ਦਿੱਲੀ ’ਚ ਕਾਂਗਰਸ ਤੇ ਰਾਜਦ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ ਤੇਜਸਵੀ

Saturday, Feb 01, 2020 - 06:31 PM (IST)

ਦਿੱਲੀ ’ਚ ਕਾਂਗਰਸ ਤੇ ਰਾਜਦ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ ਤੇਜਸਵੀ

ਨਵੀਂ ਦਿੱਲੀ—ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਤੇਜਸਵੀ ਯਾਦਵ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ’ਚ ਦਿੱਲੀ ’ਚ 2 ਦਿਨ ਲਈ ਰੋਡ ਸ਼ੋਅ ਅਤੇ ਰੈਲੀਆਂ ਕਰਨਗੇ। ਦੱਸ ਦੇਈਏ ਕਿ ਕਾਂਗਰਸ ਨੇ ਪਹਿਲੀ ਵਾਰ ਦਿੱਲੀ ’ਚ ਰਾਜਦ ਨਾਲ ਗਠਜੋੜ ਕੀਤਾ ਹੈ। ਕਾਂਗਰਸ 66 ਸੀਟਾਂ ’ਤੇ ਚੋਣ ਲੜ ਰਹੀ ਹੈ, ਜਦਕਿ 4 ਸੀਟਾਂ ਉਸ ਨੇ ਰਾਜਦ ਲਈ ਛੱਡੀਆਂ ਹਨ। ਰਾਜਦ ਦੇ ਇਕ ਬੁਲਾਰੇ ਮਨੋਜ ਝਾਅ ਨੇ ਅੱਜ ਭਾਵ ਸ਼ਨੀਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੇਜਸਵੀ 2 ਤੋਂ 4 ਫਰਵਰੀ ਦਰਮਿਆਨ ਰੋਡ ਸ਼ੋਅ ਕਰਨਗੇ।

ਦਿੱਲੀ ਸੂਬਾ ਕਾਂਗਰਸ ਪ੍ਰਧਾਨ ਸੁਭਾਸ਼ ਚੋਪੜਾ ਦੀ ਮੌਜੂਦਗੀ 'ਚ ਮਨੋਜ ਝਾਅ ਨੇ ਕਿਹਾ ਹੈ ਕਿ ਦੋਵਾਂ ਪਾਰਟੀਆਂ ਦੇ ਨੇਤਾ ਅਤੇ ਵਰਕਰ ਕਾਂਗਰਸ-ਰਾਜਦ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਦੱਸਣਯੋਗ ਹੈ ਕਿ ਦਿੱਲੀ 'ਚ 8 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ 11 ਫਰਵਰੀ ਨੂੰ ਨਤੀਜੇ ਆਉਣਗੇ। 


author

Iqbalkaur

Content Editor

Related News