਹਾਲ ਲੇਟ ਚੱਲ ਰਹੀਆਂ ਹਨ। ਦੇਰੀ ਨਾਲ ਚੱਲਣ ਵਾਲੀਆਂ ਟਰੇਨਾਂ 'ਚ ਅੰਮ੍ਰਿਤਸਰ ਐਕਸਪ੍ਰੈੱਸ, ਪੁਰਸ਼ੋਤਮ ਐਕਸਪ੍ਰੈੱਸ ਵੀ ਸ਼ਾਮਲ ਹਨ।

ਵਿਸਤਾਰਾ ਏਅਰਲਾਈਨਜ਼ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਦਿੱਲੀ ਤੋਂ ਆਉਣ ਵਾਲੀਆਂ ਅਤੇ ਜਾਣ ਵਾਲੀਆਂ ਫਲਾਈਟਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਦਿੱਲੀ ਤੋਂ 30 ਫਲਾਈਟਾਂ ਦੇਰੀ ਨਾਲ ਉਡਾਣ ਭਰਨਗੀਆਂ। ਮੌਸਮ ਵਿਭਾਗ ਮੁਤਾਬਕ ਪੂਰਾ ਦਿਨ ਧੁੰਦ ਰਹੇਗੀ।


Related News